Thursday, August 13, 2026

ਮਿਸ਼ਨ ਤੰਦਰੁਸਤ ਪੰਜਾਬ ਮੁਹਿੰਮ ਦੇ ਸਾਕਾਰਤਮਿਕ ਨਤੀਜੇ ਆਉਣੇ ਸ਼ੁਰੂ

PPN2906201804ਪਠਾਨਕੋਟ, 29 ਜੂਨ  (ਪੰਜਾਬ ਪੋਸਟ ਬਿਊਰੋ) – ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਸਰਕਾਰ ਵਲੋਂ ਪੰਜਾਬ ਦੇ ਆਮ ਨਾਗਰਿਕਾਂ ਨੂੰ ਸ਼ੁੱਧ ਭੋਜਨ, ਸ਼ੁੱਧ ਪਾਣੀ ਅਤੇ ਸ਼ੁੱਧ ਹਵਾ ਮੁਹੱਈਆ ਕਰਵਾਉਣ ਦੇ ਮਕਸਦ ਨਾਲ `ਮਿਸ਼ਨ ਤੰਦਰੁਸਤ ਪੰਜਾਬ` ਦੀ 5 ਜੂਨ ਨੂੰ ਸ਼ੁਰੂਆਤ ਕੀਤੀ ਗਈ ਸੀ, ਜਿਸ ਦੇ ਸਾਕਾਰਤਮਿਕ ਨਤੀਜੇ ਆਉਣੇ ਸ਼ੁਰੂ ਹੋ ਗਏ ਹਨ।ਕਿਸਾਨਾਂ ਨਾਲ ਕੀਤੀ ਗੱਲਬਾਤ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਖੇਤੀਬਾੜੀ  ਅਤੇ ਕਿਸਾਨ ਭਲਾਈ ਵਿਭਾਗ ਵਲੋਂ ਚਲਾਈ ਇਸ ਮੁਹਿੰਮ ਦੇ ਕਾਰਨ ਕਿਸਾਨ ਵੱਡੀ ਪੱਧਰ `ਤੇ ਡੀ.ਏ.ਪੀ ਖਾਦ ਦੀ ਵਰਤੋਂ ਨਹੀਂ ਕਰ ਰਹੇ ਅਤੇ ਇਸ ਵਾਰ ਦੇਸੀ ਖਾਦਾਂ ਦਾ ਰੁਝਾਨ ਵੀ ਵਧਿਆ ਹੈ।ਡਿਪਟੀ ਕਮਿਸ਼ਨਰ ਸ਼੍ਰੀਮਤੀ ਨੀਲਿਮਾ ਦੇ ਦਿਸ਼ਾ ਨਿਰਦੇਸ਼ਾਂ ਅਤੇ ਡਾ. ਇੰਦਰਜੀਤ ਸਿੰਘ ਧੰਜੂ ਦੀ ਅਗਵਾਈ ਹੇਠ ਸੰਤੁਲਿਤ ਖਾਦਾਂ ਦੀ ਵਰਤੋਂ ਕਰਨ ਬਾਰੇ ਚਲਾਈ ਮਹਿੰਮ ਤਹਿਤ ਬਲਾਕ, ਪਿੰਡ ਅਤੇ ਖੇਤ ਪੱਧਰ ਤੇ ਕਿਸਾਨਾਂ ਨੂੰ ਡਾਇਆ ਖਾਦ ਨਾਲ ਹੋਣ ਵਾਲੇ ਵਾਧੂ ਖਰਚੇ ਅਤੇ ਨੁਕਸਾਨ ਬਾਰੇ ਜਾਗਰੁਕ ਕੀਤਾ ਜਾ ਰਿਹਾ ਹੈ।
ਬਲਾਕ ਪਠਾਨਕੋਟ ਦੇ ਪਿੰਡ ਜਾਖਿਆਂਲਾਹੜੀ ਦੇ ਅਗਾਂਹਵਧੂ ਕਿਸਾਨ ਮਿੱਤ ਸਿੰਘ ਦਾ ਕਹਿਣਾ ਹੈ ਕਿ ਕਣਕ ਦੀ ਫਸਲ ਵਿੱਚ ਦੋ ਬੈਗ ਯੂਰੀਆ ਅਤੇ 50 ਕਿਲੋ ਡਾਇਆ ਖਾਦ ਵਰਤਦਾ ਹੈ।ਉਨਾਂ ਕਿਹਾ ਕਿ ਕਣਕ ਦੀ ਕਟਾਈ ਤੋਂ ਬਾਅਦ ਮਿੱਟੀ ਪਰਖ ਕਰਵਾ ਕੇ, ਜੋ ਸਿਫਾਰਸ਼ਾਂ ਕੀਤੀਆ ਜਾਂਦੀਆ ਹਨ।ਉਸ ਅਨੁਸਾਰ ਹੀ ਝੋਨੇ ਦੀ ਫਸਲ ਵਿੱਚ ਖਾਦਾਂ ਦੀ ਵਰਤੋਂ ਕੀਤੀ ਜਾਦੀ ਹੈੈ।ਉਨਾਂ ਦਾ ਕਹਿਣਾ ਹੈ ਕਿ ਡਾਇਆ ਖਾਦ ਨਾ ਪਾਉਣ ਦੇ ਬਾਵਜੂਦ ਝੋਨੇ/ ਬਾਸਮਤੀ ਦਾ ਪੁਰਾ ਝਾੜ ਮਿਲਦਾ ਹੈ।ਉਨਾਂ ਕਿਹਾ ਕਿ ਝੋਨੇ ਅਤੇ ਕਣਕ ਦੇ ਨਾੜ ਨੂੰ ਅੱਗ ਲਾ ਕੇ ਸਾੜਣ ਦੀ ਬਿਜਾਏ ਖੇਤ ਵਿੱਚ ਵੀ ਦਬਾਅ ਦਿੱਾ ਜਾਂਦਾ ਹੈ।ਮਿੱਟੀ ਦੀ ਸਿਹਤ ਸੁਧਾਰਨ ਲਈ ਮੁਕੇਰੀਆਂ ਖੰਡ ਮਿੱਲ ਤੋਂ ਸੀਰਾ, ਦੇਸੀ ਖਾਦ ਅਤੇ ਵਰਮੀ ਕੰਪੋਜ਼ਿਟ ਦੀ ਵਰਤੋਂ ਕਰਦਾ ਹੈ।ਉਨਾਂ ਕਿਹਾ ਕਿ ਵਰਮੀਕੰਪੋਜਟ ਦਾ ਯੂਨਿਟ ਵੀ ਲਗਾਇਆ ਹੋਇਆ ਹੈ।
ਪਿੰਡ ਫਿਰੋਜਪੁਰ ਕਲਾਂ ਜ਼ਿਲਾ ਪਠਾਨਕੋਟ ਦੇ ਅਗਾਂਹਵਧੂ ਕਿਸਾਨ ਅਮਿਤ ਸੋਨੀ ਦਾ ਕਹਿਣਾ ਹੈ ਕਿ ਉਹ ਪਿਛਲੇ 3 ਸਾਲਾਂ ਤੋਂ ਝੋਨੇ ਦੀ ਫਸਲ ਵਿੱਚ ਡੀ.ਏ. ਪੀ.ਦੀ  ਵਰਤੋ ਨਹੀ ਕਰ ਰਿਹਾ, ਇਸ ਦੇ ਬਾਵਜੂਦ ਵੀ ਉਹ 25-30 ਕੁਵਿਟਲ ਝੋਨੇ ਦਾ ਝਾੜ ਲਿਆ ਹੈ, ਇਸ ਨਾਲ ਜਿਥੇ ਖੇਤੀ ਲਾਗਤ ਖਰਚੇ ਘੱਟ ਹੋਏ ਹਨ ਉਥੇ ਝੋਨੇ ਵਿੱਚ ਜਿੰਕ ਦੀ ਵਰਤੋਂ ਵੀ ਨਹੀਂ ਕਰਨੀ ਪਈ।
     ਨੌਜਵਾਨ ਕਿਸਾਨ ਗੋਰਵ ਕੁਮਾਰ ਝਲੋਆ ਦਾ ਕਹਿਣਾ ਹੈ ਕਿ ਉਹ ਕਾਫੀ ਸਮੇਂ ਤੋਂ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਬਲਾਕ ਪਠਾਨਕੋਟ ਦੇ ਨਾਲ  ਜੁੜੇ ਹੋਏ ਹਾਂ।ਉਨਾਂ ਕਿਹਾ ਕਿ ਉਹ ਹਮੇਸ਼ਾਂ ਝੋਨੇ ਵਿੱਚ ਪੈਣ ਵਾਲੀਆਂ ਖਾਦਾਂ ਅਤੇ ਦਵਾਈਆਂ ਦੀ ਵਰਤੋਂ ਖੇਤੀ ਮਾਹਿਰਾਂ ਦੁਆਰਾਂ ਕੀਤੀਆਂ ਸਿਫਾਰਸ਼ਾਂ ਅਨੁਸਾਰ ਕਰਦਾ ਹੈ ਅਤੇ ਸਾਉਣੀ ਦੀਆਂ ਫਸਲਾਂ ਵਿੱਚ ਡੀ.ਏ.ਪੀ ਦਾ ਇਸਤੇਮਾਲ ਨਹੀਂ ਕਰਦੇ।ਉਨਾਂ ਦਾ ਕਹਿਣਾ ਹੈ ਕਿ ਝੋਨੇ ਵਿੱਚ ਡੀ.ਏ.ਪੀ ਦੀ ਵਰਤੋਂ ਨਾ ਕਰਕੇ ਇਕ ਤਾਂ ਆਰਥਿਕ ਬਚਾਅ ਹੁੰਦਾ ਹੈ ਅਤੇ ਦੁਸਰਾ ਸਾਡੀ ਮਿੱਟੀ ਵਿੱਚ ਫਾਸਫੋਰਸ ਦਾ ਲੈਵਲ ਬਰਾਬਰ ਰਹਿੰਦਾ ਹੈ।
     ਵਧੀਕ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਕਿਹਾ ਕਿ ਚਾਲੂ ਸਾਉਣੀ ਦੌਰਾਨ ਤਕਰੀਬਨ ਜ਼ਿਲਾ ਪਠਾਨਕੋਟ ਵਿੱਚ ਤਕਰੀਬਨ ਸਾਢੇ 27 ਲੱਖ ਹੈਕਟੇਅਰ ਰਕਬੇ ਵਿਚ ਝੋਨ/ਬਾਸਮਤੀ ੇ ਦੀ ਲਵਾਈ ਕੀਤੀ ਜਾਣੀ ਹੈ, ਜੇਕਰ ਝੋਨੇ ਦੀ ਫਸਲ ਨੂੰ ਡਾਇਆ ਖਾਦ ਨਾਂ ਪਾਈ ਜਾਵੇ ਤਾਂ ਤਕਰੀਬਨ ਕਿਸਾਨਾਂ ਨੂੰ ਸੱਤ ਕਰੋੜ ਸਤਾਨਵੇਂ ਲੱਖ ਪੰਜਾਹ ਹਜਾਰ ਰੁਪਏ ਦੀ ਬੱਚਤ ਹੋਣ ਦੀ ਸੰਭਾਵਨਾ ਹੈ।ਡਾ. ਇੰਦਰਜੀਤ ਸਿੰਘ ਧੰਜੂ ਨੇ ਕਿਹਾ ਕਿ ਝੋਨੇ ਦੀ ਫਸਲ ਵਿੱਚ ਡਾਇਆ ਖਾਦ ਦੀ ਵਰਤੋਂ ਕਰਨ ਨਾਲ, ਖੇਤੀ ਲਾਗਤ ਖਰਚ ਵਧਣ ਦੇ ਨਾਲ,ਫਸਲ ਵਿੱਚ ਜ਼ਿੰਕ ਦੀ ਘਾਟ ਆ ਜਾਂਦੀ ਹੈ ਜਿਸ ਨਾਲ ਪੈਦਾਵਾਰ ਉਪਰ ਨਾਕਰਾਤਮਿਕ ਪ੍ਰਭਾਵ ਪੈਂਦਾ ਹੈ ਅਤੇ ਪਾਣੀ ਵੀ ਦੂਸ਼ਿਤ ਹੋ ਜਾਂਦਾ ਹੈ।ਡਾ. ਅਮਰੀਕ ਸਿੰਘ ਨੇ ਕਿਹਾ ਕਿ ਜੇਕਰ ਕਣਕ ਦੀ ਫਸਲ ਨੂੰ ਸਿਫਾਰਸ਼ ਕੀਤੀ ਮਾਤਰਾ ਅਨੁਸਾਰ ਡੀ.ਏ.ਪੀ ਖਾਦ ਦੀ ਵਰਤੋਂ ਕੀਤੀ ਗਈ ਤਾਂ ਸਾਉਣੀ ਦੀਆਂ ਫਸਲਾਂ ਨੂੰ ਡੀ.ਏ.ਪੀ ਖਾਦ ਦੀ ਵਰਤੋਂ ਕਰਨ ਦੀ ਜ਼ਰੂਰਤ ਨਹੀਂ।ਸਰਨੇ ਤੋਂ ਖਾਦ ਵਿਕ੍ਰੇਤਾ ਰਜਨੀਸ਼ ਕੁਮਾਰ ਨੇ ਕਿਹਾ ਕਿ ਖੇਤੀਬਾੜੀ ਅਤੇ ਕਿਸਾਨ ਭਲਾਈ ਵਲੋਂ ਚਲਾਈ ਜਾ ਰਹੀ ਮੁਹਿੰਮ ਕਾਰਨ ਝੋਨੇ ਦੀ ਫਸਲ ਵਿੱਚ ਕਿਸਾਨਾਂ ਦੁਆਰਾ ਡੀ.ਏ.ਪੀ ਖਾਦ ਪਾਉਣ ਦਾ ਰੁਝਾਨ ਵੱਡੀ ਪੱਧਰ ਤੇ ਘਟ ਰਿਹਾ ਹੈ।

 

Check Also

ਖ਼ਾਲਸਾ ਕਾਲਜ ਵਿਖੇ ਇੰਸਟਾਲੇਸ਼ਨ ਸੈਰੇਮਨੀ ਕਰਵਾਈ ਗਈ

ਅੰਮ੍ਰਿਤਸਰ, 12 ਅਗਸਤ (ਸੁਖਬੀਰ ਸਿੰਘ ਖੂਰਮਣੀਆਂ) ¸- ਖਾਲਸਾ ਕਾਲਜ ਦੇ ਰੋਟਾਰੈਕਟ ਕਲੱਬ ਵੱਲੋਂ ਸੈਸ਼ਨ 2026-27 …

Leave a Reply