Wednesday, August 5, 2026

ਗ੍ਰੇਸ ਪਬਲਿਕ ਸਕੂਲ `ਚ ਕਰਵਾਇਆ ਖਸਰਾ-ਰੁਬੈਲਾ ਦੀ ਰੋਕਥਾਮ ਲਈ ਟੀਕਾਕਾਰਨ

PPN2205201809ਜੰਡਿਆਲਾ ਗੁਰੂ, 22 ਮਈ (ਪੰਜਾਬ ਪੋਸਟ – ਹਰਿੰਦਰ ਪਾਲ ਸਿੰਘ) – ਸਥਾਨਕ  ਗ੍ਰੇਸ ਪਬਲਿਕ ਸੀਨੀ: ਸੈ: ਸਕੂਲ ਵਿਖੇ ਖਸਰਾ-ਰੁਬੈਲਾ ਦੀ ਰੋਕਥਾਮ ਵਾਸਤੇ 9 ਮਹੀਨੇ ਤੋਂ 15 ਸਾਲ ਦੀ ਉਮਰ ਦੇ ਬੱਚਿਆ ਨੂੰ ਸਫਲਤਾਪੂਰਵਕ ਟੀਕੇ ਲਗਾਏ ਗਏ।ਇਸ ਦੋਰਾਨ ਟੀਕਾਕਰਨ ਮੁਹਿੰਮ ਦੇ ਡਾਕਟਰ ਵਿਸ਼ਾਲ ਕੁਮਾਰ, ਕੁਲਵਿੰਦਰ ਕੌਰ,ਸਰਬਜੀਤ ਕੌਰ, ਪੁਸ਼ਪਾ ਰਾਣੀ, ਕੰਵਰਦੀਪ ਸਿੰਘ, ਰਣਜੋਤ ਸਿੰਘ, ਬਲਬੀਰ ਸਿੰਘ ਅਤੇ ਬਲਵਿੰਦਰ ਕੌਰ ਵਲੋਂ ਤਕਰੀਬਨ 300 ਤੋਂ ਵੱਧ ਬੱਚਿਆ ਨੂੰ ਟੀਕੇ ਲਗਾਏ ਗਏ।ਇਸ ਸਮੇਂ ਡਾ: ਜੇ.ਐਸ ਰੰਧਾਵਾ ਅਤੇ ਪ੍ਰਿੰਸੀਪਲ  ਮੈਡਮ ਰਮਨਜੀਤ ਕੌਰ ਰੰਧਾਵਾ ਵੀ ਮੌਜੂਦ ਰਹੇ।
   
 

Check Also

ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਪਲੇਸਮੈਂਟ ਕੈਂਪ 5 ਅਗਸਤ ਨੂੰ

ਅੰਮ੍ਰਿਤਸਰ, 4 ਅਗਸਤ (ਸੁਖਬੀਰ ਸਿੰਘ) – ਡਾ. ਰੁਪਿੰਦਰ ਪਾਲ ਸਿੰਘ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ)-ਕਮ-ਮੁੱਖ …

Leave a Reply