Tuesday, November 24, 2026

ਜਿਲ੍ਹੇ ਅੰਦਰ ਮਾਰਕਫੈਡ ਦੇ ਖੋਲ੍ਹੇ ਜਾਣਗੇ 5 ਬੂਥ – ਡੀ.ਸੀ

ਅੰਮ੍ਰਿਤਸਰ, 7 ਮਈ (ਪੰਜਾਬ ਪੋਸਟ- ਮਨਜੀਤ ਸਿੰਘ) – ਮਾਰਕਫੈਡ ਵਲੋਂ ਰਾਜਾਸਾਂਸੀ ਵਿਖੇ ਆਪਣੇ ਉਤਪਾਦਾਂ ਦੀ ਸੇਲ ਨੂੰ ਵੇਚਣ ਲਈ ਬੂਥ ਦੀ ਸ਼ੁਰੂਆਤ ਕੀਤੀ PPN0705201806ਗਈ। ਇਸ ਦਾ ਉਦਘਾਟਨ ਕਮਲਦੀਪ ਸਿੰਘ ਸੰਘਾ ਡਿਪਟੀ ਕਮਿਸ਼ਨਰ ਵਲੋਂ ਕੀਤਾ ਗਿਆ। ਇਸ ਮੌਕੇ ਸੰਘਾ ਨੇ ਦੱਸਿਆ ਕਿ ਅੰਮ੍ਰਿਤਸਰ ਜਿਲ੍ਹੇ ਅੰਦਰ ਮਾਰਕਫੈਡ ਦੇ 5 ਬੂਥ ਖੋਲ੍ਹੇ ਜਾਣੇ ਹਨ।ਜਿਨ੍ਹਾਂ ਵਿਚੋਂ ਇਹ ਪਹਿਲਾ ਬੂਥ ਹੈ।ਉਨ੍ਹਾਂ ਅੱਗੇ ਦੱਸਿਆ ਕਿ ਇਸ ਬੂਥ ਰਾਹੀਂ ਮਾਰਕਫੈਡ ਦੇ ਵਧੀਆ ਕੁਆਲਿਟੀ ਦੇ ਵਸਤੂ ਮਿਲਕਫੈਡ (ਵੇਰਕਾ) ਦੇ ਪ੍ਰਾਡਕਟ ਇਲਾਕੇ ਦੇ ਲੋਕਾਂ ਤੱਕ ਵਾਜ਼ਬ ਕੀਮਤ `ਚ ਉਨ੍ਹਾਂ ਤੱਕ ਪਹੁੰਚਣਗੇ।ਉਨ੍ਹਾਂ ਨੇ ਇਲਾਕਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਮਾਰਕਫੈਡ ਦੇ ਇਸ ਬੂਥ ਦਾ ਭਰਪੂਰ ਫਾਇਦਾ ਉਠਾਉਣ।
    ਇਸ ਮੌਕੇ ਮਾਰਕਫੈਡ ਦੇ ਡਾਇਰੈਕਟਰ ਮਲੂਕ ਸਿੰਘ, ਦਲਜਿੰਦਰਬੀਰ ਸਿੰਘ ਵਿਰਕ  ਡਾਇਰੈਕਟਰ ਮਿਲਕਫੈਡ, ਜਗਦੀਪ ਸਿੰਘ ਮਾਰਕਫੈਡ ਦੇ ਸੇਲਜ਼ ਅਫ਼ਸਰ, ਜਨਰਲ ਮੈਨੇਜ਼ਰ ਮਿਲਕਫੈਡ, ਮੈਨੇਜ਼ਰ ਮਿਲਕਫੈਡ ਅਤੇ ਪ੍ਰਧਾਨ ਰਾਜਾਸਾਂਸੀ ਨਗਰ ਕੌਂਸਲ ਵੀ ਹਾਜ਼ਰ ਸਨ।ਇਸ ਮੌਕੇ ਸਾਰਿਆਂ ਵਲੋਂ  ਮਾਰਕਫੈਡ ਦੀ ਇਸ ਕਦਮ ਦੀ ਬਹੁਤ ਸ਼ਲਾਘਾ ਕੀਤੀ ਗਈ।

Check Also

ਜਥੇਦਾਰ ਗੜਗੱਜ ਦੀ ਅਗਵਾਈ ‘ਚ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਲਈ ਸਿੱਖ ਸ਼ਰਧਾਲੂਆਂ ਦਾ ਜਥਾ ਰਵਾਨਾ

ਅੰਮ੍ਰਿਤਸਰ, 22 ਨਵੰਬਰ (ਗੁਰਪ੍ਰੀਤ ਸਿੰਘ) – ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ (ਪਾਕਿਸਤਾਨ) ਵਿਖੇ ਸ੍ਰੀ ਗੁਰੂ ਨਾਨਕ …

Leave a Reply