ਅੰਮ੍ਰਿਤਸਰ, 16 ਅਪ੍ਰੈਲ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਪੰਜਾਬ ਦੀ ਇਤਿਹਾਸਕ ਅਤੇ ਸਿਰਮੌਰ ਵਿੱਦਿਅਕ ਸੰਸਥਾ ਹੈ।
ਕੋਈ ਸੰਸਥਾ ਜਿਨ੍ਹਾਂ ਪੁਰਾਣੀ ਹੁੰਦੀ ਹੈ, ਉਨ੍ਹੀ ਹੀ ਅਮੀਰ ਹੁੰਦੀ ਹੈ।ਸੱਭਿਆਚਾਰਕ ਗਤੀਵਿਧੀਆਂ ਦਾ ਮੱਕਾ ਜਾਣੀ ਜਾਂਦੀ ਇਸ ਸੰਸਥਾ ’ਚ ਪ੍ਰਿੰਸੀਪਲ ਡਾ. ਮਹਿਲ ਸਿੰਘ ਦੀ ਯੋਗ ਅਗਵਾਈ ’ਚ ਵਿਸ਼ੇ ਨੂੰ ਲੋੜ ਅਨੁਸਾਰ ਪ੍ਰਯੋਗਸ਼ਾਲਾ ਨਾਲ ਜੋੜ ਕੇ ਪੜਾਉਣ ਦੇ ਵਿਸ਼ੇਸ਼ ਉਪਰਾਲੇ ਕੀਤੇ ਜਾਂਦੇ ਹਨ। ਐੱਮ. ਏ. ਪੰਜਾਬੀ ’ਚ ਪੰਜਾਬੀ ਨਾਟਕ ਅਤੇ ਰੰਗਮੰਚ ਇਕ ਅਜਿਹਾ ਵਿਸ਼ਾ ਹੈ, ਜਿਸ ਦੀਆਂ ਤਕਨੀਕੀ ਪੱਧਰ ਦੀਆਂ ਬਾਰੀਕੀਆਂ ਸਮਝਾਉਣ ਲਈ ਸਮੇਂ-ਸਮੇਂ ਵਿਦਿਆਰਥੀਆਂ ਨੂੰ ਪੰਜਾਬ ਨਾਟਸ਼ਾਲਾ ’ਚ ਖੇਡੇ ਜਾਂਦੇ ਨਾਟਕਾਂ ਨਾਲ ਜੋੜਿਆ ਜਾਂਦਾ ਹੈ।
ਬੀਤੇ ਕੱਲ੍ਹ ਪੰਜਾਬ ਨਾਟਸ਼ਾਲਾ ਵਿਖੇ ਐੱਮ. ਏ. ਪੰਜਾਬੀ ਭਾਗ ਪਹਿਲਾਂ ਤੇ ਦੂਜਾ ਦੇ ਵਿਦਿਆਰਥੀਆਂ ਨੂੰ ਬਲਵੰਤ ਗਾਰਗੀ ਰਚਿਤ ਅਤੇ ਮੰਚਪ੍ਰੀਤ ਦੀ ਨਿਰਦੇਸ਼ਨਾ ਹੇਠ ਖੇਡਿਆ ਗਿਆ ਨਾਟਕ ‘ਲੋਹਾ ਕੁੱਟ’ ਦਿਖਾਇਆ ਗਿਆ।ਇਸ ਮੌਕੇ ਵਿਦਿਆਰਥੀਆਂ ਨੂੰ ਨਾਟਕ ਦੇਖਣ ਦੇ ਨਾਲ-ਨਾਲ ਕੁਝ ਉਘੀਆਂ ਸਖਸ਼ੀਅਤਾਂ ਨੂੰ ਮਿਲਣ ਦਾ ਮੌਕਾ ਵੀ ਮਿਲਿਆ ਜਿਨ੍ਹਾਂ ’ਚ ਪੰਜਾਬੀ ਦੇ ਪ੍ਰਸਿੱਧ ਆਲੋਚਕ ਡਾ. ਹਰਿਭਜਨ ਸਿੰਘ ਭਾਟੀਆ, ਨਾਟਕਕਾਰ ਜਤਿੰਦਰ ਬਰਾੜ ਅਤੇ ਪਾਕਿਸਤਾਨੀ ਵਿਦਵਾਨ ਲੇਖਕ ਅਮੀਨ ਮਲਿਕ ਸ਼ਾਮਿਲ ਸਨ। ਵਿਦਿਆਰਥੀਆਂ ਨੇ ਪੰਜਾਬੀ ਸਾਹਿਤ ਅਤੇ ਚਿੰਤਨ ਦੀਆਂ ਇਨ੍ਹਾਂ ਹਸਤੀਆਂ ਨਾਲ ਨਾਟਕ ਅਤੇ ਰੰਗਮੰਚ ਦੇ ਵਿਸ਼ੇ ’ਤੇ ਗੱਲਬਾਤ ਵੀ ਕੀਤੀ। ਪੰਜਾਬੀ ਵਿਭਾਗ ਦੀ ਪ੍ਰੋਫ਼ੈਸਰ ਡਾ. ਹਰਜੀਤ ਕੌਰ ਵੱਲੋ ਇਹ ਪ੍ਰੋਗਰਾਮ ਉਲੀਕਿਆ ਗਿਆ ਸੀ, ਜਿਸ ’ਚ ਵਿਦਿਆਰਥੀਆਂ ਨੇ ਬਹੁਤ ਰੁਚੀ ਵਿਖਾਈ।
Check Also
ਖ਼ਾਲਸਾ ਕਾਲਜ ਵੱਲੋਂ ਤਿਰੰਗਾ ਰੈਲੀ, ਰਾਸ਼ਟਰੀ ਝੰਡੇ-ਤਿਰੰਗੇ ਦੀ ਮਹੱਤਤਾ ਪ੍ਰਤੀ ਕੀਤਾ ਜਾਗਰੂਕ
ਅੰਮ੍ਰਿਤਸਰ, 21 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖ਼ਾਲਸਾ ਕਾਲਜ ਵਿਖੇ ਦੇਸ਼-ਵਿਆਪੀ ‘ਹਰ ਘਰ ਤਿਰੰਗਾ’ ਮੁਹਿੰਮ ਤਹਿਤ …
Punjab Post Daily Online Newspaper & Print Media