Sunday, March 29, 2026

ਓਪਨ ਤੀਰ ਅੰਦਾਜ਼ੀ (ਆਰਚਰੀ) ਟੂਰਨਾਮੈਂਟ ਲਈ ਖਿਡਾਰੀ ਕਰ ਰਹੇ ਹਨ ਕਰੜਾ ਅਭਿਆਸ

ਦੋਵਾਂ ਵਰਗਾਂ ਵਿੱਚ ਉਨ੍ਹਾਂ ਦੇ ਖਿਡਾਰੀ ਚੈਂਪੀਅਨ ਬਣਨਗੇ – ਬਲਰਾਜ ਸਿੰਘ

PPN0307201809ਅੰਮ੍ਰਿਤਸਰ, 3 ਜੁਲਾਈ (ਪੰਜਾਬ ਪੋਸਟ – ਸੰਧੂ) – ਪਟਿਆਲਾ ਦੀ ਪੋਲੋ ਗਰਾਉਂਡ ਵਿਖੇ 14 ਤੋਂ 15 ਜੁਲਾਈ ਤੱਕ ਪੰਜਾਬ ਅਰਚਰੀ ਐਸੋਸੀਏਸ਼ਨ ਵੱਲੋਂ ਪਟਿਆਲਾ ਸਪੋਰਟਸ ਐਂਡ ਵੈਲਫੇਅਰ ਕਲੱਬ ਦੇ ਸਹਿਯੋਗ ਨਾਲ ਕਰਵਾਈ ਜਾ ਰਹੀ ਦੋ ਦਿਨ੍ਹਾਂ ਆਰਚਰੀ ਲੀਗ ਸਟੇਟ-2 ਓੁਪਨ ਤੀਰ ਅੰਦਾਜ਼ੀ (ਆਰਚਰੀ)  ਟੂਰਨਾਮੈਂਟ ਦੇ ਲਈ ਅੰਮ੍ਰਿਤਸਰ ਜ਼ਿਲ੍ਹੇ ਨਾਲ ਸੰਬੰਧਤ 14, 17, 19, 25 ਸਾਲ ਉਮਰ ਵਰਗ ਦੇ ਮਹਿਲਾ-ਪੁਰਸ਼ ਖਿਡਾਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਆਰਚਰੀ ਮੈਦਾਨ ਵਿੱਚ ਜਿੱਤ ਦੇ ਮੰਤਵ ਨੂੰ ਲੈ ਕੇ ਅੰਤਰਰਾਸ਼ਟਰੀ ਆਰਚਰੀ ਕੋਚ ਬਲਰਾਜ ਸਿੰਘ ਦੀ ਦੇਖ-ਰੇਖ ਹੇਠ ਸਖਤ ਅਭਿਆਸ ਕਰ ਰਹੇ ਹਨ।ਇਸ ਸਬੰਧੀ ਕੋਚ ਬਲਰਾਜ ਸਿੰਘ ਨੇ ਦੱਸਿਆ ਕਿ ਇਸ ਟੂਰਨਾਮੈਂਟ ਵਿੱਚ ਸ਼ਮੂਲੀਅਤ ਕਰਨ ਵਾਲੇ ਬਹੁਤ ਸਾਰੇ ਖਿਡਾਰੀ ਇਸ ਤੋਂ ਇਸ ਤੋਂ ਪਹਿਲਾ ਜ਼ਿਲਾ, ਸੂਬਾ, ਕੌਮੀ, ਇੰਟਰਵਰਸਿਟੀ ਤੇ ਕੌਮਾਂਤਰੀ ਪੱਧਰ ਦੇ ਖੇਡ ਮੁਕਾਬਲੇ ਵਿੱਚ ਹਿੱਸਾ ਲੈ ਕੇ ਆਪਣੀ ਕਲਾ ਦਾ ਜੌਹਰ ਦਿਖਾ ਚੁੱਕੇ ਹਨ ਤੇ ਕਈ ਪ੍ਰਕਾਰ ਦੇ ਮੈਡਲ ਟ੍ਰਾਫੀਆਂ ਤੇ ਖਿਤਾਬੀ ਇਨਾਮ ਆਪਣੀ ਝੋਲੀ ਵਿੱਚ ਪਵਾ ਚੁੱਕੇ ਹਨ।ਉਨ੍ਹਾਂ ਦੱਸਿਆ ਕਿ ਇਸ ਦੌਰਾਨ ਅਰਚਰੀ ਦੇ ਸ਼ੌਕੀਨ ਖਿਡਾਰੀਆਂ ਵੱਲੋਂ 1 ਲੱਖ ਤੋਂ ਲੈ ਕੇ 3 ਲੱਖ ਰੁਪਏ ਤੱਕ ਮੁੱਲ ਦੇ ਤੀਰ ਕਮਾਨਾ ਦਾ ਇਸਤੇਮਾਲ ਕੀਤਾ ਜਾਵੇਗਾ।ਉਨ੍ਹਾਂ ਇਹ ਵੀ ਦੱਸਿਆ ਕਿ ਉਕਤ ਟੂਰਨਾਮੈਂਟ ਦੇ ਲਈ ਨਗਦ ਇਨਾਮੀ ਰਾਸ਼ੀ ਤੇ ਟ੍ਰਾਫੀਆਂ ਇਨਾਮ ਲਈ ਰੱਖੀਆਂ ਗਈਆਂ ਹਨ।ਜਦੋਂ ਕਿ ਰੀਕਰਵ ਪ੍ਰਤੀਯੋਗਤਾ ਲਈ ਕਿਸੇ ਵੀ ਲੜਕਾ-ਲੜਕੀ ਖਿਡਾਰੀ ਦਾ ਜਨਮ ਜਨਵਰੀ 1997 ਵਿੱਚ ਹੋਇਆ ਹੋਣਾ ਲਾਜ਼ਮੀ ਹੈ। ਇਸੇ ਤਰ੍ਹਾਂ ਰੀਕਰਵ ਅੰਡਰ-17 ਸਾਲ ਉਮਰ ਵਰਗ ਲੜਕਿਆਂ ਦਾ ਜਨਵਰੀ 2002 ਤੋਂ ਬਾਅਦ ਦਾ ਜਨਮ ਹੋਇਆ ਹੋਣਾ ਲਾਜ਼ਮੀ ਹੈ। ਉਨ੍ਹਾਂ ਆਸ ਜਤਾਈ ਕਿ ਦੋਵਾਂ ਵਰਗਾਂ ਵਿੱਚ ਉਨ੍ਹਾਂ ਦੇ ਖਿਡਾਰੀ ਚੈਂਪੀਅਨ ਬਣਨਗੇ। ਜਿਸ ਦੇ ਲਈ ਖਿਡਾਰੀਆਂ ਨੂੰ ਹਰ ਤਰੀਕੇ ਦੀ ਮੁਹਾਰਤ ਤੇ ਕਾਇਦੇ ਕਾਨੰਨ ਤੋਂ ਜਾਣੂ ਕਰਵਾਇਆ ਜਾ ਰਿਹਾ ਹੈ।

 

Check Also

ਯੂਨੀਵਰਸਿਟੀ ਵਿਖੇ `ਸਰਦਾਰਨੀ ਬਲਬੀਰ ਕੌਰ ਬਰਾੜ ਯਾਦਗਾਰੀ ਭਾਸ਼ਣ` ਦਾ ਆਯੋਜਨ

ਅੰਮ੍ਰਿਤਸਰ, 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …

Leave a Reply