ਭੀਖੀ, 24 ਮਈ (ਪੰਜਾਬ ਪੋਸਟ – ਕਮਲ ਜ਼ਿੰਦਲ) – ਪੰਜਾਬ ਕਿਸਾਨ ਯੂਨੀਅਨ ਨੇ ਪੋਲ ਖੋਲ ਰੈਲੀ ਦੇ ਤਹਿਤ ਸਮਾਓਂ ਵਿਖੇ ਕੇਂਦਰ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਸਾੜਿਆ।ਕਿਸਾਨ ਆਗੂ ਭੋਲਾ ਸਿੰਘ ਸਮਾਓਂ ਨੇ ਆਖਿਆ ਕਿ ਕੇਂਦਰ ਸਰਕਾਰ ਕਾਰਪੋਰੇਟ ਘਰਾਣਿਆ ਦੀ ਰਖੇਲ ਬਣੀ ਹੋਈ ਹੈ।ਜਿਸ ਦਾ ਸਬੂਤ ਹਰ ਦਿਨ ਪਟਰੋਲ ਤੇ ਡੀਜਲ ਦੀਆਂ ਵੱਧ ਰਹੀਆਂ ਕੀਮਤਾਂ ਦਿੰਦੀਆਂ ਹਨ।ਕੇਂਦਰ ਸਰਕਾਰ ਨੇ ਬਜ਼ਾਰ ਵਿੱਚ ਵਿੱਕਣ ਵਾਲੀ ਹਰ ਵਸਤੂ ਤੇ ਜੀ.ਐਸ.ਟੀ ਲਾਗੂ ਕੀਤਾ ਹੈ।ਪਰ ਪੈਟਰੋਲ ਤੇ ਡੀਜਲ ਨੂੰ ਜਾਣ ਬੁੱਝ ਕੇ ਜੀ.ਐਸ.ਟੀ ਦੇ ਘੇਰੇ ਤੋਂ ਬਾਹਰ ਰੱਖਿਆ ਗਿਆ ਹੈ।ਜੇਕਰ ਪਟਰੋਲ ਡੀਜਲ `ਤੇ ਜੀ.ਐਸ.ਟੀ ਲੱਗਦਾ ਹੈ ਤਾਂ 28 ਫੀਸਦ ਤੋਂ ਵੱਧ ਟੈਕਸ ਨਹੀ ਵਸੂਲਿਆ ਜਾ ਸਕਦਾ, ਜਦ ਕੇ ਸਰਕਾਰ ਹੁਣ 1 ਲੀਟਰ ਪਟਰੋਲ `ਤੇ 50 ਫੀਸਦ ਟੈਕਸ ਲਗਾ ਰਹੀ ਹੈ।ਨੇਪਾਲ ਵਰਗਾ ਦੇਸ਼ ਭਾਰਤ ਤੋਂ ਕੱਚਾ ਤੇਲ ਖਰੀਦਦਾ ਹ,ੈ ਉਥੇ ਵੀ ਪਟਰੋਲ ਦੀ ਕੀਮਤ 55 ਰਪੁਏ ਦੱਸੀ ਜਾ ਰਹੀ ਹੈ।ਮੋਦੀ ਸਰਕਾਰ ਮਜਦੂਰਾਂ ਅਤੇ ਕਿਸਾਨਾਂ ਨੂੰ ਲੁੱਟਣ ਤੇ ਕੁੱਟਣ ਅਤੇ ਦਲਿੱਤਾਂ `ਤੇ ਜਬਰ ਢਾਉਣ ਤੋਂ ਬਿਨ੍ਹਾਂ ਕੋਈ ਵਿਕਾਸ ਨਹੀਂ ਕਰ ਸਕੀ।ਭਾਰਤ ਦੇ ਗਰੀਬ ਲੋਕ ਉਡੀਕ ਕਰ ਰਹੇ ਹਨ ਕਿ ਕਦੋਂ ਉਨ੍ਹਾਂ ਦੇ ਖਾਤੇ ਵਿੱਚ 15-15 ਲੱਖ ਰਪੁੲੈ ਆਉਣਗੇ। ਕਦੋਂ ਕਾਲਾ ਧਨ ਵਿਦੇਸ਼ਾਂ ਤੋਂ ਵਾਪਿਸ ਆਵੇਗਾ ਤੇ ਅੱਛੇ ਦਿਨਾਂ ਵਾਲਾ ਸੂਰਜ ਭਾਰਤ ਦੇ ਵਿਹੜੇ ਚੱੜੇਗਾ।ਉਨਾਂ ਕਿਹਾ ਕਿ ਮੋਦੀ ਦੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਕੀਤੇ ਵਾਅਦੇ ਸਿਰਫ ਰੇਤ ਤੇ ਲਕੀਰਾਂ ਸਾਬਤ ਹੋਏ ਹਨ।ਇਸ ਮੌਕੇ ਰਾਮ ਸਿੰਘ ਸਮਾਓਂ, ਬਲਦੇਵ ਸਿੰਘ ਸਮਾਓ, ਬਲਬੀਰ ਸਿੰਘ ਬੀਰਾ ਆਦਿ ਨੇ ਸੰਬੋਧਨ ਕੀਤਾ।
Check Also
ਖ਼ਾਲਸਾ ਕਾਲਜ ਵਿਖੇ ਬੀ.ਏ.ਆਰ.ਸੀ ਆਊਟਰੀਚ ਪ੍ਰੋਗਰਾਮ ਕਰਵਾਇਆ ਗਿਆ
ਅੰਮ੍ਰਿਤਸਰ, 3 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਭੌਤਿਕ ਵਿਗਿਆਨ ਵਿਭਾਗ ਵੱਲੋਂ ਵਿਦਿਆਰਥੀਆਂ …
Punjab Post Daily Online Newspaper & Print Media