Saturday, June 20, 2026

`ਮਿਸ਼ਨ ਤੰਦਰੁਸਤ ਪੰਜਾਬ` ਤਹਿਤ ਪਿੰਡ ਲਦਪਾਲਵਾਂ `ਚ ਕਿਸਾਨ ਜਾਗਰੂਕਤਾ ਕੈਂਪ

PPN1707201806ਪਠਾਨਕੋਟ, 17 ਜੁਲਾਈ (ਪੰਜਾਬ ਪੋਸਟ ਬਿਊਰੋ) – ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਲੋਂ ਮਿਸ਼ਨ ਤੰਦਰੁਸਤ ਮਿਸ਼ਨ ਤਹਿਤ ਝੋਨੇ/ਬਾਸਮਤੀ ਵਿੱਚ ਗੈਰ ਸਿਫਾਰਸ਼ਸ਼ੁਦਾ ਕੀਟਨਾਸ਼ਕਾਂ ਦੇ ਪੈਦਾਵਾਰ ਤੇ ਪੈਂਦੇ ਬੁਰੇ ਪ੍ਰਭਾਵਾਂ ਅਤੇ ਯੂਰੀਆ ਖਾਦ ਦੀ ਸੁਚੱਜੀ ਵਰਤੋਂ ਪ੍ਰਤੀ ਜਾਗਰੁਕਤਾ ਪੈਦਾ ਕਰਨ ਲਈ ਬਲਾਕ ਪਠਾਨਕੋਟ ਦੇ ਪਿੰਡ ਲਦਪਾਲਵਾਂ ਵਿੱਚ ਵਿਸ਼ੇਸ਼ ਜਾਗਰੁਕਤਾ ਕੈਂਪ ਲਗਾਇਆ ਗਿਆ।ਡਾ. ਹਰਿੰਦਰ ਸਿੰਘ ਬੈਂਸ ਖੇਤੀ ਬਾੜੀ ਅਫਸਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।ਇਸ ਕੈਂਪ ਦੀ ਪ੍ਰਧਾਨਗੀ ਡਾ. ਅਮਰੀਕ ਸਿੰਘ ਬਲਾਕ ਖੇਤੀਬਾੜੀ ਅਫਸਰ ਨੇ ਕੀਤੀ।ਸੁਭਾਸ਼ ਚੰਦਰ ਖੇਤੀ ਵਿਸਥਾਰ ਅਫਸਰ ਅਤੇ ਧਰਮਿੰਦਰ ਸਿੰਘ ਸਰਪੰਚ ਦੇ ਪ੍ਰਬੰਧਾਂ ਹੇਠ ਲਗਾਏ ਇਸ ਕੈਂਪ ਮੌਕੇ ਡਾ. ਬਿਕਰਮਜੀਤ ਸਿੰਘ ਡਿਪਟੀ ਡਾਇਰੈਕਟਰ ਕਿ੍ਰਸ਼ੀ ਵਿਗਿਆਨ ਕੇਂਦਰ, ਅਮਿਤ ਕੌਲ ਜ਼ਿਲਾ ਪਸਾਰ ਮਾਹਿਰ, ਅਮਨਦੀਪ ਸਿੰਘ ਜੰਗਲਾਤ ਰੇਂਜ ਅਫਸਰ, ਸਵਰੂਪ ਕੌਰ ਚੀਮਾ, ਡਾ. ਮਨਦੀਪ ਕੌਰ ਖੇਤੀਬਾੜੀ ਵਿਕਾਸ ਅਫਸਰ, ਗੁਰਦਿੱਤ ਸਿੰਘ ਖੇਤੀਬਾੜੀ ਵਿਕਾਸ ਅਫਸਰ,ਸ੍ਰੀ ਲਵ ਕੁਮਾਰ ਬੀ.ਟੀ.ਐਮ, ਸੁਦੇਸ਼ ਕੁਮਾਰ, ਅੰਸ਼ੁਮਨ ਕੁਮਾਰ, ਮਨਜੀਤ ਕੌਰ ਖੇਤੀ ਉਪ ਨਿਰੀਖਕ, ਸਾਹਿਲ ਮਹਾਜਨ, ਮਨਦੀਪ, ਅਰਮਾਨ ਮਹਾਜਨ ਸਹਾਇਕ ਤਕਨੀਕੀ ਪ੍ਰਬੰਧਕ, ਜੀਵਨ ਲਾਲ, ਰਘਬੀਰ ਸਿੰਘ ਫੀਲਡ ਵਰਕਰ, ਬਲਵਿੰਦਰ ਸਿੰਘ ਜਗਤਪੁਰ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਅਤੇ ਕਿਸਾਨ ਬੀਬੀਆਂ ਮੌਜੂਦ ਸਨ।ਇਸ ਮੌਕੇ ਜੰਗਲਾਤ ਵਿਭਾਗ ਵੱਲੋਂ ਘਰ ਘਰ ਹਰਿਆਲੀ ਪ੍ਰੋਗਰਾਮ ਤਹਿਤ ਛਾਂਦਾਰ ਪੌਦੇ ਵੱਖ ਵੱਖ ਪਬਲਿਕ ਥਾਵਾਂ ਤੇ ਲਗਾਏ ਗਏ ਅਤੇ ਕਿਸਾਨਾਂ ਕੀਟਨਾਸ਼ਕਾਂ ਦੇ ਛਿੜਕਾਅ ਸਮੇਂ ਸੁਰੱਖਿਆਂ ਕਿੱਟਾਂ ਵੀ ਦਿੱਤੀਆਂ ਗਈਆਂ।
        ਕਿਸਾਨਾਂ ਨੂੰ ਸੰਬੋਧਨ ਕਰਦਿਆਂ ਡਾ. ਹਰਿੰਦਰ ਸਿੰਘ ਨੇ ਕਿਹਾ ਕਿ ਬਾਸਮਤੀ ਦੀ ਮਿਆਰੀ ਉਪਜ ਪੈਦਾ ਕਰਨ ਲਈ ਫਸਲ ਉੱਪਰ ਐਸੀਫੇਟ, ਕਾਰਬੈਂਡਾਜ਼ਿਮ, ਥਾਇਉਮੈਥਾਕਸਮ, ਟਰਾਈਜੋਫਾਸ ਅਤੇ ਟ੍ਰਾਈਸਾਈਕਲਾਜ਼ੋਲ ਦੀ ਵਰਤੋਂ ਨਾਂ ਕੀਤੀ ਜਾਵੇ ਤਾਂ ਜੋ ਐਕਸਪੋਰਟ ਏਜੰਸੀਆਂ ਨੂੰ ਕਿਸੇ ਕਿਸਮ ਦੀ ਮੁਸ਼ਕਲ ਨਾਂ ਆਵੇ। ਡਾ. ਅਮਰੀਕ ਸਿੰਘ ਨੇ ਕਿਹਾ ਕਿ ਝੋਨੇ ਦੀ ਫਸਲ ਨੂੰ ਸਿਫਾਰਸ਼ਾਂ ਮੁਤਾਬਿਕ ਕੇਵਲ ਦੋ ਬੋਰੀਆਂ ਯੂਰੀਆਂ ਖਾਦ ਦੀ ਹੀ ਵਰਤੀ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਝੋਨੇ ਦੀ ਲਵਾਈ ਤੋਂ ਪਹਿਲਾਂ ਜੰਤਰ/ਮੂੰਗੀ ਦੀ ਫਸਲ ਬਤੌਰ ਹਰੀ ਖਾਦ ਖੇਤ ਵਿੱਚ ਉਗਾਈ ਹੋਵੇ ਤਾਂ ਯੂਰੀਆ ਖਾਦ ਦੇ ਇਕ ਤੋਂ ਡੇਢ ਬੈਗ ਪ੍ਰਤੀ ਏਕੜ ਵਰਤੇ ਜਾਣ।ਉਨ੍ਹਾਂ ਕਿਹਾ ਕਿ ਯੂਰੀਆ ਖਾਦ ਝੋਨੇ ਦੀ ਲਵਾਈ ਤੋਂ 45 ਦਿਨਾਂ ਦੇ ਅੰਦਰ ਅੰਦਰ ਤਿੰਨ ਬਰਾਬਰ ਕਿਸ਼ਤਾਂ ਵਿੱਚ ਪਾ ਦਿਉ।ਡਾ. ਬਿਕਰਮਜੀਤ ਸਿੰਘ ਨੇ ਦੱਸਿਆ ਕਿ ਕਿ ਕਿ੍ਰਸ਼ੀ ਵਿਗਿਆਨ ਕੇਂਦਰ ਵੱਲੋਂ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਸਹਿਯੋਗ ਨਾਲ ਲਦਪਾਲਵਾਂ ਪਿੰਡ ਵਿੱਚ ਝੋਨੇ ਦੀ ਪਾਰਲੀ ਨੂੰ ਅੱਗ ਲਗਾਏ ਬਗੈਰ ਕਣਕ ਦੀ ਬਜਾਈ ਹੈਪੀ ਸੀਡਰ ਨਾਲ ਕਰਨ ਦੀਆਂ 200 ਪ੍ਰਦਰਸ਼ਨੀਆਂ ਲਗਾਈਆਂ ਜਾਣਗੀਆ ਜਿਸ ਵਾਸਤੇ ਹੈਪੀ ਸੀਡਰ ਅਤੇ ਹੋਰ ਪ੍ਰਦਰਸ਼ਨੀਆਂ ਕਿ੍ਰਸ਼ੀ ਵਿਗਿਆਨ ਕੇਂਦਰ ਵੱਲੋਂ ਉਪਲਬਧ ਕਰਵਾਈਆਂ ਜਾਣਗੀਆਂ।ਡਾ. ਮਨਦੀਪ ਕੌਰ ਨੇ ਕਿਹਾ ਕਿ ਯੂਰੀਆ ਖਾਦ ਦੀ ਕਾਰਜਕੁਸ਼ਲਤਾ ਵਧਾਉਣ ਲਈ ਜ਼ਰੂਰੀ ਹੈ ਕਿ ਯੂਰੀਆ ਝੋਨੇ ਦੀ ਫਸਲ ਨੂੰ ਪਾਉਣ ਸਮੇਂ ਖੇਤ ਵਿੱਚ ਪਾਣੀ ਨਾ ਹੋਵੇ ਅਤੇ ਯੂਰੀਆ ਪਾਉਣ ਤੋਂ ਬਾਅਦ ਤੀਜੇ ਦਿਨ ਪਾਣੀ ਲਾਉ। ਡਾ. ਅਮਿਤ ਕੁਮਾਰ ਨੇ ਕਿਹਾ ਕਿ ਕਦੇ ਵੀ ਬੋਤਲ ਨਾਲ ਨਦੀਨਨਾਸ਼ਕ ਪਾਉਣ ਵਾਲਾ ਜਾਂ ਲਵਾਈ ਤੋਂ ਪਹਿਲਾਂ ਵਾਲਾ ਤਰੀਕਾ ਨਾਂ ਅਪਨਾਉ ਸਗੋਂ ਨਦੀਨਨਾਸ਼ਕ ਨੂੰ ਰੇਤ ਵਿੱਚ ਮਿਲਾ ਕੇ ਖੜੇ ਪਾਣੀ ਵਿੱਚ ਛੱਟਾ ਦੇ ਕੇ ਪਾਓ ਤਾਂ ਜੋ ਨਦੀਨਨਾਸ਼ਕ ਖੇਤ ਵਿੱਚ ਇਕਸਾਰ ਖਿਲਰ ਜਾਵੇ ਅਤੇ ਪਾਣੀ ਉਪਰ ਤਹਿ ਬਣ ਜਾਵੇ।ਅਮਨਦੀਪ ਸਿੰਘ ਨੇ ਦੱਸਿਆ ਕਿ ਜੰਗਲਾਤ ਵਿਭਾਗ ਵਲੋਂ ਘਰ ਘਰ ਹਰਿਆਲੀ ਪ੍ਰੋਗਰਾਮ ਤਹਿਤ ਹਰੇਕ ਘਰ ਵਿੱਚ ਇੱਕ ਪੂਦਾ ਲਾਉਣ ਦਾ ਟੀਚਾ ਮਿਥਿਆ ਗਿਆ ਹੈ।ਉਨ੍ਹਾਂ ਦੱਸਿਆ ਕਿ ਜੰਗਲਾਤ ਵਿਭਾਗ ਵਲੋਂ ਇੱਕ ਛਾਂਦਾਰ ਬੂਟੇ ਤੇ 35 ਰੁਪਏ ਉਪਦਾਨ ਦਿੱਤਾ ਜਾ ਰਿਹਾ ਹੈ।ਉਨ੍ਹਾਂ ਕਿਸਾਨਾਂ ਨੂੰ ਘਰ ਘਰ ਹਰਿਆਲੀ ਪ੍ਰੋਗਰਾਮ ਤੋਂ ਵੱਧ ਤੋਂ ਵੱਧ ਫਾਇਦਾ ਉਠਾਉਣ ਦੀ ਅਪੀਲ ਵੀ ਕੀਤੀ।ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਖਾਦ, ਕੀਟਨਾਸ਼ਕ ਜਾਂ ਨਦੀਨਨਾਸ਼ਕ ਦਵਾਈਆਂ ਖ੍ਰੀਦਣ ਸਮੇਂ ਬਿੱਲ ਜ਼ਰੂਰ ਲੈਣ ਅਤੇ ਜੇਕਰ ਕੋਈ ਡੀਲਰ ਬਿਲ ਨਹੀਂ ਦਿੰਦਾ ਤਾਂ ਲਿਖਤੀ ਰੂਪ ਵਿੱਚ ਉਸ ਦੀ ਸ਼ਿਕਾਇਤ ਬਲਾਕ ਖੇਤੀਬਾੜੀ ਅਫਸਰ ਜਾਂ ਮੁੱਖ ਖੇਤੀਬਾੜੀ ਅਫਸਰ ਨੂੰ ਕੀਤੀ ਜਾਵੇ।
 

Check Also

ਵੋਟਰ ਸੂਚੀਆਂ ਦੀ ਸ਼ੁੱਧਤਾ ਅਤੇ ਪਾਰਦਰਸ਼ਤਾ ਯਕੀਨੀ ਬਣਾਉਣ ਲਈ ਹਰ ਅਧਿਕਾਰੀ ਆਪਣੀ ਜ਼ਿੰਮੇਵਾਰੀ ਨਿਭਾਵੇ – ਡਿਪਟੀ ਕਮਿਸ਼ਨਰ

ਅੰਮ੍ਰਿਤਸਰ, 19 ਜੂਨ (ਸੁਖਬੀਰ ਸਿੰਘ) – ਭਾਰਤੀ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਚਲਾਈ ਜਾ ਰਹੀ …

Leave a Reply