Tuesday, July 28, 2026

ਸੇਵਾ ਸੁਸਾਇਟੀ ਗੁਰੂ ਬਜਾਰ ਨੇ ਭਰੀਆਂ ਗਰੀਬ ਬੱਚਿਆਂ ਦੀਆਂ ਫੀਸਾਂ

PPN1608201808ਅੰਮ੍ਰਿਤਸਰ, 16 ਅਗਸਤ (ਪੰਜਾਬ ਪੋਸਟ- ਪ੍ਰੀਤਮ ਸਿੰਘ) – ਸਥਾਨਕ ਸੇਵਾ ਸੁਸਾਇਟੀ ਗੁਰੂ ਬਜਾਰ ਵਲੋਂ ਸਕੂਲ ਦੇ ਗਰੀਬ ਬੱਚਿਆਂ ਦੀ ਫੀਸ ਭਰੀ ਗਈ।ਸੰਨੀ ਮੋਹਕਮਪੁਰਾ ਨੇ ਦੱਸਿਆ ਕਿ ਸੇਵਾ ਸੁਸਾਇਟੀ ਵਲੋਂ ਜਗਤ ਜੋਤੀ ਹਾਈ ਸਕੂਲ ਜੋੜਾ ਫਾਟਕ ਵਿਖੇ ਇੱਕ ਪ੍ਰੋਗਰਾਮ ਕਰਵਾਇਆ ਗਿਆ, ਜਿਸ ਦੌਰਾਨ ਸੁਸਾਇਟੀ ਦੇ ਸਾਰੇ ਮੈਂਬਰਾਂ ਦੇ ਸਹਿਯੋਗ ਦੇ ਨਾਲ ਉਨਾਂ ਵਿਦਿਆਰਥੀਆਂ ਦੀਆਂ 4-4 ਮਹੀਨੇ ਦੀਆਂ ਫੀਸਾਂ ਦਿੱਤੀਆਂ ਗਈਆਂ, ਜਿੰਨਾਂ ਦੇ ਪਰਿਵਾਰ ਕਿਸੇ ਨਾ ਕਿਸੇ ਕਾਰਨ ਬੱਚਿਆਂ ਦੀ ਫੀਸ ਦੇਣ ਤੋਂ ਅਸਮਰੱਥ ਸਨ।
ਪ੍ਰੌਗਰਾਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਕਾਂਗਰਸੀ ਨੇਤਾ ਜੁਗਲ ਕਿਸ਼ੋਰ ਸ਼ਰਮਾ ਨੇ ਸੇਵਾ ਸੁਸਾਇਟੀ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਅਜਹੀਆਂ ਹੋਰ ਸੁਸਾਇਟੀਆਂ ਵੀ ਅੱਗੇ ਆਉਣਗੀਆਂ ਤਾਂ ਸਮਾਜ ਵਿੱਚ ਕੋਈ ਪੜਾਈ ਤੋਂ ਵਾਂਝਾ ਨਹੀਂ ਰਹਿ ਸਕਦਾ।ਇਸ ਮੌਕੇ ਦਵਿੰਦਰ ਸਿੰਘ, ਜੰਗੀ, ਐਸ.ਐਸ ਬਬਰ, ਹਰਪ੍ਰੀਤ, ਹੈਪੀ, ਰਾਜਾ, ਵਿੱਕੀ , ਨਿੱਕਾ, ਮਹਿੰਦਰ ਸਿੰਘ, ਦੀਪੂ ਆਦਿ ਮੇਂਬਰ ਵੀ ਮੌਜੂਦ ਸਨ ।
 

Check Also

ਐਨ.ਐਚ.ਆਰ.ਸੀ ਮੈਂਬਰ ਪ੍ਰਿਯੰਕ ਕਾਨੂੰਨਗੋ ਨੇ ਸ੍ਰੀ ਦਰਬਾਰ ਸਾਹਿਬ, ਸ੍ਰੀ ਦੁਰਗਿਆਣਾ ਮੰਦਰ ਅਤੇ ਸ੍ਰੀ ਵਾਲਮੀਕਿ ਤੀਰਥ ਮੱਥਾ ਟੇਕਿਆ

ਅੰਮ੍ਰਿਤਸਰ, 27 ਜੁਲਾਈ (ਸੁਖਬੀਰ ਸਿੰਘ) – ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ (ਐਨ.ਐਚ.ਆਰ.ਸੀ) ਨਵੀਂ ਦਿੱਲੀ ਦੇ ਮੈਂਬਰ …

Leave a Reply