Saturday, August 8, 2026

ਭਾਰਤ ਵਿਕਾਸ ਪਰਿਸ਼ਦ ਅੰਮ੍ਰਿਤਸਰ ਮੇਨ ਵਲੋਂ ਸਾਵਣ ਮਿਲਨ ਸਮਾਰੋਹ

ਅੰਮ੍ਰਿਤਸਰ, 24 ਜੁਲਾਈ (ਪੰਜਾਬ ਪੋਸਟ – ਦੀਪ ਦਵਿੰਦਰ ਸਿੰਘ) – ਸਥਾਨਕ ਭਾਰਤ ਵਿਕਾਸ ਪਰਿਸ਼ਦ ਮੇਨ ਦੇ ਪ੍ਰਧਾਨ ਸੁਮਨ ਮਹਾਜਨ PPN2407201803ਅਤੇ ਉਪ ਪ੍ਰਧਾਨ ਨਨਿਸ਼ ਬਹਿਲ ਦੀ ਪ੍ਰਧਾਨਗੀ ਵਿੱਚ ਸਾਵਣ ਮਿਲਨ ਸਮਾਰੋਹ ਸਥਾਨਕ ਅੰਮ੍ਰਿਤਸਰ ਕਲੱਬ ਵਿੱਚ ਆਯੋਜਿਤ ਕੀਤਾ ਗਿਆ।ਸਮਾਰੋਹ ਦਾ ਸ਼ੁਭਆਰੰਭ ਸ਼ਮਾ ਰੋਸ਼ਨ ਅਤੇ ਵੰਦੇ ਮਾਤਰਮ ਗਾਇਨ ਨਾਲ ਕੀਤਾ ਗਿਆ।ਇਸ ਦੌਰਾਨ ਜਿਥੇ ਪਰਿਸ਼ਦ ਦੀਆਂ ਔਰਤਾਂ ਨੇ ਗਿੱਧਾ ਪਾਇਆ, ਉਥੇ ਬੱਚੀਆਂ ਨੇ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ।ਇਸ ਸਮੇਂ ਗੀਤ-ਸੰਗੀਤ, ਮਹਿੰਦੀ, ਬੈਸਟ ਕਪਲ, ਬੈਸਟ ਪੁਰਸ਼, ਬੈਸਟ ਔਰਤ ਅਤੇ ਬੈਸਟ ਚਾਇਲਡ ਮੁਕਾਬਲੇ ਕਰਵਾਏ ਗਏ।ਇਸ ਮੋਕੇ ਉਤੇ ਸੁਮਿਤ ਪੁਰੀ, ਲਲਿਤ ਜੋਹਰੀ, ਏ.ਐਨ ਚਾਬਾ, ਜੀ.ਕੇ ਕਾਲੀਆ, ਅਸ਼ੋਕ ਧਵਨ, ਤੁਸ਼ਾਰ ਮਹਾਜਨ, ਸੁਭਾਸ਼ ਮਹਾਜਨ, ਡਾ. ਜੇ.ਪੀ ਸਿੰਘ ਕੇਸ਼ਵਾਨੰਦ, ਤਰਸੇਮ, ਮੁਕੇਸ਼ ਮਹਿਰਾ, ਰਜਿੰਦਰ, ਸੁਧੀਰ ਮਹਾਜਨ, ਪ੍ਰਦੀਪ ਸ਼ਰਮਾ, ਸਨੇਹ ਮਹਾਜਨ, ਪਲਕ ਕਾਲਿਆ, ਗੌਰਵ ਮਹਾਜਨ ਅਤੇ ਪਰਿਸ਼ਦ ਦੇ ਹੋਰ ਮੈਂਬਰ ਮੌਜੂਦ ਸਨ।  

Check Also

ਭਗਵੰਤ ਮਾਨ ਸਰਕਾਰ ਵੱਲੋਂ ਅੰਮ੍ਰਿਤਸਰ ਵਿੱਚ ਬਿਹਤਰ ਸਵੱਛਤਾ ਸੇਵਾਵਾਂ ਯਕੀਨੀ ਬਣਾਉਣ ਲਈ 60 ਐਮ.ਐਲ.ਡੀ ਸੀਵਰੇਜ ਟ੍ਰੀਟਮੈਂਟ ਪਲਾਂਟ ਨੂੰ ਮਨਜ਼ੂਰੀ

ਚੰਡੀਗੜ੍ਹ, 6ਅਗਸਤ:(ਪੰਜਾਬ ਪੋਸਟ ਬਿਊਰੋ) – ਸਾਲਾਂ ਤੋਂ ਅੰਮ੍ਰਿਤਸਰ ਦਾ ਸੀਵਰੇਜ ਸਿਸਟਮ ਇਸ ਪਵਿੱਤਰ ਸ਼ਹਿਰ ਦੀਆਂ …

Leave a Reply