Saturday, July 25, 2026

ਏ.ਪੀ.ਐਲ-2018 ਟਰਾਫੀ- ਸਤਵਾਂ ਦਿਨ- ਸੈਮੀ ਫਾਈਨਲ `ਚ ਫਸੇ ਕੁੰਡੀਆਂ ਦੇ ਸਿੰਗ

ਏ.ਸੀ.ਏ ਅਤੇ ਐਫ.ਸੀ.ਆਈ ਦਾ ਹੋਵੇਗਾ ਫਾਈਨਲ ਮੁਕਾਬਲਾ

PPN1803201802ਅੰਮ੍ਰਿਤਸਰ, 18 ਮਾਰਚ (ਪੰਜਾਬ ਪੋਸ- ਸੁਖਬੀਰ ਸਿੰਘ) – ਏ.ਪੀ.ਐਲ (ਅਮਨਦੀਪ ਪ੍ਰੀਮੀਅਰ ਲੀਗ)-2018 ਕ੍ਰਿਕੇਟ ਲੀਗ ਦੇ ਸਤਵੇਂ ਦਿਨ ਦੋ ਸੈਮੀ-ਫਾਈਨਲ ਮੈਚ ਖੇਡੇ ਗਏ ਪਹਿਲੇ ਮੈਚ ‘ਚ ਮੁਕਾਬਲਾ ਐਫ.ਸੀ.ਆਈ ਅਤੇ ਆਰ.ਆਰ ਸਪੋਰਟਜ਼ ਕਲੱਬ, ਦਿੱਲੀ ਦਰਮਿਆਨ ਹੋਇਆ।ਜਿਸ ‘ਚ ਐਫ.ਸੀ.ਆਈ ਨੇ ਟਾਸ ਜਿੱਤ ਕੇ ਪਹਿਲਾਂ ਗੇੰਦਬਾਜ਼ੀ ਕਰਨ ਦਾ ਫੈਸਲਾ ਕੀਤਾ।ਬੱਲੇਬਾਜ਼ੀ ਕਰਨ ਉਤਰੀ ਆਰ.ਆਰ ਦੀ ਟੀਮ ਨੇ ਨਿਰਧਾਰਿਤ 20 ਓਵਰਾਂ ‘ਚ  7 ਵਿਕਟਾਂ ‘ਤੇ 181 ਦੌੜਾਂ ਬਣਾਈਆਂ।ਜਿਸ ‘ਚ ਪ੍ਰਵੇਸ਼ ਦਾਹੀਆ ਨੇ 39 ਗੇਂਦਾਂ ‘ਤੇ 6 ਚੌਕਿਆਂ ਅਤੇ 5 ਛੱਕਿਆਂ ਦੀ ਮਦਦ ਨਾਲ 59 ਰਨ ਬਣਾਏ।ਇਸ ਦੇ ਜਵਾਬ ‘ਚ ਐਫ.ਸੀ.ਆਈ ਦੀ ਟੀਮ ਨੇ 19.2 ਓਵਰਾਂ ‘ਚ 4 ਵਿਕਟਾਂ ‘ਤੇ ਹੀ ਜਿੱਤ ਲਈ 184 ਦੌੜਾਂ ਬਣਾ ਕੇ ਇਹ ਮੈਚ 6 ਵਿਕਟਾਂ ਨਾਲ ਜਿੱਤ ਲਿਆ।ਐਫ.ਸੀ.ਆਈ ਅਨੁਜ ਰਾਵਤ ਨੇ 49 ਗੇਂਦਾਂ ‘ਤੇ 64 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਅਤੇ ਉਸ ਨੂੰ ਮੈਨ ਆਫ਼ ਦੀ ਐਲਾਨਿਆ ਗਿਆ।
ਦੂਜਾ ਮੈਚ ਮਿਨਰਵਾ ਅਕੈਡਮੀ ਅਤੇ ਮੇਜਬਾਨ ਏ.ਸੀ.ਏ ਦੀ ਟੀਮ ਦਰਮਿਆਨ ਖੇਡਿਆ ਗਿਆ।ਮਿਨਰਵਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ ਕੀਤਾ।ਮਿਨਰਵਾ ਦੀ ਟੀਮ ਨਿਰਧਾਰਿਤ 20 ਓਵਰਾਂ ‘ਚ 144 ਦੌੜਾਂ ਬਣਾ ਕੇ ਆਲ-ਆਊਟ ਹੋ ਗਈ।ਇਸ ਦੇ ਜਵਾਬ ‘ਚ ਏ.ਸੀ.ਏ ਦੀ ਟੀਮ ਨੇ ਸਿਰਫ਼ 16 ਓਵਰਾਂ ‘ਚ ਹੀ 3 ਵਿਕਟਾਂ ਗਵਾ ਕੇ 145 ਦੌੜਾਂ ਬਣਾਈਆਂ ਅਤੇ 7 ਵਿਕਟਾਂ ਨਾਲ ਇਹ ਮੈਚ ਜਿੱਤ ਕੇ ਫਾਈਨਲ ‘ਚ ਐਂਟਰੀ ਕਰ ਲਈ।ਅੱਜ ਦਾ ਦਿਨ ਏ.ਸੀ.ਏ ਦੇ ਅਭਿਸ਼ੇਕ ਸ਼ਰਮਾ ਦੇ ਨਾਮ ਰਿਹਾ, ਜਿਸ ਨੂੰ ਸ਼ਾਨਦਾਰ ਪ੍ਰਦਰਸ਼ਨ ਬਦਲੇ ਮੈਨ ਆਫ਼ ਦੀ ਮੈਚ ਦੀ ਟਰਾਫ਼ੀ ਦਿੱਤੀ ਗਈ।ਉਸ ਨੇ ਆਪਣੀ ਟੀਮ ਦੀ ਜਿੱਤ ‘ਚ ਮਹੱਤਵਪੂਰਨ ਯੋਗਦਾਨ ਪਾਉਂਦਿਆਂ 33 ਗੇਂਦਾਂ ‘ਤੇ 3 ਚੌਕਿਆਂ ਅਤੇ 3 ਛੱਕਿਆਂ ਦੀ ਮਦਦ ਨਾਲ 45 ਦੌੜਾਂ ਬਣਾਈਆਂ ਅਤੇ ਨਾਲ ਹੀ 4 ਓਵਰਾਂ ‘ਚ 27 ਦੌੜਾਂ ਦੇ ਕੇ 3 ਵਿਕਟਾਂ ਵੀ ਲਈਆਂ     
ਅੱਜ ਦੇ ਮੈਚਾਂ ‘ਚ ਮੁੱਖ ਮਹਿਮਾਨ ਵਜੋਂ ਸਾਬਕਾ ਕੌਮਾਂਤਰੀ ਕ੍ਰਿਕੇਟਰ ਬਲਵਿੰਦਰ ਸਿੰਘ ਸੰਧੂ ਪਰਿਵਾਰ ਸਮੇਤ ਅਤੇ ਉਘੇ ਭਾਜਪਾ ਆਗੂ ਅਤੇ ਖਾਲਸਾ ਕਾਲਜ਼ ਗਵਰਨਿੰਗ ਕੌੰਸਿਲ ਦੇ ਆਨਰੇਰੀ ਸਕੱਤਰ ਰਾਜਿੰਦਰ ਮੋਹਨ ਸਿੰਘ ਛੀਨਾ ਤੇ ਬਾਰ ਕੌਂਸਲ ਅੰਮ੍ਰਿਤਸਰ ਦੇ ਪ੍ਰਧਾਨ ਪ੍ਰਦੀਪ ਸੈਣੀ ਪਹੁੰਚੇ।ਵੱਡੀ ਗਿਣਤੀ ‘ਚ ਦਰਸ਼ਕਾਂ ਨੇ ਮੈਚ ਦਾ ਆਨੰਧ ਮਾਣਿਆ।
ਫਾਈਨਲ ਮੁਕਾਬਲਾ ਜਿੱਤਣ ਵਾਲੀ ਟੀਮ ਨੂੰ ਟ੍ਰਾਫ਼ੀ ਦੇ ਨਾਲ-ਨਾਲ 3 ਲੱਖ ਦਾ ਇਨਾਮ ਅਤੇ ਦੂਜੇ ਨੰਬਰ ‘ਤੇ ਰਹਿਣ ਵਾਲੀ ਟੀਮ ਨੂੰ 1.5 ਲੱਖ ਦਾ ਇਨਾਮ ਮਿਲੇਗਾ।  

Check Also

ਪੀ.ਐਮ.ਆਈ.ਡੀ.ਸੀ ਦੀ ਸੀ.ਈ.ਓ ਦੀਪਤੀ ਉਪਲ ਨੇ ਵਿਕਾਸ ਕਾਰਜ਼ਾਂ ਦੀ ਸਮੀਖਿਆ ਕੀਤੀ

ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਮਿਊਂਸਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ ਦੀ ਮੁੱਖ ਕਾਰਜ਼ਕਾਰੀ ਅਧਿਕਾਰੀ …

Leave a Reply