Tuesday, March 17, 2026

ਸੂਬੇ ’ਚ ਅਮਨ ਕਨੂੰਨ ਦੀਆਂ ਸ਼ਰੇਆਮ ਉਡ ਰਹੀਆਂ ਹਨ ਧੱਜੀਆਂ- ਛੀਨਾ

ਅੰਮ੍ਰਿਤਸਰ, 5 ਜੂਨ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਪੰਜਾਬ ਦੇ ਭਾਰਤੀ ਜਨਤਾ ਪਾਰਟੀ ਦੇ ਰਾਜ ਕਾਰਜਕਾਰਨੀ ਮੈਂਬਰ ਅਤੇ ਸੀਨੀਅਰ ਨੇਤਾ Rajinder Mohan Chhina-1ਰਜਿੰਦਰ ਮੋਹਨ ਸਿੰਘ ਛੀਨਾ ਨੇ ਅੱਜ ਜਾਰੀ ਆਪਣੇ ਪ੍ਰੈੱਸ ਬਿਆਨ ’ਚ ਕਿਹਾ ਕਿ ਸੂਬੇ ’ਚ ਜਦੋਂ ਦੀ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਦੀ ਅਗਵਾਈ ਕਾਂਗਰਸ ਸਰਕਾਰ ਹੋਂਦ ’ਚ ਆਈ ਹੈ, ਉਦੋਂ ਤੋਂ ਹੀ ਰਾਜ ’ਚ ਜ਼ੁਰਮ ਚਰਮ ਸੀਮਾ ’ਤੇ ਪਹੁੰਚ ਗਿਆ ਹੈ।ਜਿਸ ਦੇ ਸਿੱਟੇ ਵਜੋਂ ਲਾਅ ਐਂਡ ਆਰਡਰ ਦੀਆਂ ਸ਼ਰੇਆਮ ਧੱਜੀਆਂ ਉਡ ਰਹੀਆਂ ਹਨ।
ਛੀਨਾ ਨੇ ਅੱਜ ਇੱਥੇ ਕਿਹਾ ਕਿ ਅਕਾਲੀ-ਭਾਜਪਾ ਗਠਜੋੜ ਸਰਕਾਰ ਦੀ ਸੱਤਾਕਾਲ ਦੌਰਾਨ ਪੰਜਾਬ ਸੂਬਾ ਵਿਕਾਸ ਦੀਆਂ ਲੀਹਾਂ ’ਤੇ ਚਲ ਰਿਹਾ ਸੀ ਅਤੇ ਸੂਬੇ ’ਚ ਰੋਜਗਾਰ, ਕਿਰਸਾਨੀ ਨੂੰ ਪ੍ਰਫ਼ੁਲਿੱਤ ਕਰਨ ਅਤੇ ਵਪਾਰ ਨੂੰ ਵਿਕਸਿਤ ਕਰਨ ਲਈ ਕਈ ਵੱਡੇ-ਵੱਡੇ ਪ੍ਰੋਜੈਕਟ ਲਗਾਏ ਜਾ ਰਹੇ ਸਨ ਪਰ ਜਦੋਂ ਦੀ ਕਾਂਗਰਸ ਸਰਕਾਰ ਸੱਤਾ ’ਚ ਆਈ ਹੈ, ਉਦੋਂ ਤੋਂ ਹੀ ਜਿਥੇ ਵਿਕਾਸ ਕਾਰਜਾਂ ਨੂੰ ਬਰੇਕਾਂ ਲੱਗੀਆਂ ਹਨ, ਇਸ ਦੇ ਨਾਲ ਹੀ ਸੂਬੇ ’ਚ ਲੁੱਟਾਂ-ਖੋਹਾਂ, ਚੋਰੀ, ਜਬਰ-ਜਨਾਹ ਅਤੇ ਹੱਤਿਆਵਾਂ ਵਰਗੀਆਂ ਵਾਰਦਾਤਾਂ ਵੀ ਆਪਣੀ ਸ਼ਿਖਰ ’ਤੇ ਹੈ।
ਛੀਨਾ ਨੇ ਬੀਤੇ ਦਿਨੀਂ ਸ਼ਰੇਆਮ ਅਣਪਛਾਤੇ ਵਿਅਕਤੀਆਂ ਵੱਲੋਂ ਇਕ ਸਿਆਸੀ ਆਗੂ ਦੇ ਕੀਤੇ ਕਤਲ ’ਤੇ ਅਫ਼ੋਸਸ ਜਾਹਿਰ ਕਰਦਿਆਂ ਕਿਹਾ ਕਿ ਸੂਬੇ ’ਚ ਵੱਧ ਰਿਹਾ ਗੈਂਗਵਾਰ ਕਾਂਗਰਸ ਦੀ ਦੇਣ ਹੈ ਜਿਸ ਦੇ ਸੂਬੇ ਦਾ ਵਿਕਾਸ ਕੀ ਕਰਵਾਉਣਾ, ਬਲਕਿ ਆਪਣੀਆਂ ਕਮਜ਼ੋਰੀਆਂ ਨੂੰ ਛੁਪਾਉਣ ਲਈ ਮਨਘੜ੍ਹਤ ਬਿਆਨਬਾਜ਼ੀ ਕਰਕੇ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ।ਉਨ੍ਹਾਂ ਕਿ ਸੂਬੇ ’ਚ ਕਾਂਗਰਸ ਸਰਕਾਰ ਸੱਤਾ ’ਤੇ ਕਾਬਜ਼ ਹੋਣ ਦੇ ਬਾਵਜੂਦ ਉਸਦੀ ਆਪਣੀ ਪਾਰਟੀ ਦੇ ਆਗੂ ਹੀ ਮਹਿਫ਼ੂਜ਼ ਨਹੀਂ ਹਨ।ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਦੇਸ਼ ਦੇ ਵਿੱਤ ਮੰਤਰੀ ਸ੍ਰੀ ਅਰੁਣ ਜੇਤਲੀ ਪੰਜਾਬ ਸੂਬੇ ਨੂੰ ਖੁਸ਼ਹਾਲ ਤੇ ਉਨਤੀ ਪੱਖੋਂ ਵਿਕਸਿਤ ਕਰਨ ਲਈ ਕਈ ਮਹੱਤਵਪੂਰਨ ਪ੍ਰੋਜੈਕਟ ਗਠਜੋੜ ਸਰਕਾਰ ਨੂੰ ਦਿੱਤੇ, ਜਿਹੜੇ ਕੈਪਟਨ ਸਰਕਾਰ ਨੇ ਸੱਤਾ ਸੰਭਾਲਦਿਆਂ ਹੀ ਰੁਕਵਾ ਦਿੱਤੇ।
ਛੀਨਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਆਪਣੀ ਮਹਿਮਾਨ ਨਿਵਾਜੀ ਅਤੇ ਕਾਂਗਰਸ ਪਾਰਟੀ ਦੇ ਕਈ ਉਚ ਲੀਡਰ ਸੂਬੇ ਨੂੰ ਵਿਕਾਸ ਦੀਆਂ ਲੀਹਾਂ ’ਤੇ ਲਿਜਾਣ ਤੇ ਰੋਜਗਾਰ ਦੇ ਸਾਧਨ ਪ੍ਰਦਾਨ ਕਰਨ ਦੀ ਬਜਾਏ ਆਪਣੇ ਚਹੇਤਿਆਂ ਨੂੰ ਖੁਸ਼ ਕਰਨ ਅਤੇ ਉਨ੍ਹਾਂ ਨੂੰ ਉਚ ਅਹੁੱਦਿਆਂ ’ਤੇ ਨਿਵਾਜਣ ’ਚ ਲੱਗੇ ਹੋਏ ਹਨ ਅਤੇ ਲੁਭਾਉਣੇ ਭਾਸ਼ਣਾਂ ਰਾਹੀਂ ਜਨਤਾ ਨੂੰ ਗੁੰਮਰਾਹ ਕਰ ਰਹੇ ਹਨ।

Check Also

ਦਿੱਲੀ ਦੇ ਉਪ ਰਾਜਪਾਲ ਤਰਨਜੀਤ ਸਿੰਘ ਸੰਧੂ ਨੇ ਗੁ. ਟਾਹਲਾ ਸਾਹਿਬ ਵਿਖੇ ਕੀਤਾ ਸ਼ੁਕਰਾਨਾ

ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ) – ਦਿੱਲੀ ਦੇ ਉਪ ਰਾਜਪਾਲ ਨਿਯੁੱਕਤ ਹੋਣ ਤੋਂ ਬਾਅਦ ਪਹਿਲੀ …

Leave a Reply