ਭੀਖੀ, 24 ਮਈ (ਪੰਜਾਬ ਪੋਸਟ – ਕਮਲ ਜ਼ਿੰਦਲ) – ਸੀਨੀਅਰ ਪੁਲਿਸ ਕਪਤਾਨ ਪਰਮਵੀਰ ਸਿੰਘ ਪਰਮਾਰ, ਡਾਕਟਰ ਸਚਿਨ ਗੁਪਤਾ ਕਪਤਾਨ ਪੁਲਿਸ ਸਥਾਨਕ ਕਮ ਜਿਲਾ ਕਮਿਊਨਿਟੀ ਪੁਲਿਸਿੰਗ ਅਫਸ਼ਰ ਮਾਨਸਾ ਦੀ ਯੋਗ ਰਹਿਨੁਮਾਈ ਹੇਠ ਔਰਤਾਂ ਦੀ ਸੁਰੱਖਿਆ ਲਈ ਤਿਆਰ ਕੀਤੇ ਗਏ ਮੋਬਾਇਲ ਐਪ ‘ਸ਼ਕਤੀ’ ਦੀ ਜਾਣਕਾਰੀ ਦੇਣ ਲਈ ਗੌਰਮਿੰਟ ਸੀਨੀਅਰ ਸੈਕੰਡਰੀ ਸਕੂਲ ਭੀਖੀ (ਲੜਕੀਆਂ) ਵਿਖੇ ਸੈਮੀਨਾਰ ਕਰਵਾਇਆ ਗਿਆ।ਜਿਥੇ ਸਕੂਲ ਦੇ ਲੇਡੀਜ ਸਟਾਫ, ਸਕੂਲ ਦੀਆ ਵਿਦਿਆਰਥਣਾਂ ਨੂੰ ਜਾਣਕਾਰੀ ਦਿੰਦਿਆ ਸਹਾਇਕ ਥਾਣੇਦਾਰ ਸਮਰਾਟਵੀਰ ਇੰਚਾਰਜ ਸਾਂਝ ਕੇਦਰ ਥਾਣਾ ਭੀਖੀ ਨੇ ਦੱਸਿਆ ਕਿ ਪਲੇਅ ਸਟੋਰ ਦੇ ਵਿਚ ਜਾ ਕੇ ਸ਼ਕਤੀ ਐਪ ਨੂੰ ਡਾਉੁਨਲੋਡ ਕੀਤਾ ਜਾਵੇ ਡਾਊਨਲੋਡ ਕਰਕੇ ਹਲਕਾ ਅਫਸਰ, ਮੁੱਖ ਅਫਸਰ ਥਾਣਾ ਕੰਟਰੋਲ ਰੂਮ ਦੇ ਨੰਬਰ ਭਰ ਕੇ ਇਸ ਨੂੰ ਸੇਵ ਕਰਕੇ ਮੇਰੀ ਸਹਾਇਤਾ ਕਰੋ (ਹੈਲਪ ਮੀ ਬਟਨ) ਨੂੰ ਦਬਾਇਆ ਜਾਵੇ ਜਦੋ ਇਸ ਬਟਨ ਨੂੰ ਦਬਾਇਆ ਜਾਦਾ ਹੈ ਤਾ ਇਹ ਸੁਨੇਹਾ ਸਬੰਧਤ ਥਾਵਾ ਤੇ ਪਹੁੰਚ ਜਾਦਾ ਹੈ ਤੁਹਾਡੀ ਸਹਾਇਤਾ ਲਈ ਪੁਲਿਸ ਮੋਕੇ ਤੇ ਪਹੁੰਚ ਜਾਦੀ ਹੈ।ਇਸ ਸਬੰਧੀ ਆਪਣੇ ਕਿਸੇ ਰਿਸ਼ਤੇਦਾਰ ਜਾਂ ਘਰ ਦੇ ਮੈਂਬਰ, ਦੋਸਤ ਮਿੱਤਰ ਨੂੰ ਵੀ ਇਹ ਸੁਨੇਹਾ ਪਹੁੰਚਾਉਣਾ ਚਾਹੁੰਦੇ ਹੋ ਤਾਂ ਪੁਹੰਚ ਜਾਵੇਗਾ।ਇਸ ਦੇ ਨਾਲ ਨੋਅ ਯੂਅਰ ਪੁਲਿਸ, ਪੀ.ਪੀ ਸਾਂਝ ਬਾਰੇ ਵੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ।ਪ੍ਰਿੰਸੀਪਲ ਬੇਅੰਤ ਕੌਰ ਨੇ ‘ਸ਼ਕਤੀ ਐਪ’ ਬਾਰੇ ਜਾਣਕਾਰੀ ਦੇਣ ਆਈ ਥਾਣਾ ਸਾਂਝ ਕੇਂਦਰ ਭੀਖੀ ਦੀ ਟੀਮ ਦਾ ਧੰਨਵਾਦ ਕੀਤਾ।ਇਸ ਮੋਕੇ ਹੌਲਦਾਰ ਮਨਜਿੰਦਰ ਸਿੰਘ, ਸਿਪਾਹੀ ਹਰਪਾਲ ਸਿੰਘ, ਮਹਿਲਾ ਸਿਪਾਹੀ ਕਿਰਨਜੀਤ ਕੌਰ, ਮਹਿਲਾ ਸਿਪਾਹੀ ਹਰਪ੍ਰੀਤ ਕੌਰ, ਅਧਿਆਪਕ ਮੈਡਮ ਬਿੰਦੂ ਬਾਲਾ, ਮੈਡਮ ਨੀਲਮ ਅਤੇ ਪ੍ਰਦੀਪ ਤਾਇਲ ਹਾਜਰ ਸਨ।
Check Also
ਗੁਰਦੁਆਰਾ ਸ਼ਹੀਦ ਬਾਬਾ ਗੁਰਬਖਸ਼ ਸਿੰਘ ਵਿਖੇ ਬੇਅਦਬੀ ਕਰਨ ਦੀ ਕੋਸ਼ਿਸ਼ ਦਾ ਐਡਵੋਕੇਟ ਧਾਮੀ ਨੇ ਲਿਆ ਸਖ਼ਤ ਨੋਟਿਸ
ਅੰਮ੍ਰਿਤਸਰ, 11 ਜਨ (ਜਗਦੀਪ ਸਿੰਘ) – ਸੱਚਖੰਡ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਅੰਦਰ ਸਥਿਤ ਗੁਰਦੁਆਰਾ ਸ਼ਹੀਦ …
Punjab Post Daily Online Newspaper & Print Media