Tuesday, November 24, 2026

ਸ੍ਰੀ ਜਗਦੰਬੇ ਮੈਡੀਕਲ ਏਡ ਸੁਸਾਇਟੀ ਸਮਰਾਲਾ ਵੱਲੋਂ 10 ਰੋਜ਼ਾ ਫਰੀ ਮੈਡੀਕਲ ਕੈਂਪ

ਸਮਰਾਲਾ, 20 ਜੁਲਾਈ (ਪੰਜਾਬ ਪੋਸਟ- ਕੰਗ) – ਸਥਾਨਕ ਸ੍ਰੀ ਜਗਦੰਬੇ ਮੈਡੀਕਲ ਏਡ ਸੁਸਾਇਟੀ ਵੱਲੋਂ ਸ੍ਰੀ ਮਾਤਾ ਨੈਣਾ ਦੇਵੀ ਮੰਦਿਰ (ਬਿਲਾਸਪੁਰ) ਵਿਖੇ ਜਿਉਣਾ ਮੌੜ ਦੀ ਸਮਾਧ ਦੇ ਸਾਹਮਣੇ ਪਿਛਲੇ ਸਾਲਾਂ ਦੀ ਤਰ੍ਹਾਂ 51ਵਾਂ ਫਰੀ ਮੈਡੀਕਲ ਕੈਂਪ ਲਗਾਇਆ ਜਾ ਰਿਹਾ ਹੈ।ਇਸ ਸੰਸਥਾ ਦੇ ਸਰਪ੍ਰਸਤ ਡਾ. ਯੁਗੇਸ਼ ਸ਼ਰਮਾ ਸਮਰਾਲਾ ਨੇ ਦੱਸਿਆ ਕਿ ਇਹ ਕੈਂਪ ਸਾਉਣ ਦੇ ਨਰਾਤਿਆਂ ਦੇ ਮਾਤਾ ਦੇ ਚਾਲੇ ਦੌਰਾਨ 10 ਅਗਸਤ ਤੋਂ 20 ਅਗਸਤ ਤੱਕ ਲਗਾਇਆ ਜਾ ਰਿਹਾ ਹੈ।ਇਸ ਕੈਂਪ ਵਿੱਚ ਮਾਤਾ ਨੈਣਾ ਦੇਵੀ ਵਿਖੇ ਆਉਣ ਵਾਲੇ ਸ਼ਰਧਾਲੂਆਂ  ਲਈ ਮੁਫਤ ਦਵਾਈਆਂ ਅਤੇ ਮੁੱਢਲੀ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ।
ਇਸ ਕੈਂਪ ਵਿੱਚ ਡਾ. ਮੋਹਣ ਲਾਲ ਸ਼ਰਮਾ ਫਤਹਿਗੜ੍ਹ ਸਾਹਿਬ, ਡਾ. ਐਚ.ਟੀ ਹਰਬਲ ਗੁਰਾਇਆ, ਡਾ. ਸਤੀਸ਼ ਸ਼ਰਮਾ ਖੰਨਾ, ਡਾ. ਪ੍ਰਦੀਪ ਸ਼ਰਮਾ ਸਮਰਾਲਾ, ਡਾ. ਸੰਜੀਵ ਜਰਗ, ਸੁਰੇਸ਼ ਕੁਮਾਰ ਫਰਮਾਸਿਸਟ, ਅਜੀਤ ਸਿੰਘ ਫਰਮਾਸਿਸਟ ਫਰੀ ਸੇਵਾ ਨਿਭਾਉਣਗੇ।
 

Check Also

ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ

ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …

Leave a Reply