Monday, March 23, 2026

ਬਾਬਾ ਸ਼ੇਰੇ ਸ਼ਾਹ ਅਲੀ ਦਾ ਸਲਾਨਾ ਮੇਲਾ ਮਨਾਇਆ

PPN606201801ਅੰਮ੍ਰਿਤਸਰ, 16 ਜੂਨ (ਪੰਜਾਬ ਪੋਸਟ- ਅਮਨ) – ਬਾਬਾ ਸ਼ੇਰੇ ਸ਼ਾਹ ਅਲੀ ਦਾ ਸਲਾਨਾ ਮੇਲਾ ਕੋਟ ਖਾਲਸਾ ਵਿਖੇ ਧੂਮਧਾਮ ਨਾਲ ਮਨਾਇਆ ਗਿਆ।ਹਰ ਸਾਲ ਦੀ ਤਰ੍ਹਾਂ ਮੰਗਲ ਸਿੰਘ, ਨਿਰਮਲ ਸਿੰਘ ਅਤੇ ਰਾਮ ਲੁਭਾਇਆ ਵਲੋਂ ਆਪਣੇ ਪਿਤਾ ਸਵ: ਮੱਖਣ ਸਿੰਘ ਉਰਫ ਲੱਡੂ ਉਸਤਾਦ ਦੀ ਯਾਦ ਵਿਚ ਦਰਗਾਹ `ਤੇ ਚਾਦਰ ਚੜਾਉਣ ਦੀ ਰਸਮ ਅਦਾ ਕੀਤੀ ਗਈ ਅਤੇ ਦਰਗਾਹ ਤੇ ਸਿਹਰਾਬੰਦੀ ਵੀ ਕੀਤੀ ਗਈ।ਸ਼ਾਮ ਨੂੰ ਕੇਕ ਵੀ ਕੱਟਿਆ ਗਿਆ ਅਤੇ ਰਾਤ ਨੂੰ ਪ੍ਰਸਿੱਧ ਕਵਾਲ ਪਾਰਟੀਆਂ ਨੇ ਗੁਣਗਾਣ ਕਰਕੇ ਸ਼ਰਧਾਲੂਆਂ ਨੂੰ ਮੰਤਰ ਮੁਗਧ ਕੀਤਾ।ਮੰਗਲ ਸਿੰਘ ਨੇ ਦੱਸਿਆ ਕਿ ਇਕ ਦਿਨ ਪਹਿਲਾਂ ਪੀਰਾਂ ਦੀ ਮਹਿੰਦੀ ਦੀ ਰਸਮ ਵੀ ਅਦਾ ਕੀਤੀ ਗਈ ਅਤੇ ਸੁੰਦਰ ਰੱਥ ਯਾਤਰਾ ਵੀ ਕੱਢੀ ਗਈ। ਸੰਗਤਾਂ ਲਈ ਲੰਗਰ ਭੰਡਾਰਾ ਵੀ ਅਤੁੱਟ ਵਰਤਾਇਆ ਗਿਆ।  
ਮੁੱਖ ਸੇਵਾਦਾਰ ਮੀਆ ਸੰਨੀ ਨੇ ਸੰਗਤਾਂ ਦਾ ਮੇਲੇ ਵਿਚ ਵੱਧ ਚੜ੍ਹ ਕੇ ਸਹਿਯੋਗ ਕਰਨ ਲਈ ਧੰਨਵਾਦ ਕੀਤਾ।ਇਸ ਮੌਕੇ ਵਿੱਕੀ, ਸਾਜਨ, ਸਾਵਨ, ਰਾਜੂ, ਅਭੀ, ਦੀਪਕ ਸਿੰਘ, ਸੋਨੀ, ਸੋਨੂੰ, ਛੰਨੋ, ਰਾਜਾ, ਲੱਭਾ, ਬਲਬੀਰ ਸਿੰਘ ਪ੍ਰਧਾਨ, ਸ਼ਮਸ਼ੇਰ ਸਿੰਘ ਭੱਟੀ, ਟੋਨੀ ਭੱਟੀ, ਸਾਗਰ ਆਦਿ ਨੇ ਵੀ ਸੇਵਾ ਨਿਭਾਈ।
 

Check Also

ਯੂ.ਕੇ ਐਮ.ਪੀ ਬੀਬੀ ਪ੍ਰੀਤ ਕੌਰ ਗਿੱਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ

ਅੰਮ੍ਰਿਤਸਰ, 22 ਮਾਰਚ (ਜਗਦੀਪ ਸਿੰਘ) – ਯੂ.ਕੇ ਬਰਮਿੰਘਮ ਦੇ ਐਜਬੈਸਟਨ ਤੋਂ ਐਮ.ਪੀ ਬੀਬੀ ਪ੍ਰੀਤ ਕੌਰ …

Leave a Reply