ਬਠਿੰਡਾ, 20 ਅਗਸਤ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਬੀਤੇ ਦਿਨੀਂ ਸ਼ਹਿਰ ਦੀ ਲਾਇਨੋਪਾਰ ਪਰਸਰਾਮ ਨਗਰ ਦੀ ਗੁੱਡਵਿਲ ਸੋਸਾਇਟੀ ਵਲੋਂ ਪਹਿਲਾ
ਮੁਫ਼ਤ ਹੌਮਿਓਪੇਥਿਕ ਕੈਂਪ ਗੁਡਵਿਲ ਸੈਂਟਰ ਵਿੱਚ ਲਗਾਇਆ ਗਿਆ।ਜਿਸ ਦੌਰਾਨ ਡਾ: ਸਿਮਰਨਜੀਤ ਸਿੰਘ, ਡਾ: ਜਸਵਿੰਦਰ ਸਿੰਘ, ਡਾ: ਪਰਮਿੰਦਰ ਕੌਰ, ਡਾ: ਅਦਿਤੀ ਉਪਨੇਜਾ ਨੇ 78 ਮਰੀਜ਼ਾਂ ਦਾ ਚੈਕਅੱਪ ਕੀਤਾ ਅਤੇ ਮੁਫ਼ਤ ਦਵਾਈ ਵੀ ਦਿੱਤੀ । ਸੋਸਾਇਟੀ ਪ੍ਰਧਾਨ ਵਿਜੈ ਬਰੇਜਾ ਨੇ ਕਿਹਾ ਕਿ ਬਠਿੰਡਾ ਵਾਸੀਆਂ ਨੂੰ ਤੰਦਰੁਸਤ ਬਣਾਓ ਲਈ ਦੀ ਸੋਸਾਇਟੀ ਦੀ ਕੋਸ਼ਿਸ਼ ਲਗਤਾਰ ਜਾਰੀ ਹੈ ਅਤੇ ਰਹੇਗੀ।ਇਸ ਮੌਕੇ ਵਿਜੈ ਬਰੇਜਾ ਸੱਤਨਰੈਣ ਖਡੰਲਵਾਲ ਕਰਿਸ਼ਨ ਬਰੇਜਾ, ਪਵਨ ਕੁਮਾਰ, ਕਿ੍ਰਸ਼ਨ ਕੁਮਾਰ, ਦੀਵਾਨ ਚੰਦ, ਪ੍ਰੀਤਮ ਕੁਮਾਰ, ਜਤਿਨ ਆਦਿ ਅਤੇ ਗੁੱਡਵਿਲ ਸਟਾਫ ਵਲੋਂ ਕੈਂਪ ਨੂੰ ਸਫਲ ਬਨਾਉਣ ਵਿੱਚ ਪੂਰਾ ਸਹਿਯੋਗ ਦਿੱਤਾ ਗਿਆ।
Check Also
ਖ਼ਾਲਸਾ ਕਾਲਜ ਵੈਟਰਨਰੀ ਵੱਲੋਂ ‘ਕੈਚ ਦੈਮ ਯੰਗ’ ਇੰਟਰਐਕਟਿਵ ਪ੍ਰੋਗਰਾਮ ਕਰਵਾਇਆ
ਅੰਮ੍ਰਿਤਸਰ, 4 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਵੱਲੋਂ …
Punjab Post Daily Online Newspaper & Print Media