Saturday, September 21, 2024

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਅਧਿਆਪਕ ਡਾ. ਅੰਮ੍ਰਿਤਪਾਲ ਕੌਰ ਨੂੰ ਐਕਸੀਲੈਂਸ ਐਵਾਰਡ

ਅੰਮ੍ਰਿਤਸਰ, 20 ਅਪ੍ਰੈਲ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਫੂਡ ਸਾਇੰਸ ਅਤੇ ਤਕਨਾਲੋਜੀ ਵਿਭਾਗ ਦੇ Dr. Amritpal Kaur GNDUਸਹਾਇਕ ਪ੍ਰੋਫੈਸਰ ਡਾ. ਅੰਮ੍ਰਿਤਪਾਲ ਕੌਰ ਨੂੰ ਐਸ.ਈ.ਆਰ.ਬੀ ਵਿਮਨ ਐਕਸੀਲੈਂਸ ਐਵਾਰਡ ਲਈ ਚੁਣਿਆ ਗਿਆ ਹੈ।ਇਹ ਪੁਰਸਕਾਰ ਔਰਤਾਂ ਦੇ ਵਿਗਿਆਨੀਆਂ ਨੂੰ ਵਧੀਆ ਖੋਜ ਕਾਰਜ ਕਰਨ ਅਤੇ ਰਾਸ਼ਟਰੀ ਵਿਦਿਅਕ ਸੰਸਥਾਵਾਂ ਤੋਂ ਮਾਨਤਾ ਪ੍ਰਾਪਤ ਕਰਨ ਲਈ ਦਿੱਤਾ ਜਾਂਦਾ ਹੈ।ਡਾ. ਕੌਰ ਇਸ ਸੰਸਥਾ ਵਿਚ ਪੁਰਸਕਾਰ ਦੇ ਸਮੇਂ ਪ੍ਰਸਤਾਵਿਤ ਖੇਤਰ ਵਿਚ ਤਿੰਨ ਸਾਲਾਂ ਲਈ ਸੁਤੰਤਰ ਖੋਜ ਕਰੇਗੀ।ਡਾਇਰੈਕਟਰ ਰਿਸਰਚ ਪ੍ਰੋਫੈਸਰ ਨਰਪਿੰਦਰ ਸਿੰਘ ਨੇ ਇਸ ਐਵਾਰਡ ਲਈ ਡਾ. ਕੌਰ ਨੂੰ ਵਧਾਈ ਦਿੱਤੀ।ਡਾ. ਕੌਰ ਨੇ ਖੋਜ ਨੂੰ ਉਤਸ਼ਾਹਿਤ ਕਰਨ ਵਾਲਾ ਵਾਤਾਵਰਨ ਪ੍ਰਦਾਨ ਕਰਨ ਲਈ ਯੂਨੀਵਰਸਿਟੀ ਦਾ ਧੰਨਵਾਦ ਕੀਤਾ।ਡਾ. ਕੌਰ ਨੇ ਅੰਤਰਰਾਸ਼ਟਰੀ ਪ੍ਰਸਿੱਧੀ ਦੇ ਰਸਾਲਿਆਂ ਵਿਚ 71 ਖੋਜ ਪੱਤਰ ਪ੍ਰਕਾਸ਼ਿਤ ਕੀਤੇ ਹਨ।ਪਿਛਲੇ 10 ਸਾਲਾਂ ਵਿਚ ਯੂਨੀਵਰਸਿਟੀ ਵਿਚ ਸ਼ਾਮਲ ਹੋਣ ਤੋਂ ਬਾਅਦ ਉਨ੍ਹਾਂ ਨੇ ਖੁਰਾਕ ਸਾਇੰਸ ਅਤੇ ਤਕਨਾਲੋਜੀ ਦੇ ਖੇਤਰ ਵਿਚ ਮਹੱਤਵਪੂਰਨ ਯੋਗਦਾਨ ਦਿੱਤੇ ਹਨ।ਫੈਕਲਟੀ ਮੈਂਬਰ ਉਸਦੀ ਇਸ ਪ੍ਰਾਪਤੀ ਲਈ ਮਾਣ ਮਹਿਸੂਸ ਕਰਦੇ ਹਨ।ਇਸ ਤੋਂ ਪਹਿਲਾਂ, ਉਹਨਾਂ ਨੂੰ ਅਕਾਦਮਿਕ ਅਤੇ ਖੋਜ ਯੋਗਦਾਨਾਂ ਦੇ ਅਧਾਰ `ਤੇ ਨਾਸਾ ਐਸੋਸੀਏਟ ਅਤੇ ਯੰਗ ਸਾਇੰਟਿਸਟ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ।ਉਹਨਾਂ ਨੇ ਵੱਖ-ਵੱਖ ਫੰਡਿੰਗ ਏਜੰਸੀਆਂ (ਯੂ.ਜੀ.ਸੀ, ਸੀ.ਐਸ.ਆਈ.ਆਰ,ਡੀ.ਐਸ.ਟੀ, ਡੀ.ਬੀ.ਟੀ ਅਤੇ ਸੀ.ਈ.ਆਰ.ਬੀ) ਦੁਆਰਾ 6 ਖੋਜ ਪ੍ਰੋਜੈਕਟਾਂ ਨੂੰ ਸਫਲਤਾਪੂਰਵਕ ਪੂਰਾ ਕੀਤਾ ਹੈ ਅਤੇ ਵਰਤਮਾਨ ਵਿੱਚ ਪੰਜ ਖੋਜ ਪ੍ਰਾਜੈਕਟ ਸਾਂਭ ਰਹੇ ਹਨ।

Check Also

ਅਕੈਡਮਿਕ ਵਰਲਡ ਸਕੂਲ ਵਿਖੇ ਸ੍ਰੀ ਗਣੇਸ਼ ਉਤਸਵ ਮਨਾਇਆ

ਸੰਗਰੂਰ, 19 ਸਤੰਬਰ (ਜਗਸੀਰ ਲੌਂਗੋਵਾਲ) – ਅਕੈਡਮਿਕ ਵਰਲਡ ਸਕੂਲ ਖੋਖਰ ਵਿਖੇ ਸ਼੍ਰੀ ਗਣੇਸ਼ ਉਤਸਵ ਸ਼ਰਧਾ …

Leave a Reply