Saturday, October 24, 2026

ਕਿਡਜ਼ੀ ਤੇ ਐਮ.ਬੀ ਇੰਟਰਨੈਸ਼ਨਲ ਸਕੂਲ ਰੱਲਾ `ਚ ਫਨ ਡੇਅ ਮਨਾਇਆ

ਭੀਖੀ, 21 ਜੁਲਾਈ (ਪੰਜਾਬ ਪੋਸਟ – ਕਮਲ ਜਿੰਦਲ) – ਮਾਈ ਭਾਗੋ ਸੰਸਥਾ (ਲੜਕੀਆਂ) ਵਿਖੇ ਚੱਲ ਰਹੇ ਕਿਡਜ਼ੀ ਅਤੇ ਐਮ.ਬੀ ਇੰਟਰਨੈਸ਼ਨਲ ਸਕੂਲ ਰੱਲਾ ਦੇ ਬੱਚਿਆਂ ਲਈ ਪ੍ਰਿੰਸੀਪਲ ਸੁਰਿੰਦਰ ਕੌਰ ਦੀ ਅਗਵਾਈ ਵਿੱਚ ਫਨ ਡੇਅ ਦਾ ਆਯੋਜਨ ਕੀਤਾ ਗਿਆ।ਬੱਚਿਆਂ ਨੇ  ਪੂਲ ਪਾਰਟੀ ਅਤੇ ਮਨੋਰੰਜਕ ਖੇਡਾਂ ਦਾ ਖੂਬ ਆਨੰਦ ਮਾਣਿਆ। ਅਧਿਆਪਕਾ ਬੰਦਨਾ ਸਿੰਗਲਾ ਨੇ ਦੱਸਿਆ ਕਿ ਫਨ ਡੇਅ ਮੌਕੇ ਨੰਨ੍ਹੇ ਮੁੰਨੇ ਬੱਚਿਆਂ ਲਈ ਪੂਲ ਪਾਰਟੀ, ਸੰਗੀਤ ਅਤੇ ਤਾਲਮਈ ਖੇਡਾਂ ਸਮੇਤ ਵੱਖਖ਼ਵੱਖ ਮਨੋਰੰਜਕ ਕਿਰਿਆਵਾਂ ਦਾ ਪ੍ਰਬੰਧ ਕੀਤਾ ਗਿਆ ਸੀ।ਬੱਚਿਆਂ ਪਾਣੀ ਵਾਲੀਆਂ ਖੇਡਾਂ ਖੇਡ ਕੇ ਖੂਬ ਮਸਤੀ ਕੀਤੀ।ਮਾਈ ਭਾਗੋ ਗਰੁੱਪ ਆਫ ਇੰਸਟੀਚਿਊਟਸ (ਲੜਕੀਆਂ) ਰੱਲਾ ਦੇ ਐਮ.ਡੀ ਕੁਲਦੀਪ ਸਿੰਘ ਖਿਆਲਾ ਅਤੇ ਵਾਈਸ ਚੇਅਰਮੈਨ ਪਰਮਜੀਤ ਸਿੰਘ ਬੁਰਜਹਰੀ ਨੇ ਕਿਹਾ ਕਿ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਪੜਾਈ ਦੇ ਨਾਲਖ਼ਨਾਲ ਖੇਡਾਂ ਅਤੇ ਮਨੋਰੰਜਕ ਕਿਰਿਆਵਾਂ ਵਿੱਚ ਹਿੱਸਾ ਲੈਣਾ ਵੀ ਬਹੁਤ ਜਰੂਰੀ ਹੈ।ਇਸ ਮੌਕੇ ਅਧਿਆਪਕਾ ਗੁਰਕਿਰਨ ਕੌਰ, ਸੁਪ੍ਰਿਆ, ਪ੍ਰਿਅੰਕਾ, ਸੰਦੀਪ, ਸਪਨਾ, ਅਮਨ ਅਤੇ ਰੁਪਿੰਦਰ ਸਮੇਤ ਸਮੂਹ ਸਟਾਫ ਅਤੇ ਵਿਦਿਆਰਥੀ ਮੌਜੂਦ ਸਨ।

Check Also

ਖਾਲਸਾ ਯੂਨੀਵਰਸਿਟੀ ਵਿਖੇ ਸਨਮਾਨ ਸਮਾਰੋਹ ਕਰਵਾਇਆ ਗਿਆ

ਅੰਮ੍ਰਿਤਸਰ, 24 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਵਿਖੇ ਪੰਜਾਬ ਦੇ ਉੱਭਰਦੇ ਖਿਡਾਰੀ ਗੁਰਿੰਦਰਵੀਰ …

Leave a Reply