Saturday, September 21, 2024

1 ਸਤੰਬਰ ਤੋਂ 31 ਅਕਤੂਬਰ 2018 ਤੱਕ ਬਣ ਸਕਣਗੀਆਂ 18 ਸਾਲਾ ਨੋਜਵਾਨਾਂ ਦੀਆਂ ਨਵੀਆਂ ਵੋਟਾਂ

 PPN1105201804PPN1105201803ਪਠਾਨਕੋਟ, 11 ਮਈ (ਪੰਜਾਬ ਪੋਸਟ ਬਿਊਰੋ) – ਯੋਗਤਾ ਮਿਤੀ 01-01-2019 ਦੇ ਆਧਾਰ `ਤੇ ਫੋਟੋ ਵੋਟਰ ਸੂਚੀਆਂ ਦੀ ਸੁਧਾਈ ਦੇ ਮੱਦੇਨਜ਼ਰ ਮੁੱਖ ਚੋਣ ਅਫਸਰ ਪੰਜਾਬ ਦੇ ਪੱਤਰ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਵਿਧਾਨ ਸਭਾ ਚੋਣ ਹਲਕਾ 003 ਪਠਾਨਕੋਟ ਦੇ ਐਸ.ਡੀ.ਐਮ-ਕਮ-ਈ.ਆਰ.ਓ 003 ਪਠਾਨਕੋਟ ਨੇ ਹਲਕੇ ਦੇ ਸਮੂਹ ਸੈਕਟਰ ਅਫਸਰ ਅਤੇ ਬੀ.ਐਲ.ਓਜ਼ ਨੂੰ ਐਵਲਨ ਗਰਲਜ ਸੀ.ਸ.ਸਕੂਲ ਦੇ ਹਾਲ ਵਿਚ ਟਰੇਨਿੰਗ ਦਿੱਤੀ।ਜਿਸ ਦੌਰਾਨ ਡਾ. ਅਮਿਤ ਮਹਾਜਨ ਐਸ.ਡੀ.ਐਮ ਪਠਾਨਕੋਟ ਨੇ ਦੱਸਿਆ ਕਿ ਬੀ.ਐਲ.ਓਜ਼ ਵਲੋਂ ਘਰ-ਘਰ ਜਾ ਕੇ ਸਰਵੇ ਕੀਤਾ ਜਾਵੇਗਾ, ਜਿਸ ਵਿੱਚ ਮਿਤੀ 15 ਮਈ 2018 ਤੋਂ 31 ਜੁਲਾਈ 2018 ਤੱਕ ਬੀ.ਐਲ.ਓਜ਼ ਆਪਣੇ ਬੂਥਾਂ ਦੀ ਰੈਸ਼ਨਲਾਈਜੇਸ਼ਨ ਕਰਵਾ ਸਕਦੇ ਹਨ।ਜਿਸ ਵਿੱਚ ਪਿੰਡ ਦੇ ਮਾਮਲੇ ਵਿੱਚ 1200 ਅਤੇ ਸ਼ਹਿਰ ਦੇ ਮਾਮਲੇ ਵਿੱਚ 1400 ਤੋਂ ਵੱਧ ਵੋਟਾਂ ਵਾਲੇ ਬੂਥਾਂ ਨੂੰ ਤੋੜ ਕੇ ਉਹਨਾਂ ਦੇ ਨਵੇ ਬੂਥ ਬਨਾਏ ਜਾਣਗੇ। ਉਨ੍ਹਾਂ ਦੱਸਿਆ ਕਿ ਜਿਸ ਕਿਸੇ ਬੀ.ਐਲ.ਓ ਜਾਂ ਸ਼ਹਿਰ ਵਾਸਿਆਂ ਨੇ ਆਪਣੇ ਵੋਟਰ ਕਾਰਡ ਦੇ ਐਡਰੈਬ ਨੂੰ ਠੀਕ ਕਰਵਾਉਣਾ ਹੋਵੇ ਉਹ ਦਿੱਤੀਆਂ ਉਪਰੋਕਤ ਮਿਤੀਆਂ ਅਨੁਸਾਰ ਸੈਕਸ਼ਨਾਂ ਦੀ ਸੋਧ ਜਾ ਨਵੇਂ ਸੈਕਸ਼ਨ (ਮੁਹੱਲੇ ਦਾ ਨਾਮ) ਠੀਕ ਜਾਂ ਦਰਜ ਕਰਵਾ ਸਕਦਾ ਹੈ।ਉਨ੍ਹਾਂ ਦੱਸਿਆ ਕਿ 1 ਜਨਵਰੀ 2019 ਨੂੰ 18 ਸਾਲ ਦੇ ਹੋ ਰਹੇ ਨੋਜਵਾਨਾਂ ਦੀਆਂ ਵੋਟਾਂ ਮਿਤੀ 1 ਸਤੰਬਰ 2018 ਤੋਂ 31 ਅਕਤੂਬਰ 2018 ਤੱਕ ਬਣਵਾਈਆਂ ਜਾ ਸਕਦੀਆ ਹਨ।ਉਨ੍ਹਾਂ ਦੱਸਿਆ ਕਿ ਇਸ ਟਰੇਨਿੰਗ ਵਿਚ ਪਰਮਪ੍ਰੀਤ ਸਿੰਘ ਗੋਰਾਇਆ ਤਹਿਸੀਲਦਾਰ ਪਠਾਨਕੋਟ-ਕਮ-ਏ.ਈ.ਆਰ.ਓ-1 003 ਪਠਾਨਕੋਟ, ਇਸ ਹਲਕੇ ਦੇ ਸਮੂਹ ਸੈਕਟਰ ਅਫਸਰਾਨ ਅਤੇ ਇਲੈਕਸ਼ਨ ਸੈਲ ਦੇ ਸਮੂਹ ਕਰਮਚਾਰੀ ਵੀ ਹਾਜਰ ਸਨ।
 

Check Also

ਅਕੈਡਮਿਕ ਵਰਲਡ ਸਕੂਲ ਵਿਖੇ ਸ੍ਰੀ ਗਣੇਸ਼ ਉਤਸਵ ਮਨਾਇਆ

ਸੰਗਰੂਰ, 19 ਸਤੰਬਰ (ਜਗਸੀਰ ਲੌਂਗੋਵਾਲ) – ਅਕੈਡਮਿਕ ਵਰਲਡ ਸਕੂਲ ਖੋਖਰ ਵਿਖੇ ਸ਼੍ਰੀ ਗਣੇਸ਼ ਉਤਸਵ ਸ਼ਰਧਾ …

Leave a Reply