Friday, March 13, 2026

ਹੁਣ ਡਾਕ ਘਰ `ਚ ਕੇਵਲ 250 ਰੁਪਏ ਵਿੱਚ ਖੁੱਲੇਗਾ ਸੁਕੰਨਿਆ ਸਮ੍ਰਿਧੀ ਖਾਤਾ – ਮੱਖਣ ਸਿੰਘ

ਅੰਮ੍ਰਿਤਸਰ, 26 ਜੁਲਾਈ (ਪੰਜਾਬ ਪੋਸਟ – ਮਨਜੀਤ ਸਿੰਘ) – ਬੇਟੀਆਂ ਦੇ ਭਵਿਖ ਨੂੰ ਸੁਰਖਿਅਤ ਕਰਨ ਲਈ ਭਾਰਤ ਸਰਕਾਰ ਵਲੋਂ ਚਲਾਈ ਗਈ ਸੁਕੰਨਿਆ Post Master Makhan SInghਸਮ੍ਰਿਧੀ ਯੋਜਨਾ ਤਹਿਤ ਹੁਣ ਕੇਵਲ 250 ਰੁਪਏ ਦੀ ਛੋਟੀ ਰਕਮ ਨਾਲ ਖਾਤਾ ਖੋਲਿਆ ਜਾ ਸਕੇਗਾ, ਜਦੋ ਕਿ ਇਸ ਤੋ ਪਹਿਲਾਂ ਖਾਤਾ ਖੋਲਣ ਲਈ ਘੱਟੋ ਘੱਟ 1000 ਰੁਪਏ ਦੀ ਰਕਮ ਜਮਾਂ ਕਰਵਾਉਣੀ ਪੈਂਦੀ ਸੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸੀਨੀਅਰ ਸੁਪਰਡੈਂਟ ਡਾਕਘਰ ਅੰਮ੍ਰਿਤਸਰ ਮਖੱਣ  ਸਿੰਘ ਨੇ ਦੱਸਿਆ ਕਿ ਅੰਮ੍ਰਿਤਸਰ ਜ਼ਿਲੇ ਵਿਚ ਹੁਣ ਤੱਕ 29372 ਦੇ ਕਰੀਬ  ਸੁਕੰਨਿਆ ਸਮ੍ਰਿਧੀ ਖਾਤੇ ਖੁੱਲ ਚੁਕੇ ਹਨ ਅਤੇ ਮਾਪਿਆਂ ਵਲੋ ਦੋ ਬੇਟੀਆਂ ਦੇ ਇਹ ਖਾਤੇ ਕਿਸੇ ਵੀ ਕਰੀਬੀ ਡਾਕ ਘਰ ਵਿੱਚ ਕੇਵਲ 250 ਰੁਪਏ ਨਾਲ ਖੁਲਵਾਏ ਜਾ ਸਕਦੇ ਹਨ ਅਤੇ ਵੱਧ ਤੋ ਵੱਧ ਡੇਢ ਲੱਖ ਰੁਪਏ ਸਾਲਾਨਾ ਤੱਕ ਜਮ੍ਹਾਂ ਕਰਵਾਇਆ ਜਾ ਸਕਦਾ ਹੈ।ਮੱਖਣ ਸਿਘ ਨੇ ਦੱਸਿਆ ਕਿ ਇਹ ਖਾਤਾ ਕੇਵਲ ਜਨਮ ਤੋਂ ਲੈ ਕੇ 10 ਸਾਲ ਤੱਕ ਦੀ ਉਮਰ ਦੀ ਬਚੀਆਂ ਲਈ ਖੋਲਿਆ ਜਾ ਸਕਦਾ ਹੈ।ਪੂਰੇ ਸਾਲ ਦੌਰਾਨ 100 ਰੁਪਏ ਤੋਂ  ਡੇਢ ਲੱਖ ਰੁਪਏ ਤਕ ਕਿਸੇ ਵੀ ਵੇਲੇ ਜਮ੍ਹਾਂ ਕਰਵਾਏ ਜਾ ਸਕਦੇ ਹਨ।ਇਸ ਖਾਤੇ ਨੂ ਸ਼ੁਰੂ ਕਰਨ ਤੋ ਬਾਅਦ 15 ਸਾਲ ਤੱਕ ਇਸ ਵਿਚ ਘੱਟੋ ਘੱਟ 250 ਰੁਪਏ ਦੀ ਰਾਸ਼ੀ ਜਮਾਂ ਕਰਵਾਨੀ ਹੋਵੇਗੀ, ਜਿਸ ਦਾ ਮਿਸ਼ਰਤ ਵਿਆਜ ਖਾਤਾ ਧਾਰਕ ਨੂੰ ਸਾਲਾਨਾ ਮਿਲਦਾ ਰਹੇਗਾ।ਖਾਤੇ ਦੇ 21 ਸਾਲ ਪੂਰੇ ਹੋਣ ਉਪਰੰਤ ਵਿਆਜ ਸਮੇਤ ਪੂਰੀ ਰਾਸ਼ੀ ਖਾਤਾਧਾਰਕ  ਲੜਕੀ ਨੂੰ ਦਿੱਤੀ ਜਾਵੇਗੀ।ਇਸ ਸਮੇਂ 8.1 ਫੀਸਦੀ ਵਿਆਜ ਦਰ ਗਾਹਕਾਂ ਦੇ ਖਾਤੇ `ਤੇ ਲਾਗੂ ਹੈ।ਉਹਨਾ ਦਸਿਆ ਕਿ ਖਾਤਾਧਾਰਕ ਉਚ ਸਿਖਿਆ ਲਈ 18 ਸਾਲ ਦੀ ਉਮਰ ਤੋਂ ਬਾਅਦ 50 ਫੀਸਦੀ ਰਕਮ ਦਾ ਭੁਗਤਾਨ ਲੈ ਸਕਦਾ ਹੈ।ਇਸ ਖਾਤੇ `ਤੇ ਆਮਦਨ ਕਰ ਦੀ ਧਾਰਾ 80 ਸੀ.ਸੀ ਤਹਿਤ ਛੋਟ ਵੀ ਮਿਲੇਗੀ।ਸਰਕਾਰ ਦੇ ਇਸ ਫੈਸਲੇ ਨਾਲ ਵੱਧ ਤੋ ਵੱਧ ਲੋਕ ਆਪਣੀਆ ਬੱਚੀਆਂ ਦੇ ਭਵਿਖ ਨੂ ਸੁਰੱਖਿਅਤ ਕਰਨ ਲਈ ਬਚਤ ਕਰ ਸਕਦੇ ਹਨ ।

Check Also

ਦਲਿਤ ਵਰਗ ਦੀਆਂ ਇਸਤਰੀਆਂ ਨੂੰ ਹਰ ਮਹੀਨੇ 1500 ਤੇ ਜਰਨਲ ਵਰਗ ਨੂੰ ਮਿਲੇਗੀ 1000 ਰੁਪਏ ਸਨਮਾਨ ਰਾਸ਼ੀ – ਵਿਧਾਇਕਾ ਜੀਵਨ ਜੋਤ ਕੌਰ

ਅੰਮ੍ਰਿਤਸਰ, 11 ਮਾਰਚ (ਸੁਖਬੀਰ ਸਿੰਘ) – ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ‘ਤੇ ਪੰਜਾਬ ਸਰਕਾਰ ਵੱਲੋਂ …

Leave a Reply