188 ਦੇ ਮੁਕਾਬਲੇ ਇਸ ਸਾਲ 185 ਸ਼ਰਾਬ ਠੇਕਿਆਂ ਨੂੰ ਦਿੱਤੀ ਪ੍ਰਵਾਨਗੀ
ਪਠਾਨਕੋਟ, 26 ਮਾਰਚ (ਪੰਜਾਬ ਪੋਸਟ ਬਿਊਰੋ) – ਆਬਕਾਰੀ ਤੇ ਕਰ ਵਿਭਾਗ ਵੱਲੋਂ ਸਾਲ 2018-19 ਲਈ ਸ਼ਰਾਬ ਦੇ ਠੇਕਿਆਂ ਦੇ ਡਰਾਅ ਸਥਾਨਕ ਬਾਈਪਾਸ ਰੋਡ ਤੇ ਸਥਿਤ ਏਰੀਨਾ ਗੁਲਸ਼ਨ ਫਾਰਮ ਵਿਖੇ ਕੱਢੇ ਗਏ। ਇਸ ਮੋਕੇ ਤੇ ਸ੍ਰੀਮਤੀ ਨੀਲਿਮਾ (ਆਈ.ਏ.ਐਸ.)ਡਿਪਟੀ ਕਮਿਸ਼ਨਰ ਪਠਾਨਕੋਟ ਮੁੱਖ ਮਹਿਮਾਨ ਵਜੋਂ ਅਤੇ ਸ. ਕੁਲਵੰਤ ਸਿੰਘ (ਆਈ.ਏ.ਐਸ) ਵਧੀਕ ਡਿਪਟੀ ਕਮਿਸ਼ਨਰ(ਜ) ਪਠਾਨਕੋਟ ਵਿਸ਼ੇਸ ਮਹਿਮਾਨ ਵਜੋਂ ਹਾਜ਼ਰ ਹੋਏ ਅਤੇ ਡਰਾਅ ਦੀ ਪਹਿਲੀ ਪਰਚੀ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਕੱਢ ਕੇ ਅੱਜ ਦੀ ਕਾਰਗੁਜਾਰੀ ਦਾ ਸੁਭਆਰੰਭ ਕੀਤਾ। ਜਿਲ਼੍ਹਾ ਪਠਾਨਕੋਟ ਨੂੰ 6 ਗਰੁਪਾਂ ਵਿਚ ਵੰਡਿਆ ਗਿਆ ਅਤੇ ਪਾਰਦਰਸ਼ੀ ਢੰਗ ਨਾਲ 6 ਸਫਲ ਅਲਾਟੀ ਡਰਾਅ ਰਾਹੀ ਚੁਣੇ ਗਏ।
ਜਿਨ੍ਹਾਂ ਵਿੱਚੋਂ ਪਠਾਨਕੋਟ ਸਿਟੀ ਗਰੁੱਪ ਨੰਬਰ 1 ਗਾਂਧੀ ਚੋਕ ਦੀ ਅਲਾਟਮੈਂਟ ਅਮਨਪ੍ਰੀਤ ਕੌਰ ਐਂਡ ਕੰਪਨੀ , ਸਿਟੀ ਗਰੁੱਪ ਨੰਬਰ 2 ਬੱਸ ਸਟੈਂਡ ਦੀ ਅਲਾਟਮੈਂਟ ਸ਼ੇਰ-ਏ-ਪੰਜਾਬ ਐਂਡ ਕੰਪਨੀ ਦੇ ਨਾਮ, ਸਿਟੀ ਗਰੁੱਪ ਨੰਬਰ 3 ਮਲਿਕਪੁਰ ਚੌਕ ਦੀ ਅਲਾਟਮੈਂਟ ਅਕਾਸ਼ ਇੰਟਰਪ੍ਰਾਈਜਸ, ਸਿਟੀ ਗਰੁੱਪ ਨੰਬਰ 4 ਗਾਡੀ ਅਹਾਤਾ ਚੌਕ ਦੀ ਅਲਾਟਮੈਂਟ ਸੁਲਭ ਮਹਾਜਨ ਪੁੱਤਰ ਕਮਲ ਕਿਸੋਰ, ਸਿਟੀ ਗਰੁਪ ਨੰਬਰ 5 ਪੁਰਾਣੀ ਸਬਜੀ ਮੰਡੀ ਦੀ ਅਲਾਟਮੈਂਟ ਸੰਗਮ ਇੰਟਰਪ੍ਰਾਈਜਸ ਅਤੇ ਸਿਟੀ ਗਰੁਪ ਨੰਬਰ 6 ਸਰਨਾ ਦੀ ਅਲਾਟਮੈਂਟ ਬਲਜੀਤ ਸਿੰਘ ਪੁੱਤਰ ਬਖਸੀਸ਼ ਸਿੰਘ ਦੇ ਨਾਮ ਹੋਈ। ਇਸ ਤੋਂ ਇਲਾਵਾ ਇਸੇ ਹੀ ਤਰ੍ਹਾਂ ਸੁਜਾਨਪੁਰ ਗਰੁੱਪ ਦੀ ਅਲਾਟਮੈਂਟ ਏ.ਐਸ.ਕੇ.ਵਾਈਨ, ਮਾਮੂਨ ਕੈਂਟ ਗਰੁੱਪ ਦੀ ਅਲਾਟਮੈਂਟ ਤਜਿੰਦਰਪਾਲ ਸਿੰਘ ਪੁੱਤਰ ਜੋਗਿੰਦਰ ਸਿੰਘ, ਮਾਧੋਪੁਰ ਗਰੁੱਪ ਦੀ ਅਲਾਟਮੈਂਟ ਐਸ.ਐਮ.ਐਸ. ਐਸੋਸੀਏਟ, ਜੁਗਿਆਲ ਗਰੁੱਪ ਦੀ ਅਲਾਟਮੈਂਟ ਦੀਪਕ ਕੁਮਾਰ ਪੁੱਤਰ ਮਦਨ ਲਾਲ, ਦੁਨੇਰਾ ਗਰੁੱਪ ਦੀ ਅਲਾਟਮੈਂਟ ਏ.ਐਸ.ਕੇ ਵਾਈਨ, ਬਨੀਲੋਧੀ ਗਰੁੱਪ ਦੀ ਅਲਾਟਮੈਂਟ ਕੰਵਰ ਸਿੰਘ ਪੁੱਤਰ ਜਗਦੇਵ ਸਿੰਘ, ਪਰਮਾਨੰਦ ਗਰੁੱਪ ਦੀ ਅਲਾਟਮੈਂਟ ਸੰਜੀਵ ਕੁਮਾਰ (ਨਿਊ ਪਠਾਨਕੋਟ ਵਾਈਨਸ) ਦੇ, ਕੋਹਲੀਆਂ ਗਰੁੱਪ ਦੀ ਅਲਾਟਮੈਂਟ ਸੰਗਮ ਇੰਟਰਪ੍ਰਾਈਜ, ਬਮਿਆਲ ਗਰੁੱਪ ਦੀ ਅਲਾਟਮੈਂਟ ਜਸਵਿੰਦਰ ਸਿੰਘ ਪੁੱਤਰ ਸੁਰਜੀਤ ਸਿੰਘ ਅਤੇ ਘਰੋਟਾ ਗਰੁੱਪ ਦੀ ਅਲਾਟਮੈਂਟ ਸ਼ੇਰ-ਏ- ਪੰਜਾਬ ਐਂਡ ਕੰਪਨੀ ਦੇ ਨਾਮ ਹੋਈ। ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਰਾਹੁਲ ਭਾਟੀਆ ਈ.ਟੀ.ਓ, ਲਵਜਿੰਦਰ ਬਰਾੜ ਈ.ਟੀ.ਓ, ਮਧੂ ਸੁਦਨ ਈ.ਟੀ.ਓ, ਜਿਓਤਸ਼ਨਾ ਸਿੰਘ ਈ.ਟੀ.ਓ, ਨੀਰਜ ਮਹਾਜਨ ਈ.ਟੀ.ਓ , ਰਾਮ ਲੁਭਾਇਆ ਸਹਾਇਕ ਲੋਕ ਸੰਪਰਕ ਅਫਸ਼ਰ ਪਠਾਨਕੋਟ ਅਤੇ ਹੋਰ ਵਿਭਾਗੀ ਅਧਿਕਾਰੀ ਹਾਜ਼ਰ ਸਨ।
ਸੀੀਮਤੀ ਨੀਲਿਮਾ (ਆਈ.ਏੇ.ਐਸ) ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਅੱਜ ਦੇ ਠੇਕਿਆਂ ਦੀ ਅਲਾਟਮੈਂਟ ਉਨ੍ਹਾਂ ਦੀ ਨਿਗਰਾਨੀ ਹੇਠ ਬਹੁਤ ਹੀ ਪਾਰਦਰਸ਼ਤਾ ਨਾਲ ਕੀਤੀ ਗਈ ਹੈ।ਉਨ੍ਹਾਂ ਕਿਹਾ ਕਿ ਜਿਨ੍ਹਾਂ ਨੂੰ ਇਹ ਠੇਕੇ ਅਲਾਟਮੈਂਟ ਕੀਤੇ ਗਏ ਹਨ ਉਹ ਇਸ ਗੱਲ ਦਾ ਵਿਸ਼ੇਸ ਵਿੱਚ ਧਿਆਨ ਰੱਖਣ ਕਿ ਮਾਨਯੋਗ ਸੁਪਰੀਮ ਕੋਰਟ ਆਫ ਇੰਡੀਆਂ ਨੇ ਹੁਕਮ ਜਾਰੀ ਕੀਤੇ ਹਨ ਕਿ ਕੋਈ ਵੀ ਸ਼ਰਾਬ ਦਾ ਠੇਕਾ ਨੈਸ਼ਨਲ ਹਾਈਵੇ/ਸਟੇਟ ਹਾਈਵੇ ਦੇ 500 ਮੀਟਰ ਦੇ ਦਾਇਰੇ ਵਿੱਚ ਨਹੀਂ ਖੋਲਿਆ ਜਾਵੇਗਾ ਇਹਨਾਂ ਹੁਕਮਾਂ ਦੀ ਪਾਲਣਾ ਕਰਦੇ ਹੋਏ ਵਿਭਾਗ ਵਲੋਂ ਪਹਿਲਾ ਹੀ ਨੈਸ਼ਨਲ ਹਾਈਵੇਜ਼/ਸਟੇਟ ਹਾਈਵੇਜ਼ ਤੇ ਪੈਂਦੇ ਸਾਰੇ ਠੇਕੇ ਸ਼ਿਫਟ ਜਾਂ ਬੰਦ ਕਰ ਦਿੱਤੇ ਗਏ ਹਨ।ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਸਾਰੇ ਠੇਕੇਦਾਰਾਂ ਨੂੰ ਚਾਹੀਦਾ ਹੈ ਕਿ ਕਰ ਤੇ ਆਬਕਾਰੀ ਵਿਭਾਗ ਵੱਲੋ ਹਦਾਇਤਾਂ ਦੀ ਪਾਲਣਾ ਕਰਨ ਅਤੇ ਕੋਈ ਵੀ ਲਾਇਸੰਸੀ 25 ਸਾਲ ਤੋ ਘੱਟ ਉਮਰ ਵਾਲੇ ਵਿਅਕਤੀ ਨੂੰ ਸ਼ਰਾਬ ਦੀ ਸੇਲ ਨਹੀ ਕਰੇਗਾ।
ਇਸ ਮੋਕੇ ਤੇ ਸ੍ਰੀਮਤੀ ਰਮਨਪ੍ਰੀਤ ਕੌਰ ਧਾਲੀਵਾਲ ਸਹਾਇਕ ਕਮਿਸ਼ਨਰ ਕਰ ਤੇ ਆਬਕਾਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਦੀ ਆਬਕਾਰੀ ਨੀਤੀ ਮੁਤਾਬਕ ਪਠਾਨਕੋਟ ਜ਼ਿਲ੍ਹੇ ਦਾ ਸਾਲ 2018-19 ਲਈ ਦੇਸੀ ਸ਼ਰਾਬ ਦਾ ਕੋਟਾ 12 ਲੱਖ 80 ਹਜਾਰ 526 ਪੀ.ਐਲ ਅਤੇ ਅੰਗਰੇਜੀ ਸ਼ਰਾਬ ਦਾ ਕੋਟਾ 6 ਲੱਖ 63 ਹਜਾਰ 500 ਪੀ.ਐਲ ਅਤੇ ਬੀਅਰ ਦਾ ਕੋਟਾ 7 ਲੱਖ 65 ਹਜਾਰ 408 ਬੀ.ਐਲ ਨਿਰਧਾਰਤ ਕੀਤਾ ਗਿਆ ਹੈ ਜੋ ਕਿ ਪਿਛਲੇ ਸਾਲ ਦੇ ਮੁਕਾਬਲੇ ਦੇਸੀ ਕੋਟੇ ਤੇ 25%, ਅੰਗ੍ਰੇਜ਼ੀ ਕੋਟੇ ਤੇ 29% ਅਤੇ ਬੀਅਰ ਤੇ 20 ਪ੍ਰਤੀਸ਼ਤ ਘੱਟ ਹੈ। ਸਾਲ 2018-19 ਦੀ ਜ਼ਿਲ੍ਹਾ ਪਠਾਨਕੋਟ ਦੀ ਕੁੱਲ ਲਾਇਸੰਸ ਫੀਸ (97,35,26,710/-) 97 ਕਰੋੜ, 35 ਲੱਖ, 26 ਹਜਾਰ ਅਤੇ 710 ਰੁਪਏ ਰੱਖੀ ਗਈ ਹੈ।
ਉਨ੍ਹਾਂ ਦੱਸਿਆ ਕਿ ਇਸ ਦੇ ਨਤੀਜ਼ੇ ਵਜੋਂ ਸਾਲ 2017-18 ਦੋਰਾਨ ਕੁੱਲ 188 ਸ਼ਰਾਬ ਦੇ ਠੇਕੇ ਦੇ ਮੁਕਾਬਲੇ ਇਸ ਸਾਲ ਕੁੱਲ 185 ਸ਼ਰਾਬ ਦੇ ਠੇਕੇ ਨੂੰ ਖੋਲਣ ਦੀ ਪ੍ਰਵਾਨਗੀ ਦਿੱਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਡਰਾਅ ਕੱਢਣ ਤੋਂ ਪਹਿਲਾ ਹੀ ਅਰਜ਼ੀਆਂ ਦੇਣ ਵਾਲਿਆਂ ਦੀ ਸੂਚੀ ਮੁੱਖ ਦੀਵਾਰ `ਤੇ ਲਗਾ ਦਿੱਤੀ ਗਈ ਗਈ। ਕੋਈ ਵੀ ਕਿਸੇ ਤਰਾਂ ਦਾ ਇਤਰਾਜ਼ ਪੇਸ਼ ਨਾ ਹੋਣ ਦੀ ਸੁਰਤ ਵਿੱਚ ਡਰਾਅ ਪ੍ਰਕਿਰਿਆ ਸ਼ੁਰੂ ਕੀਤੀ ਗਈ।ਇਸ ਮੋਕੇ ਤੇ ਇਸ ਡਰਾਅ ਪ੍ਰੀਕਿਆ ਦੀ ਵੀਡਿਓਗ੍ਰਾਫੀ ਵੀ ਕਰਵਾਈ ਗਈ। ਉਨ੍ਹਾਂ ਦੱਸਿਆ ਕਿ ਆਬਕਾਰੀ ਨੀਤੀ 2018-19 ਅਨੁਸਾਰ ਕਾਰਪੋਰੇਸਨ ਏਰੀਆ, ਬਾਕੀ ਸ਼ਹਿਰੀ ਅਤੇ ਪੇਂਡੂ ਗਰੁੱਪਾਂ ਵਿੱਚ ਸਫਲ ਅਲਾਟੀ ਵੱਲੋਂ ਅਲਾਟਮੈਂਟ ਹੋਣ ਤੋ ਬਾਅਦ ਅਲਾਟਮੈਂਟ ਫੀਸ ਗਰੁੱਪ ਦੀ ਲਾਇਸੰਸ ਫੀਸ ਦਾ 25% ਦੇ ਹਿਸਾਬ ਨਾਲ ਮੋਕੇ `ਤੇ ਜਮਾਂ ਕਰਵਾਈ ਗਈ।ਬਾਕੀ 25% ਫੀਸ 48 ਘੰਟਿਆਂ ਵਿੱਚ ਅਤੇ ਬਾਕੀ ਰਹਿੰਦੀ 50% ਫੀਸ 31-03-2018 ਤੱਕ ਜਮ੍ਹਾਂ ਕਰਵਾਉਣੀ ਹੋਵੇਗੀ।
Punjab Post Daily Online Newspaper & Print Media