ਅੰਮ੍ਰਿਤਸਰ, 9 ਅਗਸਤ (ਪੰਜਾਬ ਪੋਸਟ ਬਿਊਰੋ) – ਸਥਾਨਕ ਜੀ.ਟੀ ਰੋਡ ਤਾਰਾਂ ਵਾਲਾ ਪੁੱਲ ਨੇੜੇੇ ਹੋਏ ਸੜਕ ਹਾਦਸੇ ਵਿੱਚ ਇੱਕ ਟਰੱਕ ਡਰਾਈਵਰ ਦੀ ਮੌਤ ਹੋਣ
ਤੇ ਇਕ ਹੋਰ ਅਣਪਛਾਤੇ ਵਿਅਕਤੀ ਦੇ ਗੰਭੀਰ ਜਖਮੀ ਹੋਣ ਦੀ ਖਬਰ ਹੈ।ਹਾਦਸਾ ਉਦੋਂ ਵਾਪਰਿਆ ਜਦ ਇੱਕ ਤੇਜ਼ ਰਫਤਾਰ ਬੱਸ ਤਾਰਾਂ ਵਾਲਾ ਪੱਲ ਨੇੜੇ ਫਲਾਈ ਓਵਰ ਤੋਂ ਹੇਠਾਂ ਉਤਰਦੀ ਹੋਈ ਸੜਕ `ਤੇ ਖੜੇ ਦੋ ਟਰੱਕਾਂ, ਕੈਂਟਰ ਅਤੇ ਇੱਕ ਕਾਰ ਵਿੱਚ ਜਾ ਟਕਰਾਈ।ਮ੍ਰਿਤਕ ਡਰਾਈਵਰ ਦੀ ਪਛਾਣ ਗੁਰਮੀਤ ਸਿੰਘ ਪੁੱਤਰ ਤੇਜਾ ਸਿੰਘ ਵਾਸੀ ਲੁਧਿਆਣਾ ਵਜੋਂ ਹੋਈ ਹੈ।ਥਾਣਾ ਮਕਬੂਲਪੁਰਾ ਦੇ ਮੁਖੀ ਗਗਨਦੀਪ ਸਿੰਘ ਨੇ ਦੱਸਿਆ ਹੈ ਕਿ ਦੀ ਪੁਲਿਸ ਵੱਲੋਂ ਥਾਣਾ ਮੁੱਖੀ ਆਈ.ਪੀ.ਸੀ ਦੀ ਧਾਰਾ 304-ਏ, 337, 338, 427 ਤਹਿਤ ਅਣਪਛਾਤੇ ਬੱਸ ਡਰਾਈਵਰ ਖਿਲਾਫ ਕੇਸ ਦਰਜ਼ ਕਰ ਕੇ ਜਖਮੀ ਨੂੰ ਨਿੱਜੀ ਹਸਪਤਾਲ `ਚ ਦਾਖਲ ਕਰਵਾਇਆ ਗਿਆ ਹੈ।
ਟਰਾਂਸਪੋਰਟਰਾਂ ਨੇ ਕਿਹਾ ਕਿ ਸੜਕ `ਤੇ ਆਰ.ਟੀ.ਏ ਦਾ ਨਾਕਾ ਲੱਗਾ ਹੋਣ ਕਰ ਕੇ ਹੋਏ ਹਾਦਸੇ `ਚ ਬੇਕਸੂਰ ਦੀ ਜਾਨ ਗਈ ਹੈ।ਉਧਰ ਏ.ਡੀ.ਸੀ.ਪੀ ਜਗਜੀਤ ਸਿੰਘ ਵਾਲੀਆ ਨੇ ਕਿਹਾ ਹੈ ਕਿ ਕਸੂਰ ਬੱਸ ਡਰਾਈਵਰ ਦਾ ਹੈ, ਜੋ ਤੇਜ਼ ਰਫਤਾਰੀ ਨਾਲ ਸ਼ਹਿਰ ਵਿੱਚ ਦਾਖਲ ਹੋ ਰਿਹਾ ਸੀ ਅਤੇ ਉਸ ਦਾ ਬੱਸ `ਤੇ ਕੰਟਰੋਲ ਨਾ ਰਿਹਾ।ਉਨ੍ਹਾਂ ਕਿਹਾ ਕਿ ਜਿੱਥੇ ਹਾਦਸਾ ਵਾਪਰਿਆ, ਉਥੇ ਸੜਕ ਦੀ ਚੌੜਾਈ ਵੀ ਕਾਫੀ ਜਿਆਦਾ ਹੈ ।
Check Also
ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ
ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …
Punjab Post Daily Online Newspaper & Print Media