ਬਠਿੰਡਾ, 7 ਅਗਸਤ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਪਿੰਡ ਲਹਿਰਾਖਾਨਾ ਗੁਰਦੁਆਰਾ ਸਾਹਿਬ ਵਿਖੇ ਵਿਰਸਾ ਸੰਭਾਲ ਗੁਰਮਤਿ ਪ੍ਰਚਾਰ ਸੁਸਾਇਟੀ
ਦਮਦਮੀ ਟਕਸਾਲ ਵੱਲੋਂ ਗੁਰਬਾਣੀ ਗੁਰਇਤਿਹਾਸ ਅਤੇ ਸੁੰਦਰ ਕੇਸਾਂ ਦੇ ਮੁਕਾਬਲੇ ਕਰਵਾਏ ਗਏ।ਜਿਸ ਵਿੱਚ ਮੁੱਖ ਸੰਚਾਲਕ ਦਮਦਮੀ ਟਕਸਾਲ ਬਾਬਾ ਹਰਜਿੰਦਰ ਖਾਲਸਾ ਨੇ ਬੱਚਿਆਂ ਨੂੰ ਗੁਰਇਤਿਹਾਸ ਬਾਰੇ ਅਤੇ ਗੁਰਸਿੱਖੀ ਬਾਰੇ ਬੜੇ ਹੀ ਸੁਚੱਜੇ ਢੰਗ ਨਾਲ ਜਾਣੂ ਕਰਵਾਇਆ ਅਤੇ ਬੱਚਿਆਂ ਨੂੰ ਗੁਰਸਿੱਖੀ ਵਿੱਚ ਵੱਧ ਤੋਂ ਵੱਧ ਹਿੱਸਾ ਲੈਣ ਲਈ ਕਿਹਾ।ਉਨ੍ਹਾਂ ਕਿਹਾ ਕਿ ਅੱਜ ਕੱਲ ਦੇ ਨੌਜਵਾਨ ਪੀੜ੍ਹੀ ਨਸ਼ਿਆਂ ਦੀ ਭੈੜੀ ਸੰਗਤ ਵਿੱਚ ਪੈ ਕੇ ਗੁਰਸਿੱਖੀ ਨੂੰ ਭੁੱਲ ਰਹੀ ਹੈ।ਇਸ ਕੈਂਪ ਵਿੱਚ ਕੁੱਲ 45 ਬੱਚਿਆਂ ਨੇ ਭਾਗ ਲਿਆ।ਹਰਮਨਪ੍ਰੀਤ ਸਿੰਘ ਅਮਨਦੀਪ ਕੌਰ, ਦਵਿੰਦਰ ਕੌਰ ਅਵੱਲ ਰਹੇ।
ਇਸ ਸਮਾਗਮ ਦੌਰਾਨ ਲਹਿਰਾਖਾਨਾ ਨਗਰ ਨਿਵਾਸੀ, ਭਾਈ ਮਨਜੀਤ ਸਿੰਘ, ਜਗਸੀਰ ਸਿੰਘ, ਪੰਚ ਸੁਖਮੰਦਰ ਸਿੰਘ ਖਾਲਸਾ, ਗੁਰਮੀਤ ਸਿੰਘ, ਅੰਗਰੇਜ ਸਿੰਘ, ਬੰਟੀ ਦਰਸੀ ਮਿਸਤਰੀ, ਗੁਰੂ ਰਵਿਦਾਸ ਕਮੇਟੀ ਅਤੇ ਸਮੂਹ ਮੈਂਬਰ ਹਾਜਰ ਸਨ।
Check Also
ਖਾਲਸਾ ਯੂਨੀਵਰਸਿਟੀ ਵੱਲੋਂ ਵਿਸ਼ਵ ਫੋਟੋਗ੍ਰਾਫੀ ਦਿਵਸ ‘ਤੇ ਵਿਸ਼ੇਸ਼ ਲੈਕਚਰ
ਅੰਮ੍ਰਿਤਸਰ, 22 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਯੂਨੀਵਰਸਿਟੀ ਦੇ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਵਿਭਾਗ ਵੱਲੋਂ …
Punjab Post Daily Online Newspaper & Print Media