ਦਿੱਲੀ, 27 ਜੂਨ (ਪੰਜਾਬ ਪੋਸਟ ਬਿਊਰੋ) – ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ 28 ਜੂਨ, 2018 ਨੂੰ ਉਤਰ ਪ੍ਰਦੇਸ਼ ਦੇ ਸੰਤ ਕਬੀਰ ਨਗਰ ਜ਼ਿਲ੍ਹੇ ਵਿੱਚ ਮਗਹਰ ਦਾ ਦੌਰਾ ਕਰਨਗੇ।ਮਹਾਨ ਸੰਤ ਅਤੇ ਕਵੀ, ਕਬੀਰ ਦੀ 500 ਵੀਂ ਜਯੰਤੀ ਦੇ ਮੌਕੇ ਪ੍ਰਧਾਨ ਮੰਤਰੀ ਸੰਤ ਕਬੀਰ ਸਮਾਧੀ `ਤੇ ਪੁਸ਼ਪਾਂਜਲੀਆਂ ਅਰਪਿਤ ਕਰਨਗੇ।ਉਹ ਸੰਤ ਕਬੀਰ ਦੀ ਮਜ਼ਾਰ `ਤੇ ਚਾਦਰ ਵੀ ਚੜ੍ਹਾਉਣਗੇ।
ਪ੍ਰਧਾਨ ਮੰਤਰੀ ਸੰਤ ਕਬੀਰ ਗੁਫਾ ਦਾ ਦੌਰਾ ਕਰਨਗੇ।ਉਹ ਮਹਾਨ ਸੰਤ ਦੀਆਂ ਸਿਖਿਆਵਾਂ ਅਤੇ ਵਿਚਾਰਾਂ ਨੂੰ ਉਜਾਗਰ ਕਰਨ ਵਾਲੀ ਕਬੀਰ ਅਕਾਦਮੀ ਦਾ ਤਖ਼ਤੀ ਤੋਂ ਪਰਦਾ ਹਟਾਕੇ ਦਾ ਨੀਂਹ ਪੱਥਰ ਰੱਖਣਗੇ।ਬਾਅਦ ਵਿੱਚ, ਮਗਹਰ `ਚ ਜਨਤਕ ਮੀਟਿੰਗ ਸਮੇਂ ਪ੍ਰਧਾਨ ਮੰਤਰੀ ਸਭਿਆਚਾਰਕ ਪ੍ਰੋਗਰਾਮ ਵਿੱਚ ਸ਼ਰੀਕ ਹੋਣਗੇ ਅਤੇ ਇਕੱਠ ਨੂੰ ਸੰਬੋਧਨ ਕਰਨਗੇ।
Check Also
ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ
ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …
Punjab Post Daily Online Newspaper & Print Media