ਬਠਿੰਡਾ, 20 ਅਗਸਤ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਪੰਜਾਬੀ ਮਾਂ ਬੋਲੀ ਅਤੇ ਸੱਭਿਆਚਾਰ ਨੂੰ ਜਿਉਂਦਾ ਰੱਖਣ ਵਾਲੇ ਮਰਹੂਮ ਗਾਇਕ ਹਾਕਮ ਸੂਫੀ ਦੀ
ਛੇਵੀਂ ਬਰਸੀ ‘ਤੇ ਸੱਭਿਆਚਾਰਕ ਮੇਲਾ 4 ਸਤੰਬਰ ਨੂੰ ਕਰਵਾਇਆ ਜਾ ਰਿਹਾ ਹੈ।ਸਥਾਨਕ ਪ੍ਰੈਸ ਕਲੱਬ ਵਿਖੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਮੇਲੇ ਦੇ ਮੁੱਖ ਪ੍ਰਬੰਧਕ ਬਾਬਾ ਨਛੱਤਰ ਸੂਫੀ ਨੇ ਦੱਸਿਆ ਕਿ ਮਰਹੂਮ ਸੂਫੀ ਗਾਇਕ ਦੀ ਯਾਦ ‘ਚ ‘ਮੇਲਾ ਯਾਰਾਂ ਦਾ’ ਵਿਸੇਸ਼ ਸੱਭਿਆਚਾਰਕ ਮੇਲਾ ਬਾਬਾ ਗੰਗਾ ਰਾਮ ਬਾਸਕਟਬਾਲ ਸਟੇਡੀਅਮ ਗਿੱਦੜਬਾਹਾ ਵਿਖੇ ਕਰਵਾਇਆ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਮਰਹੂਮ ਗਾਇਕ ਦੀ ਯਾਦ ‘ਚ ਗਿੱਦੜਬਾਹਾ ਨਿਵਾਸੀਆਂ ਅਤੇ ਹਾਕਮ ਸੂਫੀ ਦੇ ਸਨੇਹੀਆਂ ਦੇ ਸਹਿਯੋਗ ਨਾਲ ਹਾਕਮ ਸੂਫੀ ਟਰੱਸਟ ਦੀ ਸਥਾਪਨਾ ਕੀਤੀ ਹੈ, ਜਿਸ ਵੱਲੋਂ ਹਰ ਸਾਲ ਉਨ੍ਹਾਂ ਦੀ ਯਾਦ ‘ਚ ਵਿਸ਼ਾਲ ਸੱਭਿਆਚਾਰਕ ਮੇਲੇ ਦਾ ਅਯੋਜਨ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਇਸ ਮੇਲੇ ਦੇ ਮੁੱਖ ਮਹਿਮਾਨ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਹਲਕਾ ਗਿਦੱੜਬਾਹਾ ਦੇ ਵਿਧਾਇਕ ਰਾਜ ਵੜਿੰਗ ਹੋਣਗੇ।ਇਸ ਸਮੇਂ ‘ਮੇਲਾ ਯਾਰਾਂ ਦਾ’ ਮੇਲੇ ਦਾ ਪੋਸਟਰ ਵੀ ਰਿਲੀਜ਼ ਕੀਤਾ।ਇਸ ਮੌਕੇ ਗੁਰਚਰਨ ਪਟਵਾਰੀ, ਉਮੇਸ ਜੈਨ, ਪ੍ਰੇਮ ਸਨੇਹੀ, ਬੌਬੀ ਬਰਾੜ, ਹਰਪ੍ਰੀਤ ਸਿੰਘ, ਸੁਰਜੀਤ ਸਿੰਘ, ਕੁਲਦੀਪ ਦੀਪੂ, ਪਵਨ ਦੁੱਗਲ, ਮੇਜਰ ਸਿੰਘ ਅਤੇ ਹੰਸਰਾਜ ਮੱਟੂ ਵੀ ਮੌਜ਼ੂਦ ਸਨ।
Check Also
ਜਥੇਦਾਰ ਗੜਗੱਜ ਦੀ ਅਗਵਾਈ ‘ਚ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਲਈ ਸਿੱਖ ਸ਼ਰਧਾਲੂਆਂ ਦਾ ਜਥਾ ਰਵਾਨਾ
ਅੰਮ੍ਰਿਤਸਰ, 22 ਨਵੰਬਰ (ਗੁਰਪ੍ਰੀਤ ਸਿੰਘ) – ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ (ਪਾਕਿਸਤਾਨ) ਵਿਖੇ ਸ੍ਰੀ ਗੁਰੂ ਨਾਨਕ …
Punjab Post Daily Online Newspaper & Print Media