ਅੰਮ੍ਰਿਤਸਰ, 28 ਜੂਨ (ਪੰਜਾਬ ਪੋਸਟ- ਮਨਜੀਤ ਸਿੰਘ) – ਕਰਨਲ ਅਮਰਬੀਰ ਸਿੰਘ ਚਾਹਲ (ਰਿਟਾ) ਜਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫਸਰ ਨੇ ਜਾਣਕਾਰੀ
ਦਿੰਦਿਆਂ ਦੱਸਿਆ ਇਸ ਸੈਂਟਰ ਵਿਖੇ ਫੌਜ ਵਿੱਚ ਭਰਤੀ ਹੋਣ ਲਈ ਸਰੀਰਕ ਅਤੇ ਲਿਖਤੀ ਟੈਸਟ ਦੀ ਤਿਆਰੀ ਕਰਵਾਈ ਜਾਂਦੀ ਹੈ।ਫੋਜ ਵਿੱਚ ਭਰਤੀ ਹੋਣ ਸਬੰਧੀ ਪ੍ਰੀ ਰਿਕਰੂਟਮੈਂਟ ਕੋਰਸ ਸਾਰੇ ਵਰਗ ਦੇ ਬੱਚਿਆਂ ਲਈ ਲਾਗੂ ਹੈ ਅਤੇ ਨਵਾਂ ਕੋਰਸ 2 ਜੁਲਾਈ ਤੋਂ ਚਲਾਇਆ ਜਾ ਰਿਹਾ ਹੈ, ਜਿਸ ਲਈ ਦਾਖਲਾ ਸ਼ੁਰੂ ਹੈ।ਜਿਸ ਵਿੱਚ ਅਕਤੂਬਰ 2018 ਨੂੰ ਖਾਸਾ ਵਿੱਚ ਹੋਣ ਵਾਲੀ ਭਰਤੀ ਦੀ ਤਿਆਰੀ ਅਤੇ 29 ਜੁਲਾਈ 2018 ਨੂੰ ਵੱਖ-ਵੱਖ ਰੈਜੀਮੈਂਟਲ ਸੈਂਟਰਾਂ ਵਿੱਚ ਹੋਣ ਵਾਲੇ ਲਿਖਤੀ ਪੇਪਰ ਦੀ ਤਿਆਰੀ ਵੀ ਕਰਵਾਈ ਜਾਵੇਗੀ।ਚਾਹਵਾਨ ਉਮੀਦਵਾਰ ਦਾਖਲਾ ਲੈ ਕੇ ਲਾਭ ਉਠਾ ਸਕਦੇ ਹਨ।ਕਰਨਲ ਚਾਹਲ ਨੇ ਅੱਗੇ ਦੱਸਿਆ ਕਿ ਇਸ ਸੈਂਟਰ ਵਿਖੇ 120 ਘੰਟੇ ਦਾ ਆਈ.ਐਸ.ਓ ਸਰਟੀਫਾਈਡ ਬੇਸਕ ਕੰਪਿਊਟਰ ਕੋਰਸ ਵੀ ਕਰਾਇਆ ਜਾਂਦਾ ਹੈ, ਜੋ ਕਿ ਹਰ ਸਰਕਾਰੀ ਨੋਕਰੀ ਲਈ ਜਰੂਰੀ ਹੈ।ਵਧੇਰੇ ਜਾਣਕਾਰੀ ਲਈ ਦਫਤਰੀ ਸਮੇਂ ਵਿਚ ਆ ਕੇ ਜਾਂ ਫੋਨ ਨੰ: 0183-2212103, 9653875872, 9914423731 ਤੇ ਸੰਪਰਕ ਕਰ ਸਕਦੇ ਹਨ।
Check Also
ਪੰਜਾਬੀ ਨਾਟਕ ‘ਤੂੰ ਬੁੱਲੇ ਵਾਂਗੂੰ ਬੋਲ’ ਦਾ ਮੰਚਣ 31 ਅਕਤੂਬਰ
ਅੰਮ੍ਰਿਤਸਰ, 29 ਅਕਤੂਬਰ (ਦੀਪ ਦਵਿੰਦਰ ਸਿੰਘ) – ਵਿਰਸਾ ਵਿਹਾਰ ਸੁਸਾਇਟੀ ਅੰਮ੍ਰਿਤਸਰ ਵੱਲੋਂ ਮੰਚ-ਰੰਗਮੰਚ ਅੰਮ੍ਰਿਤਸਰ ਦੇ …
Punjab Post Daily Online Newspaper & Print Media