Tuesday, March 3, 2026

ਸਟੇਟ ਐਵਾਰਡੀ ਹੈਡਮਾਸਟਰ ਨੇ ਬੱਚੀ ਦੀ ਪੜ੍ਹਾਈ ਲਈ ਕੈਨੇਡਾ ਤੋਂ ਭੇਜੀ ਸਵਾ ਲੱਖ ਦੀ ਸਹਾਇਤਾ ਰਾਸ਼ੀ

ਸਮਰਾਲਾ, 28 ਜੁਲਾਈ (ਪੰਜਾਬ ਪੋਸਟ- ਕੰਗ) – ਦਾਨ ਨੂੰ ਆਮ ਤੌਰ ਤੇ ਧਾਰਮਿਕ ਪੱਖ ਤੋਂ ਹੀ ਦੇਖਿਆ ਜਾਂਦਾ ਹੈ। ਇਸ ਨੂੰ ਅਸੀਂ ਧਾਰਮਿਕ ਕੰਮਾਂ ਨਾਲ ਹੀ ਜੋੜਦੇੇ PPN2807201813ਆ ਰਹੇ ਹਾਂ, ਜਦਕਿ ਦਾਨ ਦਾ ਦਾਇਰਾ ਧਰਮ ਤੋਂ ਬਾਹਰ ਵੀ ਹੈ ਅਤੇ ਬਹੁਤ ਵਿਸ਼ਾਲ ਹੈ।ਅੱਜ ਲੋੜ ਹੈ ਦਾਨ ਦੀ ਸਹੀ ਪ੍ਰੀਭਾਸ਼ਾ ਨੂੰ ਸਮਝਣ ਦੀ।ਅੱਜ ਦੇ ਸਮੇਂ ਵਿੱਚ ਸਭ ਤੋਂ ਵਧੀਆ ਦਾਨ ਵਿੱਦਿਆ ਦਾ ਦਾਨ ਹੈ, ਜਿਸ ਨਾਲ ਮਨੁੱਖ ਆਪਣਾ ਆਪ ਤਾਂ ਰੁਸ਼ਨਾਉਂਦਾ ਹੀ ਹੈ, ਬਲਕਿ ਪੂਰੇ ਸਮਾਜ ਨੂੰ ਇੱਕ ਵਧੀਆ ਸੇਧ ਵੀ ਦਿੰਦਾ ਹੈ।ਜੇਕਰ ਅਜਿਹੇ ਕੰਮ ਵਿੱਚ ਕੋੲਂੀ ਮਨੁੱਖ ਕਿਸੇ ਜਰੂਰਤਮੰਦ ਦੀ ਸਹਾਇਤਾ ਕਰ ਦੇਵੇ ਤਾਂ ਉਸ ਤੋਂ ਵੱਡਾ ਦਾਨ ਕੋਈ ਨਹੀਂ ਹੋ ਸਕਦਾ।
 ਅਜਿਹੀ ਹੀ ਮਿਸਾਲ ਸਮਰਾਲਾ ਇਲਾਕੇ ਵਿੱਚ ਜਨਮੇ ਅਤੇ ਕੈਨੇਡਾ ਦੀ ਧਰਤੀ `ਤੇ ਕਾਰਜਸ਼ੀਲ ਰਿਟਾਇਰਡ ਹੈਡ ਮਾਸਟਰ ਹਰਜੀਤ ਸਿੰਘ (ਸਟੇਟ ਐਵਾਰਡੀ) ਕੋਟਾਲਾ ਨੇ ਆਪਣੇ ਪਿਤਾ ਸਵ: ਮੋਹਣ ਸਿੰਘ ਕੰਧਾਲਾ ਦੀ ਯਾਦ ਨੂੰ ਸਮਰਪਿਤ ਸਵਾ ਲੱਖ ਰੁਪਏ ਦਾ ਚੈਕ ਸਮਰਾਲਾ ਸ਼ਹਿਰ ਦੀ ਹੋਣਹਾਰ ਲੋੜਵੰਦ ਬੱਚੀ ਮਾਨਸੀ ਸ਼ਰਮਾ ਨੂੰ ਬੀ.ਐਡ ਕਰਨ ਲਈ ਆਪਣੇ ਨਜ਼ਦੀਕੀ ਰਿੰਕੂ ਵਾਲੀਆ ਸਮਾਜ ਸੇਵੀ ਰਾਹੀਂ ਭੇਜਿਆ ਗਿਆ, ਤਾਂ ਜੋ ਉਹ ਉਚੇਰੀ ਸਿੱਖਿਆ ਹਾਸਲ ਕਰਕੇ ਸਮਾਜ ਵਿੱਚ ਬੱਚਿਆਂ ਲਈ ਚਾਨਣ ਮੁਨਾਰਾ ਬਣ ਸਕੇ।ਹੈਡਮਾਸਟਰ ਹਰਜੀਤ ਸਿੰਘ ਦੁਆਰਾ ਦਿੱਤੀ ਇਹ ਸਹਾਇਤਾ ਰਾਸ਼ੀ ਸਮਰਾਲਾ ਇਲਾਕੇ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ।ਦੱਸਣਯੋਗ ਹੈ ਕਿ ਲੋੜਵੰਦ ਅਤੇ ਮਿਹਨਤੀ ਬੱਚੀ ਮਾਨਸੀ ਸ਼ਰਮਾ ਦੇ ਮਾਪੇ ਆਪਣੀ ਬੱਚੀ ਦੀ ਪੜ੍ਹਾਈ ਦਾ ਹੋਰ ਖਰਚਾ ਨਹੀਂ ਉਠਾ ਸਕਦੇ ਸਨ।

Check Also

ਸ਼੍ਰੋਮਣੀ ਕਮੇਟੀ ਵੱਲੋਂ ਸੇਵਾ ਮੁਕਤ ਹੋਏ ਕਰਮਚਾਰੀਆਂ ਨੂੰ ਕੀਤਾ ਗਿਆ ਸਨਮਾਨਿਤ

ਅੰਮ੍ਰਿਤਸਰ, 2 ਮਾਰਚ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਖੇ ਸੇਵਾ ਨਿਭਾਅ ਰਹੇ …

Leave a Reply