ਧੂਰੀ, 14 ਅਗਸਤ (ਪ੍ਰਵੀਨ ਗਰਗ, ਧਰਮਵੀਰ ਸਿੰਘ) – ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘਨੌਰੀ ਕਲਾਂ ਵਿਖੇ ਵਿਗਿਆਨ ਮੇਲੇ ਦਾ ਆਯੋਜਨ ਕੀਤਾ ਗਿਆ।ਜਿਸ ਵਿੱਚ ਛੇਵੀਂ ਜਮਾਤ ਤੋਂ ਦਸਵੀਂ ਜਮਾਤ ਦੇ ਵਿਦਿਆਰਥੀਆਂ ਨੇ ਆਪੋ ਆਪਣੀਆਂ ਕਿਰਿਆਵਾਂ ਸਹਿਤ ਭਾਗ ਲਿਆ।ਇਸ ਵਿਗਿਆਨ ਮੇਲ ਵਿੱਚ ਨੌਵੀਂ ਜਮਾਤ ਦੀਆਂ 23, ਦਸਵੀਂ ਜਮਾਤ ਦੀਆਂ 31, ਅੱਠਵੀਂ ਜਮਾਤ ਦੀਆਂ 21, ਸੱਤਵੀ ਜਮਾਤ ਦੀਆਂ 21 ਅਤੇ ਛੇਵੀਂ ਜਮਾਤ ਦੀਆ 20, ਕੁੱਲ 116 ਕਿਰਿਆਵਾਂ ਪ੍ਰਦਰਸ਼ਿਤ ਕੀਤੀਆਂ ਗਈਆਂ।ਇਸ ਵਿਗਿਆਨ ਮੇਲੇ ਦਾ ਨਿਰੀਖਣ ਬਲਾਕ ਸੈਂਟਰ ਜਤਿੰਦਰ ਸਿੰਘ ਵਲੋਂ ਕੀਤਾ ਗਿਆ।ਉਨਾਂ ਨੇ ਵਿਦਿਆਰਥੀਆਂ ਤੋ ਉਨਾਂ ਦੀਆਂ ਕਿਰਿਆਵਾਂ ਬਾਬਤ ਸੁਆਲ ਜੁਆਬ ਕੀਤੇ, ਅਤੇ ਵਿਦਿਆਰਥੀਆਂ ਤੋਂ ਕਿਰਿਆਵਾਂ ਬਾਬਤ ਜਾਣਕਾਰੀ ਹਾਸਲ ਕੀਤੀ।ਨਿਰੀਖਣ ਮੌਕੇ ਸਕੂਲ ਦੇ ਪ੍ਰਿੰਸੀਪਲ ਸ੍ਰੀਮਤੀ ਸੁਰਿੰਦਰ ਕੌਰ ਨੇ ਵੀ ਵਿਦਿਆਰਥੀਆਂ ਤੋਂ ਕਿਰਿਆਵਾਂ ਬਾਬਤ ਜਾਣਕਾਰੀ ਹਾਸਲ ਕੀਤੀ। ਪ੍ਰਿੰਸੀਪਲ ਨੇ ਸਿੱਖਿਆ ਵਿਭਾਗ ਦੁਆਰਾ ਕੀਤੇ ਗਏ ਇਸ ਉਦਮ ਦੀ ਭਰਪੂਰ ਸਲਾਘਾ ਕੀਤੀ।
ਮੇਲੇ ਦੌਰਾਨ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਗੈਰ-ਸਾਇੰਸ ਅਧਿਆਪਕਾ ਦਾ ਇੱਕ ਟੈਸਟ ਲਿਆ ਗਿਆ। ਜਿਸ ਵਿੱਚ ਮੈਡਮ ਚਮਨਦੀਪ ਸ਼ਰਮਾ, ਪੂਨਮ ਰਾਣੀ ਨੇ ਪਹਿਲਾਂ, ਹਰਦੀਪ ਸਿੰਘ ਲੈਕ. ਪੰਜਾਬੀ ਨੇ ਦੂਜਾ ਤੇ ਮੈਡਮ ਰਜਿੰਦਰ ਕੌਰ ਐ.ਐਸ ਮਿਸਟ੍ਰੈਸ ਨੇ ਤੀਜਾ ਸਥਾਨ ਹਾਸਲ ਕੀਤਾ।ਮੈਡਮ ਪ੍ਰਿੰਸੀਪਲ ਸੁਰਿੰਦਰ ਕੌਰ ਨੇ ਜੇਤੂ ਅਧਿਆਪਕ ਸਾਹਿਬਾਨ ਨੂੰ ਇਨਾਮਾਂ ਦੀ ਵੰਡ ਕੀਤੀ।
Check Also
ਖ਼ਾਲਸਾ ਕਾਲਜ ਵਿਖੇ ਐਗਰੀ ਫੈਸਟ-2026 ਕਰਵਾਇਆ ਗਿਆ
ਅੰਮ੍ਰਿਤਸਰ, 25 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਖੇਤੀਬਾੜੀ ਵਿਭਾਗ ਅਤੇ ਖੇਤੀਬਾੜੀ ਸੁਸਾਇਟੀ …
Punjab Post Daily Online Newspaper & Print Media