Tuesday, July 28, 2026

ਸੜਕ ਹਾਦਸੇ `ਚ ਟਰੱਕ ਡਰਾਇਵਰ ਦੀ ਮੌਤ – ਇੱਕ ਗੰਭੀਰ

ਅੰਮ੍ਰਿਤਸਰ, 9 ਅਗਸਤ (ਪੰਜਾਬ ਪੋਸਟ ਬਿਊਰੋ) – ਸਥਾਨਕ  ਜੀ.ਟੀ ਰੋਡ ਤਾਰਾਂ ਵਾਲਾ ਪੁੱਲ ਨੇੜੇੇ ਹੋਏ ਸੜਕ ਹਾਦਸੇ ਵਿੱਚ ਇੱਕ ਟਰੱਕ ਡਰਾਈਵਰ ਦੀ ਮੌਤ ਹੋਣ PPN0908201811ਤੇ ਇਕ ਹੋਰ ਅਣਪਛਾਤੇ ਵਿਅਕਤੀ ਦੇ ਗੰਭੀਰ ਜਖਮੀ ਹੋਣ ਦੀ ਖਬਰ ਹੈ।ਹਾਦਸਾ ਉਦੋਂ ਵਾਪਰਿਆ ਜਦ ਇੱਕ ਤੇਜ਼ ਰਫਤਾਰ ਬੱਸ ਤਾਰਾਂ ਵਾਲਾ ਪੱਲ ਨੇੜੇ ਫਲਾਈ ਓਵਰ ਤੋਂ ਹੇਠਾਂ ਉਤਰਦੀ ਹੋਈ ਸੜਕ `ਤੇ ਖੜੇ ਦੋ ਟਰੱਕਾਂ, ਕੈਂਟਰ ਅਤੇ ਇੱਕ ਕਾਰ ਵਿੱਚ ਜਾ ਟਕਰਾਈ।ਮ੍ਰਿਤਕ ਡਰਾਈਵਰ ਦੀ ਪਛਾਣ ਗੁਰਮੀਤ ਸਿੰਘ ਪੁੱਤਰ ਤੇਜਾ ਸਿੰਘ ਵਾਸੀ ਲੁਧਿਆਣਾ ਵਜੋਂ ਹੋਈ ਹੈ।ਥਾਣਾ ਮਕਬੂਲਪੁਰਾ ਦੇ ਮੁਖੀ ਗਗਨਦੀਪ ਸਿੰਘ ਨੇ ਦੱਸਿਆ ਹੈ ਕਿ ਦੀ ਪੁਲਿਸ ਵੱਲੋਂ ਥਾਣਾ ਮੁੱਖੀ ਆਈ.ਪੀ.ਸੀ ਦੀ ਧਾਰਾ 304-ਏ, 337, 338, 427 ਤਹਿਤ ਅਣਪਛਾਤੇ ਬੱਸ ਡਰਾਈਵਰ ਖਿਲਾਫ ਕੇਸ ਦਰਜ਼ ਕਰ ਕੇ ਜਖਮੀ ਨੂੰ ਨਿੱਜੀ ਹਸਪਤਾਲ `ਚ ਦਾਖਲ ਕਰਵਾਇਆ ਗਿਆ ਹੈ।
    ਟਰਾਂਸਪੋਰਟਰਾਂ ਨੇ ਕਿਹਾ ਕਿ ਸੜਕ `ਤੇ ਆਰ.ਟੀ.ਏ ਦਾ ਨਾਕਾ ਲੱਗਾ ਹੋਣ ਕਰ ਕੇ ਹੋਏ ਹਾਦਸੇ `ਚ ਬੇਕਸੂਰ ਦੀ ਜਾਨ ਗਈ ਹੈ।ਉਧਰ ਏ.ਡੀ.ਸੀ.ਪੀ ਜਗਜੀਤ ਸਿੰਘ ਵਾਲੀਆ ਨੇ ਕਿਹਾ ਹੈ ਕਿ ਕਸੂਰ ਬੱਸ ਡਰਾਈਵਰ ਦਾ ਹੈ, ਜੋ ਤੇਜ਼ ਰਫਤਾਰੀ ਨਾਲ ਸ਼ਹਿਰ ਵਿੱਚ ਦਾਖਲ ਹੋ ਰਿਹਾ ਸੀ ਅਤੇ ਉਸ ਦਾ ਬੱਸ `ਤੇ ਕੰਟਰੋਲ ਨਾ ਰਿਹਾ।ਉਨ੍ਹਾਂ ਕਿਹਾ ਕਿ ਜਿੱਥੇ ਹਾਦਸਾ ਵਾਪਰਿਆ, ਉਥੇ ਸੜਕ ਦੀ ਚੌੜਾਈ ਵੀ ਕਾਫੀ ਜਿਆਦਾ ਹੈ ।    
   

Check Also

ਐਨ.ਐਚ.ਆਰ.ਸੀ ਮੈਂਬਰ ਪ੍ਰਿਯੰਕ ਕਾਨੂੰਨਗੋ ਨੇ ਸ੍ਰੀ ਦਰਬਾਰ ਸਾਹਿਬ, ਸ੍ਰੀ ਦੁਰਗਿਆਣਾ ਮੰਦਰ ਅਤੇ ਸ੍ਰੀ ਵਾਲਮੀਕਿ ਤੀਰਥ ਮੱਥਾ ਟੇਕਿਆ

ਅੰਮ੍ਰਿਤਸਰ, 27 ਜੁਲਾਈ (ਸੁਖਬੀਰ ਸਿੰਘ) – ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ (ਐਨ.ਐਚ.ਆਰ.ਸੀ) ਨਵੀਂ ਦਿੱਲੀ ਦੇ ਮੈਂਬਰ …

Leave a Reply