
ਅੰਮ੍ਰਿਤਸਰ, 9 ਅਗਸਤ ( ਜਗਦੀਫ ਸਿੰਘ ਸੱਗੂ)- ਬੀ. ਬੀ. ਕੇ. ਡੀ. ਏ. ਵੀ. ਕਾਲਜ ਫਾਰ ਵੂਮੈਨ ਦੇ ਕੈਮਿਸਟਰੀ ਵਿਭਾਗ ਵਲੋਂ ਡਾ. ਐਮ. ਐਸ. ਬਖ਼ਸ਼ੀ ਦੇ ਇਕ ਭਾਸ਼ਣ ਨੂੰ ਆਯੋਜਿਤ ਕੀਤਾ ਜਿਸਨੂੰ ਬਾਇaਟੈਕਨੋਲੋਜੀ ਵਿਭਾਗ ਨੇ ਸਪੋਂਸਰ ਕੀਤਾ । ਡਾ. ਪੂਨਮ ਖੁੱਲਰ, ਡਾ. ਰਸ਼ਮੀ ਕਾਲੀਆ, ਡਾ. ਮੋਨਿਕਾ ਅਤੇ ਡਾ. ਸ਼ਵੇਤਾ ਮੋਹਨ ਅਤੇ ਮਿਸ ਆਬਰੂ ਮਹਿਲ ਨੇ ਡਾ. ਬਖ਼ਸ਼ੀ ਦਾ ਸੁਆਗਤ ਕੀਤਾ।ਆਪਣੇ ਭਾਸ਼ਣ ਦੌਰਾਨ ਡਾ. ਬਖ਼ਸ਼ੀ ਨੇ ਥਰਮੋਡਾਈਨਾਮਿਕ ਦੀ ਰੋਜ਼ਾਨਾ ਜੀਵਨ ਵਿਚ ਮਹੱਤਵ ਅਤੇ ਸਾਇੰਸ ਦੀਆਂ ਵਿਭਿੰਨ ਸ਼ਾਖਾ ਕੈਮਿਸਟਰੀ, ਫਿਜ਼ਿਕਸ ਅਤੇ ਇੰਨਜੀਨੀਅਰਿੰਗ ਬਾਰੇ ਦੱਸਿਆ ਅਤੇ ਇਸ ਨਾਲ ਸਬੰਧਿਤ ਵਿਦਿਆਰਥੀਆਂ ਦੇ ਨਾਲ ਤਸੱਲੀ ਬਖ਼ਸ਼ ਵਾਰਤਾਲਾਪ ਵੀ ਕੀਤੀ।ਕੈਮਿਸਟਰੀ ਵਿਭਾਗ ਨੇ ਉਨ੍ਹਾਂ ਦੀ ਇਸ ਮਹੱਤਵਪੂਰਨ ਜਾਣਕਾਰੀ ਲਈ ਬਹੁਤ ਧੰਨਵਾਦ ਕੀਤਾ।
Check Also
ਖਾਲਸਾ ਕਾਲਜ ਵਿਖੇ ਮਿਲਟਰੀ ਲਿਟਰੇਚਰ ਫੈਸਟੀਵਲ ਦਾ ਦੂਜਾ ਦਿਨ ਸੰਨ ‘65 ਦੀ ਜੰਗ ’ਤੇ ਰਿਹਾ ਕੇਂਦਰਿਤ
ਅੰਮ੍ਰਿਤਸਰ, 5 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵਿਖੇ ਕਰਵਾਏ ਜਾ ਰਹੇ ਦੋ-ਰੋਜ਼ਾ ਮਿਲਟਰੀ …
Punjab Post Daily Online Newspaper & Print Media