Tuesday, June 23, 2026

ਪੁਲਿਸ ਸਾਂਝ ਕੇਂਦਰ ਅੰਮ੍ਰਿਤਸਰ ਪੂਰਬੀ ਨੇ ਨਸ਼ਿਆਂ ਖਿਲਾਫ ਕੱਢੀ ਜਾਗਰੂਕਤਾ ਰੈਲੀ

PPN2306201813ਅੰਮ੍ਰਿਤਸਰ, 23 ਜੂਨ (ਪੰਜਾਬ ਪੋਸਟ- ਸੁਖਬੀਰ ਸਿੰਘ) – ਸਥਾਨਕ ਕਮਿਸ਼ਨਰ ਪੁਲਿਸ ਅਤੇ ਜਿਲਾ ਕਮਿਊਨਿਟੀ ਅਫਸਰ ਅੰਮ੍ਰਿਤਸਰ ਸਿਟੀ ਦੇ ਦਿਸ਼ਾ ਨਿਰਦੇਸ਼ਾਂ `ਤੇ ਸਬ ਡਵੀਜ਼ਨ ਪੁਲਿਸ ਸਾਂਝ ਕੇਂਦਰ ਅੰਮ੍ਰਿਤਸਰ ਪੂਰਬੀ ਦੇ ਇੰਚਾਰਜ ਇੰਸਪੈਕਟਰ ਪ੍ਰਸ਼ੋਤਮ ਸਿੰਘ, ਏ.ਐਸ.ਆਈ ਸੁਭਾਸ਼ ਚੰਦਰ. ਐਚ.ਸੀ ਨਵਦੀਪ ਸਿੰਘ, ਮਹਿਲਾ ਸਿਪਾਹੀ ਰਮਨਦੀਪ ਕੌਰ, ਐਚ.ਸੀ ਜਸਵੰਤ ਸਿੰਘ, ਸਮੂਹ ਸਟਾਫ ਸਾਂਝ ਕੇਂਦਰ ਵਲੋਂ ਸਾਂਝ ਕੇਂਦਰ ਪੂਰਬੀ ਕਮੇਟੀ ਮੈਂਬਰ ਨਿਰਮਲ ਸਿੰਘ, ਪ੍ਰੇਮ ਨਾਥ, ਰਵਿੰਦਰ ਰਾਣਾ, ਵਿਜੇ ਕੁਮਾਰ, ਗੁਰਜੀਤ ਸਿੰਘ, ਸ੍ਰੀਮਤੀ ਅਮਰਜੀਤ ਕੌਰ ਆਦਿ ਦੇ ਸਹਿਯੋਗ ਨਾਲ ਹੱਥਾਂ ਵਿੱਚ ਨਸ਼ਿਆਂ ਖਿਲਾਫ ਲਿਖੀਆਂ ਤਖਤੀਆਂ ਫੜ ਕੇ ਨਸ਼ਿਆਂ ਵਿਰੁੱਧ ਜਾਗਰੂਕਤਾ ਰੈਲੀ ਕੱਢੀ ਗਈ।ਸਥਾਨਕ ਸੁਲਤਾਨਵਿੰਡ ਰੋਡ ਦੇ 100 ਫੁੱਟੀ ਰੋਡ ਚੌਕ ਤੋਂ ਅਰੰਭ ਹੋ ਕੇ ਵੱਖ-ਵੱਖ ਇਲਾਕਿਆਂ `ਚ ਨਸ਼ਿਆਂ ਦੇ ਮਾਰੂ ਪ੍ਰਭਾਵਾਂ ਤੋਂ ਲੋਕਾਂ ਨੂੰੂ ਜਾਗਰੂਕ ਕਰਦੀ ਹੋਈ ਇਹ ਰੈਲੀ ਸਾਂਝ ਕੇਂਦਰ ਪਹੁੰਚ ਕਰ ਸਮਾਪਤ ਹੋਈ।ਇਸ ਮੌਕੇ ਇੰਸਪੈਕਟਰ ਪ੍ਰਸ਼ੋਤਮ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਅਤੇ ਪੁਲਿਸ ਵਿਭਾਗ ਵਲੋਂ ਨਸ਼ਿਆਂ ਦੇ ਖਾਤਮੇ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ, ਜਿਸ ਨੂੰ ਕਾਮਯਾਬ ਕਰਨ ਲਈ ਆਮ ਜਨਤਾ ਦਾ ਸਹਿਯੋਗ ਬਹੁਤ ਜਰੂਰੀ ਹੈ।ਇਸੇ ਲਈ ਪੁਲਿਸ ਸਾਂਝ ਕੇਂਦਰ ਵਲੋਂ ਸਮੇਂ ਸਮੇਂ `ਤੇ ਅਜਿਹੀਆਂ ਰੈਲੀਆਂ, ਸੈਮੀਨਾਰ ਤੇ ਮੀਟਿੰਗਾਂ ਆਯੋਜਿਤ ਕੀਤੀਆਂ ਜਾਂਦੀਆਂ ਹਨ।

Check Also

ਪੰਜਾਬ ਸਟੇਟ ਟਰੇਡਰਜ਼ ਕਮਿਸ਼ਨ ਵਲੋਂ ਵਪਾਰ ਮਿਲਣੀ ਦਾ ਆਯੋਜਨ

ਵਿਧਾਇਕ ਗੁਪਤਾ ਨੇ ਸੁਣੀਆਂ ਵਪਾਰੀਆਂ ਦੀਆਂ ਸਮੱਸਿਆਵਾਂ ਅੰਮ੍ਰਿਤਸਰ, 22 ਜੂਨ (ਜਗਦੀਪ ਸਿੰਘ) – ਪੰਜਾਬ ਸਟੇਟ …

Leave a Reply