ਬਠਿੰਡਾ, 21 ਜੂਨ (ਪੰਜਾਬ ਪੋਸਟ- ਅਵਤਾਰ ਸਿੰਘ ਕੈੰਥ) – ਸ਼ਹਿਰ ਦੀਆ ਸਮੂਹ ਧਾਰਮਿਕ ਜਥੇਬੰਦੀਆਂ ਦੇ ਸਹਿਯੋਗ ਨਾਲ ਭਾਈ ਘਨੱਈਆ ਜੀ ਸੇਵਕ ਦਲ ਅਤੇ
ਗੁਰੂ ਪਿਆਰੀ ਸਾਧ ਸੰਗਤਾਂ ਵਲੋਂ ਗੁਰਦੁਆਰਾ ਹਾਜੀ ਰਤਨ ਤੋਂ ਅੰਮ੍ਰਿਤ ਵੇਲੇ ਦਸਮੇਸ਼ ਪਿਤਾ ਜੀ ਦੇ ਬਠਿੰਡਾ ਆਗਮਨ ਦਿਵਸ ਮੌਕੇ ਨਗਰ ਕੀਰਤਨ ਸਜਾਇਆ ਗਿਆ।ਦੱਣਸਯੋਗ ਹੈ ਕਿ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ 21 ਜੂਨ 1706 ਈ. ਨੂੰ ਬਠਿੰਡਾ ਵਿਖੇ ਪਧਾਰੇ ਸਨ।ਉਸ ਸਮੇਂ ਚਾਰੇ ਪਾਸੇ ਮਾਰੂਥਲ ਹੀ ਮਾਰੂਥਲ ਸੀ ਅਤੇ ਇਲਾਕਾ ਲੱਖੀ ਜੰਗਲ ਵਜੋਂ ਮਸ਼ਹੂਰ ਸੀ ।ਇਹ ਲੋਕ ਇੰਨ੍ਹੇ ਜੰਗਲੀ ਸਨ ਕਿ ਜੇ ਕੋਈ ਓਪਰਾ ਬੰਦਾ ਭੁੱਲ ਭੁਲੇਖੇ ਇੰਨ੍ਹਾਂ ਦੇ ਇਲਾਕੇ ਵਿੱਚ ਆ ਜਾਂਦਾ ਸੀ ਤਾਂ ਉਹ ਉਸ ਬੰਦੇ ਨੂੰ ਮਾਰ ਕੇ ਖਾ ਜਾਂਦੇ ਹਨ। ਹਰ ਪਾਸੇ ਵਣ, ਕਰੀਰ, ਜੰਡ, ਕਿੱਕਰਾਂ ਹੁੰਦੀਆਂ ਸਨ।ਦੁਖੀ ਲੋਕਾਂ ਨੂੰ ਜਦ ਦਸਮੇਸ਼ ਪਿਤਾ ਦੇ ਪਹੰੁਚਣ ਦੀ ਖਬਰ ਮਿਲੀ ਤਾਂ ਉਨ੍ਹਾਂ ਨੇ ਮਿਲ ਕੇ ਆਪਣੀਆਂ ਮੁਸ਼ਕਲਾਂ ਦੱਸੀਆਂ ।ਬਠਿੰਡੇ ਦੀਆਂ ਸੰਗਤਾਂ ਦੀ ਬੇਨਤੀ ਮੰਨ ਕੇ ਗੁਰੂ ਸਾਹਿਬ ਹਾਜੀ ਰਤਨ ਤੋਂ ਕਿਲ੍ਹਾ ਮੁਬਾਰਕ ਆਏ ਜਿਥੇ ਆਪ ਜੀ ਇੱਕ ਹਫਤਾ ਠਹਿਰੇ।ਆਪ ਨੇ ਕਿਲ੍ਹੇ ਵਿਚੋਂ ਕਾਣੇ ਦਿਓ ਨੂੰ ਕੱਢਿਆ ਅਤੇ ਅੱਜ ਦਸਮੇਸ਼ ਪਿਤਾ ਦੀ ਅਸ਼ੀਸ ਸਦਕਾ ਆਸੇ ਪਾਸੇ ਜੋ ਹਰਿਆਵਲ ਤੇ ਮਾਲੋ ਮਾਲ ਹੋਇਆ।ਅੱਜ ਅਸੀਂ ਜੋ ਬਠਿੰਡਾ ਦੇਖ ਰਹੇ ਹਾਂ ਇਹ ਕਲਗੀਧਰ ਪਾਤਸ਼ਾਹ ਦੀ ਬਖਸ਼ਿਸ਼ ਹੈ।
ਇਸ ਮੌਕੇ ਐਸ.ਜੀ.ਪੀ.ਸੀ. ਮੈਂਬਰ ਅਮਰੀਕ ਸਿੰਘ, ਮੈਨੇਜਰ ਨਿਰਮਲ ਸਿੰਘ, ਬੀਬੀ ਜੋਗਿੰਦਰ ਕੌਰ ਕਾਰਜਕਾਰਣੀ ਮੈਂਬਰ ਐਸ.ਜੀ.ਪੀ.ਸੀ ਹਰਵਿੰਦਰ ਸਿੰਘ ਖਾਲਸਾ, ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਮੈਂਬਰ ਸੇਵਾਦਾਰ ਅਵਤਾਰ ਸਿੰਘ ਕੈੰਥ, ਗੁਰਇੰਦਰ ਸਿੰਘ ਸਾਹਨੀ, ਹਰਜਿੰਦਰ ਸਿੰਘ ਰਾਣਾ, ਬੀਬੀ ਸੁਰਜੀਤ ਕੌਰ ਤੋਂ ਇਲਾਵਾ ਧਾਰਮਿਕ ਸਭਾ ਸੁਸਾਇਟੀਆ ਦੇ ਮੈਂਬਰ ਵੀ ਹਾਜਰ ਸਨ ।
Check Also
ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ
ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …
Punjab Post Daily Online Newspaper & Print Media