Tuesday, April 28, 2026

ਥਾਣਾ ਸਾਂਝ ਕੇਂਦਰ ਭੀਖੀ ਵੱਲੋ ਨਸ਼ਿਆਂ ਖਿਲਾਫ ਖੇਡਿਆ ਨੁੱਕੜ ਨਾਟਕ

ਭੀਖੀ, 29 ਮਈ (ਪੰਜਾਬ ਪੋਸਟ – ਕਮਲ ਜ਼ਿੰਦਲ) – ਸੀਨੀਅਰ ਕਪਤਾਨ ਪੁਲਿਸ ਪਰਮਵੀਰ ਸਿੰਘ ਪਰਮਾਰ, ਡਾਕਟਰ ਸਚਿਨ ਗੁਪਤਾ ਕਪਤਾਨ ਪੁਲਿਸ PPN2905201812ਸਥਾਨਕ ਕਮ ਜਿਲਾ ਕਮਿਊਨਿਟੀ ਪੁਲਿਸਿੰਗ ਅਫਸ਼ਰ ਮਾਨਸਾ ਦੇ ਦਿਸ਼ਾ-ਨਿਰਦੇਸ਼ਾਂ ਅਤੇ ਮੁੱਖ ਅਫਸਰ ਥਾਣਾ ਭੀਖੀ ਅੰਗਰੇਜ ਸਿੰਘ ਦੀ ਯੋਗ ਰਹਿਨੁਮਾਈ ਹੇਠ ਡੈਪੋਂ ਪ੍ਰੋਗਰਾਮ ਤਹਿਤ ਨਸ਼ਿਆਂ ਦੇ ਖਿਲਾਫ “ਨੁੱਕੜ ਨਾਟਕ ਹੌਕਾ” ਸੀਨੀਅਰ ਸੈਕੰਡਰੀ ਸਕੂਲ ਭੀਖੀ ਲੜਕੀਆਂ ਵਿਖੇ ਦਸਤਕ ਆਰਟ ਗਰੁੱਪ ਪੰਜਾਬ ਵੱਲੋਂ ਖੇਡਿਆ ਗਿਆ।ਜਿਸ ਵਿੱਚ ਨਸ਼ਿਆ ਦੇ ਹੋਣ ਵਾਲੇ ਸਰੀਰਕ ਮਾਨਸਿਕ ਅਤੇ ਸਮਾਜਿਕ ਨੁਕਸਾਨ ਨੂੰ ਬਹੁਤ ਹੀ ਵਧੀਆ ਢੰਗ ਨਾਲ ਸਮਝਾਇਆ ਗਿਆ।
ਥਾਣਾ ਸਾਂਝ ਕੇਂਦਰ ਭੀਖੀ ਦੇ ਇੰਚਾਰਜ ਸਹਾਇਕ ਥਾਣੇਦਾਰ ਸਮਰਾਟ ਵੀਰ ਨੇ ਹਾਜਰੀਨ ਨੂੰ ਡੈਪੋ ਸਬੰਧੀ ਜਾਣਕਾਰੀ ਦੇਣ ਤੋ ਇਲਾਵਾ ਵਿਦਿਆਰਥਣਾਂ ਨੂੰ ਟ੍ਰੈਫਿਕ ਦੇ ਨਿਯਮਾਂ ਬਾਰੇ ਜਾਣਕਾਰੀ ਦਿੱਤੀ, ਹੋਲਦਾਰ ਮਨਜਿੰਦਰ ਸਿੰਘ ਨੇ ਸਾਂਝ ਕੇਂਦਰ ਤੋ ਮਿਲਣ ਵਾਲੀਆਂ ਸੇਵਾਵਾ ਅਤੇ ਸਿਪਾਹੀ ਹਰਪਾਲ ਸਿੰਘ ਨੇ ਔਰਤਾਂ ਦੀ ਸੁਰੱਖਿਆ ਲਈ ਤਿਆਰ ਕੀਤੇ ਗਏ ਮੋਬਾਇਲ ਐਪ ‘ਸ਼ਕਤੀ’ ਬਾਰੇ ਵਿਦਿਆਰਥਣਾ ਨੂੰ ਦੱਸਿਆ।
ਅਖੀਰ ਵਿੱਚ ਪਿ੍ਰੰਸੀਪਲ ਬੇਅੰਤ ਕੌਰ ਨੇ  ਆਪਣੇ ਸਕੂਲ ਵਿੱਚ ਆਈ ਨੁੱਕੜ ਨਾਟਕ ਦੀ ਟੀਮ ਦੇ ਮੈਬਰਾਂ ਅਮ੍ਰਿਤਪ੍ਰੀਤ, ਕੇਸ਼ਵ ਖੰਡਾ, ਅਮਨਦੀਪ ਕੌਰ, ਲਾਡੀ ਜਟਾਣਾ, ਹੈਪੀ ਚਹਿਲ ਅਤੇ ਥਾਣਾ ਸਾਂਝ ਕੇਂਦਰ ਭੀਖੀ ਦਾ ਵਿਸ਼ੇਸ਼ ਧੰਨਵਾਦ ਕੀਤਾ।ਇਸ ਦੌਰਾਨ ਸਕੂਲ ਵਿੱਚ ਥਾਣਾ ਭੀਖੀ ਦੇ ਹੋਲਦਮਗ ਸੰਗਾਰਾ ਸਿੰਘ, ਸਿਪਾਹੀ ਗੁਰਪ੍ਰੀਤ ਸਿੰਘ, ਲੇਡੀ ਕਾਂਸਟੇਬਲ ਸੰਦੀਪ ਕੋਰ ਅਤੇ ਵੀਰਪਾਲ ਕੋਰ ਅਤੇ ਸਕੂਲ ਸਟਾਫ ਲੈਕਚਰਾਰ ਪ੍ਰਦੀਪ ਤਾਇਲ, ਸੰਧਿਆ ਰਾਣੀ, ਸੁਖਵਿੰਦਰ ਰਾਮ, ਕਲਰਕ ਬੋਧਾ ਰਾਮ ਹਾਜਰ ਸਨ।

Check Also

ਸਰਬਜੀਤ ਸਿੰਘ ਸੰਧੂ ਦੀ ਪੁਸਤਕ ‘ਲੰਮਾ ਪੰਧ ਵਫ਼ਾ ਦਾ‘ ਅਤੇ ‘ਸਾਂਵਲੇ ਰੰਗ ਦੀ ਕੁੜੀ ‘ਤੇ ਚਰਚਾ

ਅੰਮ੍ਰਿਤਸਰ, 27 ਅਪ੍ਰੈਲ (ਦੀਪ ਦਵਿੰਦਰ ਸਿੰਘ) – ਰਾਬਤਾ ਮੁਕਾਲਮਾ ਕਾਵਿ ਮੰਚ ਵੱਲੋਂ ਸਰਬਜੀਤ ਸਿੰਘ ਸੰਧੂ …

Leave a Reply