Saturday, August 22, 2026

ਪੀ.ਸੀ.ਪੀ.ਐਨ.ਡੀ.ਟੀ ਐਕਟ ਅਧੀਨ ਦੋ ਅਲਟਰਾਸਾਉਂਡ ਸੈਂਟਰਾਂ ਦੀ ਕੀਤੀ ਅਚਨਚੇਤ ਚੈਕਿੰਗ

PPN1306201816ਪਠਾਨਕੋਟ, 13 ਜੂਨ (ਪੰਜਾਬ ਪੋਸਟ ਬਿਊਰੋ) – ਸਿਵਲ ਸਰਜਨ ਕਮ ਜ਼ਿਲ੍ਹਾ ਐਪਰੋਪ੍ਰੀਏਟ ਅਥਾਰਟੀ ਪਠਾਨਕੋਟ ਡਾ. ਨੈਨਾ ਸਲਾਥੀਆ ਅਤੇ ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਰਾਕੇਸ਼ ਸਰਪਾਲ ਵਲੋਂ ਪੀ.ਸੀ.ਪੀ.ਐਨ.ਡੀ.ਟੀ ਐਕਟ ਅਧੀਨ ਜ਼ਿਲ੍ਹਾ ਪਠਾਨਕੋਟ ਦੇ ਦੋ ਅਲਟਰਾਸਾਉਂਡ ਸੈਂਟਰ ਚੌਧਰੀ ਐਮ.ਆਰ.ਆਈ ਐਂਡ ਸਕੈਨ ਸੈਂਟਰ ਅਤੇ ਪਠਾਨਕੋਟ ਡਾਇਗਨੋਸਟਿਕ ਸੈਂਟਰ ਦੀ ਅਚਨਚੇਤ ਚੈਕਿੰਗ ਕੀਤੀ ਗਈ।ਚੈਕਿੰਗ ਦੋਰਾਨ ਇਹਨਾਂ ਸੈਂਟਰਾਂ ਦਾ ਪੀ.ਸੀ.ਪੀ.ਐਨ.ਡੀ.ਟੀ ਨਾਲ ਸੰਬਧਤ ਸਾਰਾ ਰਿਕਾਰਡ ਠੀਕ ਪਾਇਆ ਗਿਆ।ਉਨਾਂ ਕਿਹਾ ਕਿ ਪੀ.ਸੀ.ਪੀ.ਐਨ.ਡੀ.ਟੀ ਐਕਟ ਦੀ ਸਖਤੀ ਨਾਲ ਇੰਨ ਬਿਨ ਪਾਲਣਾ ਕੀਤੀ ਜਾਵੇ ਅਤੇ ਐਕਟ ਨਾਲ ਸੰਬਧਤ ਰਿਕਾਡ ਨੂੰ ਅਪਡੇਟ ਰੱਖਿਆ ਜਾਵੇ।ਉਹਨਾਂ ਰੇਡੀਓਲੋਜਿਸਟ ਨੰੁੂ ਜਿਲੇ੍ਹ ਦੇ ਲਿੰਗ ਅਨੁਪਾਤ ਵਿੱਚ ਹੋਰ ਸੁਧਾਰ ਲਿਆਉਣ ਲਈ ਸਖਤ ਹਦਾਇਤ ਕੀਤੀ ਅਤੇ ਕਿਹਾ ਕਿ ਜੇਕਰ ਕੋਈ ਖਾਮੀ ਪਾਈ ਜਾਂਦੀ ਹੈ ਤਾਂ ਉਸ ਵਿਰੁੱਧ ਪੀ.ਸੀ.ਪੀ.ਐਨ.ਡੀ.ਟੀ ਐਕਟ ਅਧੀਨ ਬਣਦੀ ਕਾਰਵਾਈ ਕੀਤੀ ਜਾਵੇਗੀ।ਇਸ ਤੋਂ ਇਲਾਵਾ ਉਹ ਡਾਕਟਰਾਂ ਵਲੋਂ ਦਿੱਤੀ ਗਈ ਰੈਫਰਲ ਸਲਿਪ ਤੇ ਉਸ ਡਾਕਟਰ ਦੀ ਮੋਹਰ ਦਾ ਹੋਣਾ ਯਕੀਨੀ ਬਣਾਉਣ।ਉਨਾਂ ਹਦਾਇਤ ਕੀਤੀ ਕਿ ਹਰ ਗਰਭਵਤੀ ਔਰਤ ਆਪਣੀ ਸਕੈਨ ਕਰਵਾਉਣ ਸਮੇਂ ਆਪਣਾ ਫੋਟੋ ਵਾਲਾ ਪਹਿਚਾਣ ਪੱਤਰ ਨਾਲ ਲੈ ਕੇ ਜਰੂਰ ਆਉਣ।ਉਨਾਂ ਕਿਹਾ ਕਿ ਜਿਲੇ੍ਹ ਦੇ ਬਾਕੀ ਹੋਰ ਅਲਟਰਾਸਾਉਂਡ ਸੈਂਟਰਾਂ ਦੀ ਵੀ ਰੂਟੀਨ ਚੈਕਿੰਗ ਕੀਤੀ ਜਾਵੇਗੀ ਤਾਂ ਜੋ ਲਿੰਗ ਅਨੁਪਾਤ ਵਿੱਚ ਸਮਾਨਤਾ ਲਿਆਈ ਜਾਵੇ ਅਤੇ ਭਰੂਤ ਹੱਤਿਆ `ਤੇ ਨਕੇਲ ਕੱਸੀ ਜਾ ਸਕੇ।ਚੈਕਿੰਗ ਦੌਰਾਨ ਜ਼ਿਲ੍ਹਾ ਪੀ.ਸੀ.ਪੀ.ਐਨ.ਡੀ.ਟੀ ਐਸੀਸਟੈਂਟ ਜਤਿਨ ਕੁਮਾਰ ਹਾਜ਼ਰ ਸਨ।
 

Check Also

ਖ਼ਾਲਸਾ ਕਾਲਜ ਵੱਲੋਂ ਤਿਰੰਗਾ ਰੈਲੀ, ਰਾਸ਼ਟਰੀ ਝੰਡੇ-ਤਿਰੰਗੇ ਦੀ ਮਹੱਤਤਾ ਪ੍ਰਤੀ ਕੀਤਾ ਜਾਗਰੂਕ

ਅੰਮ੍ਰਿਤਸਰ, 21 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖ਼ਾਲਸਾ ਕਾਲਜ ਵਿਖੇ ਦੇਸ਼-ਵਿਆਪੀ ‘ਹਰ ਘਰ ਤਿਰੰਗਾ’ ਮੁਹਿੰਮ ਤਹਿਤ …

Leave a Reply