Saturday, September 21, 2024

ਜਿਲ੍ਹੇ ਦੇ 64,375 ਬੱਚਿਆਂ ਦਾ ਕੀਤਾ ਗਿਆ ਐਮ.ਆਰ ਟੀਕਾਕਰਨ – ਡਾ. ਨੈਨਾ ਸਲਾਥੀਆ

PPN1105201805 ਪਠਾਨਕੋਟ, 11 ਮਈ (ਪੰਜਾਬ ਪੋਸਟ ਬਿਊਰੋ) – ਸਿਹਤ ਵਿਭਾਗ ਪੰਜਾਬ ਸਰਕਾਰ ਦੇ ਦਿਸ਼ਾਂ ਨਿਰਦੇਸ਼ਾਂ ਅਨੁਸਾਰ ਸਿਹਤ ਵਿਭਾਗ ਪਠਨਕੋਟ ਵਲੋ ਜਿਲੇ੍ਹ ਅੰਦਰ ਚੱਲ ਰਹੇ ਰੂਬੈਲਾ (ਐਮ.ਆਰ) ਟੀਕਾਕਰਨ ਅਭਿਆਨ ਦੇ 8ਵੇਂ ਦਿਨ ਤੱਕ ਬੱਚਿਆਂ ਦੇ ਮਾਪਿਆਂ, ਸਕੂਲਾਂ ਦੇ ਅਧਿਆਪਕਾਂ ਅਤੇ ਪਿ੍ਰਸੀਪਲਾਂ ਦੇ ਸਹਿਯੋਗ ਨਾਲ 52,345 ਬੱਚਿਆਂ ਦਾ ਐਮ.ਆਰ ਟੀਕਾਕਰਨ ਕਰਕੇ ਜਿਲਾ੍ਹ ਪਠਾਨਕੋਟ ਨੇ ਸਟੇਟ ਤੋਂ ਜਾਰੀ ਰਿਪੋਟ ਅਨੁਸਾਰ ਰਾਜ ਦੇ ਬਾਕੀ ਜਿਲਿਆਂ ’ਚੋਂ ਦੂਜਾ ਨੰਬਰ (35.5 ਫੀਸਦ) ਹਾਸਿਲ ਕੀਤਾ ਹੈ।ਇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਪਠਾਨਕੋਟ ਡਾ. ਨੈਨਾ ਸਲਾਥੀਆ ਨੇ ਕਿਹਾ ਕਿ ਐਮ.ਆਰ ਅਭਿਆਨ ਜਿਲੇ੍ਹ ਅੰਦਰ ਸਿਹਤ ਵਿਭਾਗ ਵਲੋ ਸਫਲਤਾਪੂਰਵਕ ਚਲਾਇਆ ਜਾ ਰਿਹਾ ਹੈ। ਉਨਾਂ ਕਿਹਾ ਕਿ ਹੁਣ ਬੱਚਿਆਂ ਦੇ ਮਾਪੇ ਵੀ ਅਭਿਆਨ ਬਾਰੇ ਜਾਗਰੂਕ ਹੋ ਰਹੇ ਹਨ ਅਤੇ ਉਨਾਂ ਵਲੋ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ। ਇਹ ਅਭਿਆਨ ਪੂਰੇ ਪੰਜ ਹਫਤੇ ਤੱਕ ਚਲੇਗਾ ਜਿਸ ਵਿਚ 1,56,102 ਬੱਚਿਆਂ ਦਾ ਟੀਕਾਕਰਨ ਕੀਤਾ ਜਾਵੇਗਾ। ਅਭਿਆਨ ਦੇ ਪਹਿਲੇ ਦੋ ਹਫਤਿਆਂ ’ਚ ਸਾਰੇ ਸਰਕਾਰੀ ਤੇ ਪ੍ਰਾਈਵੇਟ ਸਕੂਲ ਅਤੇ ਅਗਲੇ 2 ਹਫਤੇ ’ਚ ਵਿੱਚ ਆਊਟਰੀਚ ਸੈਸ਼ਨ (ਆਰ.ਆਈ, ਮੋਬਾਇਲ ਸੂਸ਼ਨ ਫਾਰ ਫਲੋਟਿੰਗ ਐਂਡ ਹਾਈ ਰਿਸਕ ਪਾਪੂਲੇਸ਼ਨ) ਲਗਾਏ ਜਾਣਗੇ ਅਤੇ ਅਖੀਰਲੇ ਹਫਤੇ ਵਿੱਚ ਸਵੀਪਿੰਗ ਐਕਟੀਵਿਟੀ ਕੀਤੀ ਜਾਵੇਗੀ ਜਿਸ ਵਿੱਚ ਲੈਫਟ ਆਊਟ ਬੱਚਿਆਂ ਨੂੰ ਕਵਰ ਕੀਤਾ ਜਾਵੇਗਾ।PPN1105201806ਐਮ.ਆਰ ਦਾ ਟੀਕਾ ਬੱਚਿਆਂ ਨੂੰ ਦੋ ਖਤਰਨਾਕ ਬੀਮਾਰੀਆਂ ਖਸਰਾ ਅਤੇ ਰੂਬੇਲਾ ਤੋਂ ਸੁਰੱਖਿਆ ਪ੍ਰਦਾਨ ਕਰਵਾਉਣ ਲਈ ਲਾਇਆ ਜਾ ਰਿਹਾ ਹੈ, ਜੋ ਕਿ ਵਰਲਡ ਹੈਲਥ ਆਰਗੇਨਾਈਜੇਸ਼ਨ ਦੁਆਰਾ ਟੈਸਟਿਡ ਹੈ ਅਤੇ ਬਿਲਕੁੱਲ ਸੁਰੱਖਿਅਤ ਹੈ।ਉਨਾਂ ਬਾਕੀ ਰਹਿੰਦੇ ਬੱਚਿਆਂ ਦੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਬਿਨਾਂ ਕਿਸੇ ਡਰ ਦੇ ਐਮ.ਆਰ ਦਾ ਟੀਕਾ (9 ਮਹੀਨੇ ਤੋਂ 15 ਸਾਲ ਤੱਕ ਦੇ) ਬੱਚਿਆਂ ਨੂੰ ਜ਼ਰੂਰ ਲਗਾਵਾਉਣ ਅਤੇ ਆਪਣੇ ਬੱਚਿਆਂ ਨੂੰ ਖਸਰਾ ਅਤੇ ਰੂਬੇਲਾ ਤੋਂ ਬਚਾਉਣ।
ਉਨਾਂ ਦੱਸਿਆ ਅੱਜ ਦੀ ਐਮ.ਆਰ ਮੁਹਿੰਮ ਦੌਰਾਨ ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਸੇਂਟ ਜੋਸਫ ਕਾਨਵੈਂਟ ਸਕੂਲ, ਐਚ.ਆਰ.ਪੀ ਸਕੂਲ, ਐਸ.ਐਮ.ਡੀ ਸਕੂਲ, ਆਰ.ਐਸ.ਡੀ ਸੀਨੀਅਰ ਸੈਕੰਡਰੀ ਸਕੂਲ, ਸਰਕਾਰੀ ਮਿਡਲ ਸਕੂਲ, ਲਿਟਲ ਏਂਜਲ ਸਕੂਲ, ਕਿੱਡ ਕੇਅਰ ਸਕੂਲ, ਕਾਲਾਡੋਨੀਆ ਪਬਲਿਕ ਸਕੂਲ, ਚਿਲਡਰਨ ਮਾਡਰਨ ਸਕੂਲ,  ਹਿਮਗਿਰੀ ਪਬਲਿਕ ਸਕੂਲ, ਗੁਰੂਕੁਲ ਦਿਕਸ਼ਾ, ਹੈਪੀ ਪਬਲਿਕ ਸਕੂਲ, ਸਰਕਾਰੀ ਪ੍ਰਾਇਮਰੀ ਸਕੂਲ, ਸਰਕਾਰੀ ਹਾਈ ਸਕੂਲ ਦੋਲਤਪੁਰ, ਸਰਕਾਰੀ ਪ੍ਰਾਇਮਰੀ ਸਕੂਲ ਢਾਕੀ ’ਚ ਬੱਚਿਆਂ ਦਾ ਟੀਕਾਕਰਨ ਕੀਤਾ ਗਿਆ।
 

Check Also

ਅਕੈਡਮਿਕ ਵਰਲਡ ਸਕੂਲ ਵਿਖੇ ਸ੍ਰੀ ਗਣੇਸ਼ ਉਤਸਵ ਮਨਾਇਆ

ਸੰਗਰੂਰ, 19 ਸਤੰਬਰ (ਜਗਸੀਰ ਲੌਂਗੋਵਾਲ) – ਅਕੈਡਮਿਕ ਵਰਲਡ ਸਕੂਲ ਖੋਖਰ ਵਿਖੇ ਸ਼੍ਰੀ ਗਣੇਸ਼ ਉਤਸਵ ਸ਼ਰਧਾ …

Leave a Reply