Saturday, September 21, 2024

ਆਲ ਇੰਡੀਆ ਸਰਵਿਸਿਜ਼ ਪ੍ਰੀ-ਐਗਜ਼ਾਮੀਨੇਸ਼ਨ ਟਰੇਨਿੰਗ ਸੈਂਟਰ ਦਾ ਰੁਜ਼ਗਾਰ ਖੇਤਰ `ਚ ਵੱਡਮੁੱਲਾ ਯੋਗਦਾਨ

ਅੰਮ੍ਰਿਤਸਰ, 20 ਅਪ੍ਰੈਲ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਭਾਰਤ ਸਰਕਾਰ ਦੀ ਯੋਜਨਾ (ਸਮਾਜਿਕ ਨਿਆਂ ਅਤੇ ਸ਼ਕਤੀਕਰਣ ਮੰਤਰਾਲੇ ਦੇ GNDUਅਧੀਨ), 1982 ਵਿੱਚ ਐਸ ਸੀ / ਐਸਟੀ ਲਈ ਆਲ ਇੰਡੀਆ ਸਰਵਿਸਿਜ਼ ਪ੍ਰੀ-ਐਗਜ਼ਾਮੀਨੇਸ਼ਨ ਟਰੇਨਿੰਗ ਸੈਂਟਰ ਦੀ ਸਥਾਪਨਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਕੀਤੀ ਗਈ ਸੀ।ਇਸੇ ਤਰ੍ਹਾਂ ਯੂਨੀਵਰਸਿਟੀ ਵੱਲੋਂ ਸੈਂਟਰ ਆਫ ਪ੍ਰੀਪਰੇਸ਼ਨ ਫਾਰ ਕੰਪੀਟੀਟਿਵ ਐਗਜ਼ਾਮੀਨੇਸ਼ਨ (ਸੀ.ਪੀ.ਈ) ਦੀ ਸਥਾਪਨਾ 1994 ਵਿਚ ਕੀਤੀ ਗਈ ਜਿਸ ਦਾ ਉਦੇਸ਼ ਹੋਰ ਸ਼੍ਰੇਣੀਆਂ ਦੇ ਨਾਲ ਜਨਰਲ ਵਰਗ ਦੇ ਉਮੀਦਵਾਰਾਂ ਨੂੰ ਮੁਕਾਬਲੇ ਦੇ ਇਮਤਿਹਾਨਾਂ ਲਈ ਤਿਆਰ ਕਰਨਾ ਸੀ। ਯੂਨੀਵਰਸਿਟੀ ਦੇ ਹਿੰਦੀ ਵਿਭਾਗ ਦੇ ਮੁਖੀ ਪ੍ਰੋ. ਸੁਧਾ ਜਤਿੰਦਰ ਇਸ ਸਮੇਂ ਕੇਂਦਰ ਦੇ ਨਿਰਦੇਸ਼ਕ ਹਨ।ਇਸ ਵਿਚ ਕੇਂਦਰ ਨੇ ਵੱਖ-ਵੱਖ ਵਿਸ਼ਿਆਂ ਨੂੰ ਪੜ੍ਹਾਉਣ ਲਈ ਯੂਨੀਵਰਸਿਟੀ ਦੇ ਉਘੇ ਅਧਿਆਪਕਾਂ ਨੂੰ ਸ਼ਾਮਲ ਕੀਤਾ ਹੈ।ਵਿਦਿਆਰਥੀਆਂ ਦੇ ਸਮੁੱਚੇ ਵਿਕਾਸ ਤੇ ਕੌਂਸਲਿੰਗ ਲਈ ਸੇਵਾਮੁਕਤ ਆਈਏਐਸ, ਆਈ.ਪੀ.ਐਸ, ਪੀ.ਸੀ.ਐਸ ਦੀਆਂ ਸੇਵਾਵਾਂ ਵੀ ਪ੍ਰਾਪਤ ਕੀਤੀਆਂ ਜਾਂਦੀਆਂ ਹਨ।ਮੌਕ ਟੈਸਟਾਂ ਨੂੰ ਨਿਯਮਤ ਅਧਾਰ `ਤੇ ਆਯੋਜਿਤ ਕੀਤਾ ਜਾਂਦਾ ਹੈ ਜੋ ਮੁਕਾਬਲਿਆਂ ਦੇ ਅੰਤਮ ਪ੍ਰੀਖਿਆਵਾਂ ਲਈ ਵਿਦਿਆਰਥੀਆਂ ਨੂੰ ਤਿਆਰ ਕਰਦੇ ਹਨ। ਕੇਂਦਰ ਵੱਲੋਂ ਯੂ.ਪੀ.ਐਸ.ਸੀ, ਐਸ.ਐਸ.ਸੀ, ਐਸ.ਪੀ.ਐਸ.ਸੀ, ਪੀ.ਐਸ.ਵੀਜ਼ ਆਦਿ ਪ੍ਰੀ ਪ੍ਰੀਖਿਆਵਾਂ ਲਈ ਵੱਖ ਵੱਖ ਕੋਰਸ ਚਲਾਏ ਹਨ ਅਤੇ ਹਰ ਸਾਲ ਯੂ.ਜੀ.ਸੀ (ਐਨ.ਈ.ਟੀ) ਲਈ ਤਿਆਰੀ ਵੀ ਕਰਵਾਈ ਜਾਂਦੀ ਹੈ।ਸੈਂਟਰ ਦੀ ਸਥਾਪਨਾ ਤੋਂ ਲੈ ਕੇ ਹੁਣ ਤੱਕ 6890 ਤੋਂ ਵੱਧ ਵਿਦਿਆਰਥੀ ਯੂਨੀਵਰਸਿਟੀ ਦੇ ਕੇਂਦਰ ਤੋਂ ਕੋਚਿੰਗ ਪ੍ਰਾਪਤ ਕਰ ਚੁੱਕੇ ਹਨ। 500 ਵਿਦਿਆਰਥੀਆਂ ਨੇ ਆਪਣੀਆਂ ਪ੍ਰੀਖਿਆਵਾਂ ਵਿਚ ਸਫਲਤਾਪੂਰਵਕ ਪਾਸ ਕੀਤੀ ਹੈ ਜਿਨ੍ਹਾਂ ਵਿਚੋਂ 68 ਵਿਦਿਆਰਥੀਆਂ ਨੇ ਆਈ.ਏ.ਐਸ, ਆਈ.ਪੀ.ਐਸ, ਆਈ.ਆਰ.ਐਸ ਅਤੇ ਪੀ.ਸੀ.ਐਸ ਸ਼ਾਮਿਲ ਹੈ।ਇਸ ਤੋਂ ਇਲਾਵਾ ਸੈਂਟਰ ਦੇ ਬਹੁਤ ਸਾਰੇ ਵਿਦਿਆਰਥੀਆਂ ਦੀ ਚੋਣ ਬੈਂਕਾਂ ਅਤੇ ਅਧੀਨ ਸੇਵਾਵਾਂ ਵਿਚ ਕੀਤੀ ਗਈ ਹੈ।ਸੈਂਟਰਲ ਐਕਸਾਈਜ਼ ਅਤੇ ਕਸਟਮਜ਼, ਪਬਲਿਕ ਸੈਕਟਰ ਇਕਾਈਆਂ, ਬੋਰਡਰ ਸੁਰੱਖਿਆ ਫੋਰਸ, ਕੇਂਦਰੀ ਅਤੇ ਰਾਜ ਸਿੱਖਿਆ ਵਿਭਾਗ, ਐਲ.ਆਈ.ਸੀ ਆਦਿ ਵਿਚ ਵੀ ਵਿਦਿਆਰਥੀ ਸਫਲਤਾ ਪ੍ਰਾਪਤ ਕਰ ਚੁੱਕੇ ਹਨ।ਕੇਂਦਰ ਦੀ ਦੂਜੀ ਮੁੱਖ ਵਿਸ਼ੇਸ਼ਤਾ “ਰੋਜ਼ਗਾਰ ਜਾਣਕਾਰੀ ਸੈਲ” ਦੀ ਸਥਾਪਨਾ ਹੈ ਅਤੇ ਇਹ ਵਿਦਿਆਰਥੀਆਂ ਨੂੰ ਰੁਜ਼ਗਾਰ ਦੀ ਜਾਣਕਾਰੀ ਬਹੁਤ ਵੱਡੇ ਅਤੇ ਵਿਆਪਕ ਪੱਧਰ ਤੇ ਪ੍ਰਦਾਨ ਕਰਦਾ ਹੈ। ਇਸ ਕੇਂਦਰ ਦੀ ਆਪਣੀ ਲਾਇਬ੍ਰੇਰੀ ਹੈ, ਜਿਸ ਵਿੱਚ ਆਈਏਐਸ, ਪੀ.ਸੀ.ਐਸ, ਯੂ.ਜੀ.ੀਸੀ ਅਤੇ ਹੋਰ ਮੁਕਾਬਲੇ ਦੀਆਂ ਪ੍ਰੀਖਿਆਵਾਂ ਲਈ ਕਿਤਾਬਾਂ ਤੋਂ ਇਲਾਵਾ ਅਖਬਾਰਾਂ ਅਤੇ ਮੈਗਜ਼ੀਨ ਉਪਲੱਬਧ ਹਨ।ਇਸ ਤਰ੍ਹਾਂ ਇਹ ਸੈਂਟਰ ਭਾਰਤ ਦੇ ਸਰਹੱਦੀ ਖੇਤਰ ਦੀ ਸੇਵਾ ਕਰ ਰਿਹਾ ਹੈ ਤਾਂ ਜੋ ਸੈਂਕੜੇ ਉਮੀਦਵਾਰ ਰੁਜ਼ਗਾਰ ਪ੍ਰਾਪਤ ਕਰਨ ਦੇ ਯੋਗ ਹੋ ਸਕਣ।

Check Also

ਅਕੈਡਮਿਕ ਵਰਲਡ ਸਕੂਲ ਵਿਖੇ ਸ੍ਰੀ ਗਣੇਸ਼ ਉਤਸਵ ਮਨਾਇਆ

ਸੰਗਰੂਰ, 19 ਸਤੰਬਰ (ਜਗਸੀਰ ਲੌਂਗੋਵਾਲ) – ਅਕੈਡਮਿਕ ਵਰਲਡ ਸਕੂਲ ਖੋਖਰ ਵਿਖੇ ਸ਼੍ਰੀ ਗਣੇਸ਼ ਉਤਸਵ ਸ਼ਰਧਾ …

Leave a Reply