ਭੀਖੀ, 14 ਜੁਲਾਈ (ਪੰਜਾਬ ਪੋਸਟ- ਕਮਲ ਜਿੰਦਲ) – ਸਥਨਾਕ ਕਸਬੇ ਵਿੱਚ ਕੱਲ ਹੋਈ ਤੇਜ਼ ਬਾਰਿਸ਼ ਨੇ ਜਿਥੇ ਲੋਕਾਂ ਨੂੰ ਗਰਮੀ ਤੋ ਰਹਿਤ ਮਿਲੀ ਉਥੇ ਹੀ ਬਹੁਤੇ ਲੋਕਾਂ ਲਈ ਇਹ ਬਾਰਿਸ਼ ਮਸੁਬੀਤ ਲੈ ਕੇ ਆਈ।ਕਾਫੀ ਦਿਨਾਂ ਤੋ ਗਰਮੀ ਨੇ ਲੋਕਾ ਦੇ ਵੱਟ ਕੱਢੇ ਪਏ ਸੀ ਤੇ ਬਹੁਤ ਜਿਆਦਾ ਗਰਮੀ ਪੈ ਰਹੀ ਸੀ।ਜਿਸ ਕਰਕੇ ਲੋਕ ਬਹੁਤ ਜ਼ਿਆਦਾ ਦੁੱਖੀ ਹੋਏ ਪਏ ਸਨ।ਕੱਲ ਹੋਈ ਤੇਜ਼ ਬਾਰਿਸ਼ ਨੇ ਲੋਕਾ ਨੂੰ ਗਰਮੀ ਤੋ ਬਹੁਤ ਵੱਡੀ ਰਾਹਤ ਮਿਲੀ।ਜਿਥੇ ਇੱਕ ਪਾਸੇ ਇਸ ਬਾਰਿਸ਼ ਨਾਲ ਲੋਕ ਖੁਸ਼ੀ ਮਹਿਸੂਸ ਕਰ ਰਹੇ ਸਨ।
ਉਥੇ ਦੂਜੇ ਪਾਸੇ ਹੀ ਇਹ ਬਾਰਿਸ਼ ਕਈ ਲੋਕਾਂ ਲਈ ਬਹੁਤ ਮਸੁਬਿਤ ਲਾ ਕੇ ਆਈ।ਤੇਜ਼ ਬਾਰਿਸ਼ ਨਾਲ ਪਾਣੀ ਇੱਕਠਾ ਹੋ
ਣ ਲੱਗ ਪਿਆ ਅਤੇ ਦੇਖਦੇ ਹੀ ਦੇਖਦੇ ਪਾਣੀ ਲੋਕਾਂ ਦੇ ਘਰਾਂ ਅਤੇ ਦੁਕਾਨਾਂ ਵਿੱਚ ਜਾਣਾ ਸੁਰੂ ਹੋ ਗਿਆ।ਨਗਰ ਪੰਚਾਇਤ ਵੱਲੋਂ ਨਾਲੀਆਂ ਦੀ ਸਫਾਈ ਨਾ ਹੋਣ ਕਾਰਨ ਥਾਂ-ਥਾਂ ਪਾਣੀ ਇੱਕਠਾ ਹੋ ਗਿਆ।ਸਥਿਤੀ ਇਥੋ ਤੱਕ ਹੋ ਗਈ ਕਿ ਲੋਕਾਂ ਨੂੰ ਘਰਾ ਵਿਚੌ ਪਾਣੀ ਕੱਢਣ ਲਈ ਟਿਲੂ ਪੰਪ ਲਾਉਣੇ ਪਾਏ।ਪਾਣੀ ਆਉਣ ਨਾਲ ਲੋਕਾਂ ਦਾ ਕਾਫੀ ਕੀਮਤੀ ਸਮਾਨ ਵੀ ਖਰਾਬ ਹੋ ਗਿਆ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media