ਅੰਮ੍ਰਿਤਸਰ, 16 ਅਗਸਤ (ਪੰਜਾਬ ਪੋਸਟ- ਸੰਧੂ) – ਸਵਤੰਤਰਤਾ ਦਿਵਸ ਦੇ ਸਬੰਧ ਵਿੱਚ ਰਿਲੇਅ ਰੇਸਿਜ ਅਤੇ ਸਾਫਟਬਾਲ ਦਾ ਪ੍ਰਦਰਸ਼ਨੀ ਮੈਚ ਸਥਾਨਕ ਗੁਰੂ ਨਾਨਕ ਦੇਵ ਸਟੇਡੀਅਮ ਵਿਖੇ ਕਰਵਾਇਆ ਗਿਆ।
ਇਹ ਜਾਣਕਾਰੀ ਦਿੰਦਿਆਂ ਗੁਰਿੰਦਰ ਸਿੰੰਘ ਹੁੰਦਲ ਸੀਨੀਅਰ ਸਹਾਇਕ, ਦਫਤਰ ਜਿਲ੍ਹਾ ਸਪੋੋਰਟਸ ਅਫਸਰ ਅੰਮਿ੍ਰਤਸਰ ਨੇ ਕਿਹਾ ਕਿ ਰਿਲੇਅ ਰੇਸ ਵਿੱਚ ਚਾਰ ਟੀਮਾਂ ਨੇ ਭਾਗ ਲਿਆ।ਪਹਿਲੇ ਸਥਾਨ `ਤੇ ਖਾਲਸਾ ਪਬਲਿਕ ਸਕੂਲ ਅਤੇ ਦੂਜੇ ਸਥਾਨ ਤੇ ਖਾਲਸਾ ਸੀਨੀ. ਸੈਕੰ. ਸਕੂਲ ਗਰਲਜ ਅਤੇ ਤੀਜੇ ਸਥਾਨ ਤੇ ਖਾਲਸਾ ਕਾਲਜ ਫਾਰ ਵੂਮੈਨ ਦੀ ਟੀਮ ਰਹੀ।ਇਸ ਤੋੋ ਇਲਾਵਾ ਖਾਲਸਾ ਸੀਨੀ. ਸੈਕੰ. ਸਕੂਲ ਅੰਮਿ੍ਰਤਸਰ ਅਤੇ ਸਰਕਾਰੀ ਸੀਨੀ. ਸੈਕੰ. ਸਕੂਲ ਕਰਮਪੁਰਾ ਸਾਫਟਬਾਲ ਦੀਆਂ ਟੀਮਾਂ ਵਿਚਾਲੇ ਪ੍ਰਦਰਸ਼ਨੀ ਮੈਚ ਹੋਇਆ।ਇਸ ਵਿੱਚ ਖਾਲਸਾ ਸੀਨੀ. ਸੈਕੰ. ਸਕੂਲ ਨੇ 3-2 ਦੇ ਸਕੋਰ ਨਾਲ ਸਰਕਾਰੀ ਸੀਨੀ. ਸੈਕੰ. ਸਕੂਲ ਕਰਮਪੁਰਾ ਨੰੂ ਬੜੇ ਹੀ ਦਿਲਚਸਪ ਮੈਚ ਵਿੱਚ ਹਰਾਇਆ।
ਮੁੱਖ ਮਹਿਮਾਨ ਬਲਵਿੰਦਰ ਸਿੰਘ ਏ.ਈ.ਓ (ਸਪੋਰਟਸ) ਨੇ ਖਿਡਾਰੀਆਂ ਨੂੰ ਅਸ਼ੀਰਵਾਦ ਦਿੰਦੇ ਹੋਏ ਆਪਣੀ ਖੇਡ ਵਿੱਚ ਹੋਰ ਵੀ ਨਿਖਾਰ ਲਿਆਉਣ ਲਈ ਪ੍ਰੇਰਿਆ।ਗੁਰਿੰਦਰ ਸਿੰਘ ਹੁੰਦਲ ਸੀਨੀ: ਸਹਾਇਕ ਅਤੇ ਮੁੱਖ ਮਹਿਮਾਨ ਨੇ ਸਾਂਝੇ ਤੌਰ ਤੇ ਖਿਡਾਰੀਆਂ ਨੂੰ ਇਨਾਮਾਂ ਦੀ ਵੰਡ ਕੀਤੀ।
ਇਸ ਮੌਕੇ ਤੇ ਗੁਰਪ੍ਰੀਤ ਸਿੰਘ ਲੈਕਚਰਾਰ ਫਿਜੀਕਲ ਐਜੂਕੈਸਨ, ਇੰਦਰਵੀਰ ਸਿੰਘ, ਜੂਨੀਅਰ ਸਾਫਟਬਾਲ ਕੋੋਚ, ਮਿਸ ਸਵਿਤਾ ਕੁਮਾਰੀ ਜੂਨੀਅਰ ਐਥਲੈਟਿਕਸ ਕੋੋਚ, ਅਕਾਸ.ਦੀਪ ਜੂਨੀਅਰ ਜਿਮਨਾਸਟਿਕ ਕੋਚ, ਸਿਮਰਨਜੀਤ ਸਿੰਘ ਜੂਨੀਅਰ ਸਾਈਕਲਿੰਗ ਕੋਚ, ਜਸਪ੍ਰੀਤ ਸਿੰਘ ਜੂਨੀਅਰ ਬਾਕਸਿੰਗ ਕੋਚ, ਗੁਰਮੀਤ ਸਿੰਘ ਜੂਨੀਅਰ ਬਾਸਕਿਟਬਾਲ ਕੋੋਚ, ਵਿਨੋਦ ਸਾਂਗਵਾਨ ਤੈਰਾਕੀ ਕੋੋੋਚ, ਅਸ਼ੋਕ ਕੁਮਾਰ ਟੇਬਲ ਟੈਨਿਸ ਕੋੋਚ, ਜਸਵੰਤ ਸਿੰਘ ਢਿਲੋ ਹੈਂਡਬਾਲ, ਸ੍ਰੀਮਤੀ ਰਜਨੀ ਸੈਣੀ ਜਿਮਨਾਸਟਿਕ ਕੋੋਚ, ਸ੍ਰੀਮਤੀ ਰਾਜਬੀਰ ਕੌਰ ਕਬੱਡੀ ਕੋੋਚ, ਕਰਨ ਸ਼ਰਮਾ ਕੁਸ਼ਤੀ ਕੋੋਚ, ਬਲਬੀਰ ਸਿੰਘ ਜਿਮਨਾਸਟਿਕ ਕੋਚ, ਕਰਮਜੀਤ ਸਿੰਘ ਜੂਡੋੋ ਕੋਚ, ਰਣਜੀਤ ਸਿੰਘ ਪੀ.ਟੀ.ਆਈ ਆਦਿ ਹਾਜਰ ਸਨ।
Punjab Post Daily Online Newspaper & Print Media