Friday, March 27, 2026

ਨਸ਼ਿਆਂ ਨੂੰ ਰੋਕਣ ਲਈ ਸ਼ਹਿਰ ਵਾਸੀਆਂ ਨਾਲ ਅਹਿਮ ਮੀਟਿੰਗ

PPN1407201814ਭੀਖੀ, 14 ਜੁਲਾਈ (ਪੰਜਾਬ ਪੋਸਟ- ਕਮਲ ਜਿੰਦਲ) – ਨਸ਼ਾ ਮੁਕਤ ਸਮਾਜ ਬਣਾਉਣ ਲਈ ਜਿਲ਼ਾ ਡਿਪਟੀ ਕਮਿਸ਼ਨਰ  ਦੇ ਨਿਰਦੇਸ਼ਾਂ `ਤੇ ਅਮਿਤ ਕੁਮਾਰ ਜਿਲਾ ਮੈਨੇਜਰ ਪਨਸਪ ਨੇ ਨਸ਼ੇ ਦੇ ਖਿਲਾਫ ਸਥਾਨਕ ਹਨੂੰਮਾਨ ਮੰਦਰ ਵਿਖੇ ਸ਼ਹਿਰ ਵਾਸੀਆਂ ਨਾਲ ਅਹਿਮ ਮੀਟਿੰਗ ਕੀਤੀ।ਇਸ ਸਮੇਂ ਉਨਾਂ ਦੱਸਿਆ ਕਿ ਸਾਡੇ ਦੇਸ ਦਾ ਭਵਿੱਖ ਗਲਤ ਰਾਹ `ਤੇ ਚਲ ਪਿਆ ਹੈ।ਉਸ ਨੂੰ ਸਹੀ ਰਾਹ ਉਪਰ ਲੈ ਕੇ ਆਉਣ ਦਾ ਫਰਜ਼ ਬਣਦਾ ਹੈ।ਉਨਾਂ ਕਿਹਾ ਕਿ ਇਹ ਕੋਸ਼ਿਸ ਹੈ ਕਿ ਇਸ ਇਲਾਕੇ ਵਿੱਚ ਨਸ਼ਾ ਵੇਚਣ ਅਤੇ ਸੇਵਨ ਕਰਨ ਵਾਲਿਆਂ ਨੂੰ ਰੋਕਿਆ ਜਾਵੇ।ਨਸ਼ੇ ਤੋ ਪੀੜ੍ਹਤ ਲੋਕਾ ਨੂੰ ਨਸ਼ਾ ਮੁਕਤ ਕਰਨ ਲਈ ਮਾਨਸਾ ਜਿਲੇ ਵਿੱਚ ਅਲੱਗ-ਅੱਲਗ ਥਾਂ ਮਾਨਸਾ, ਬੁਢਲਾਡਾ ਅਤੇ ਸਰਦੂੜਗੜ ਹਸਪਤਾਲਾਂ ਦੇ ਵਿੱਚ ਇਲਾਜ਼ ਕਰਵਾ ਕੇ ਨਸ਼ਾ ਤੋ ਮੁਕਤ ਜਾ ਸਕਦਾ ਹੈ।ਇਸ ਮੋਕੇ ਮੋਹਿਤ ਕੁਮਾਰ ਪਨਸਪ ਇੰਸਪੈਕਟਰ,ਮੰਗਤ ਕੁਮਾਰ ਪਨਸਪ ਇੰਸਪੈਕਟਰ,ਜਾਗਰ ਸਿੰਘ ਸ਼ਹਿਰੀ ਪ੍ਰਧਾਨ ਭਾਜਪਾ, ਪ੍ਰਦੀਪ ਕੁਮਾਰ, ਅਸੌਕ ਕੁਮਾਰ ਠੇਕੇਦਾਰ, ਨਵੀਨ ਕੁਮਾਰ, ਰਮਨ ਸਿੰਗਲਾ, ਗੁਲਸ਼ਨ ਕੁਮਾਰ, ਸੁਲਤਾਨ ਸ਼ਾਹ, ਗੋਗੀ ਰਾਮ, ਦੁਲਾ ਰਾਮ, ਬੱਬੂ ਜੈਨ, ਮੇਸ਼ੀ ਕੁਮਾਰ, ਰਜਿੰਦਰ ਕੁਮਾਰ ਆਦਿ ਨਗਰ ਨਿਵਾਸੀ ਹਾਜ਼ਰ ਸਨ।

Check Also

ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ

ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …

Leave a Reply