Saturday, April 18, 2026

ਮੁਸਲਿਮ ਭਾਈਚਾਰੇ ਵੱਲੋਂ ਉਤਸ਼ਾਹ ਨਾਲ ਮਨਾਈ ਗਈ ਈਦ-ਉਲ-ਜ਼ੁਹਾ

ਭੀਖੀ, 22 ਅਗਸਤ (ਪੰਜਾਬ ਪੋਸਟ – ਕਮਲ ਜਿੰਦਲ) – ਭੀਖੀ ਅਤੇ ਇਸ ਦੇ ਆਲੇ-ਦੁਆਲੇ ਦੇ ਪਿੰਡਾਂ ਵਿੱਚ ਮੁਸਲਿਮ ਭਾਈਚਾਰੇ ਵੱਲੋ ਈਦ-ਉਲ-ਜ਼ੁਹਾ ਦਾ ਪਵਿੱਤਰ PPN2208201825ਤਿੳੇੁਹਾਰ ਸ਼ਰਧਾ ਅਤੇ ੳੇੁਤਸ਼ਾਹ ਨਾਲ ਮਨਾਇਆ ਗਿਆ।ਸਥਾਨਕ ਸੁੰਨੀ ਜਾਮਾ ਮਸਜਿਦ ਤੋਂ ਇਲਾਵਾ ਖੀਵਾ ਕਲਾਂ, ਮੋਹਰ ਸਿੰਘ ਵਾਲਾ, ਜੱਸੜ ਵਾਲਾ, ਹਮੀਰਗੜ੍ਹ ਢੈਪਈ, ਹੀਰੋ ਕਲਾਂ ਅਤੇ ਗੁੜੱਦੀ ਵਿਖੇ ਈਦ ਦੀ ਨਮਾਜ਼ ਅਦਾ ਕੀਤੀ ਗਈ। ਇਸ ਪਾਵਨ ਅਵਸਰ `ਤੇ ਭਾਈਚਾਰੇ ਦੇ ਧਾਰਮਿਕ ਗੁਰੂ ਮੋਲਾਨਾ ਸ਼ਫੀਕ ਅਹਿਮਦ ਬੁਖਾਰੀ, ਅਬਦੁੱਲ ਮੰਨਾਨ, ਅਬਦੁੱਲ ਖਲਿਕ ਅਤੇ ਮੁਹੰਮਦ ਮਕਸੂਦ ਨੇ ਆਪਣੇ ਪੈਗਾਮ ਵਿੱਚ ਕਿਹਾ ਕਿ ਸਾਨੂੰ ਈਦ ਦੇ ਮੁਬਾਰਕ ਮੌਕੇ ਅਮਨ-ਸ਼ਾਂਤੀ ਅਤੇ ਆਪਸੀ ਭਾਈਚਾਰੇ ਨੂੰ ਹੋਰ ਪ੍ਰਪੱਕ ਕਰਨ ਲਈ ਦੁਵੇਸ਼ ਅਤੇ ਈਰਖਾ ਤਿਆਗ ਕੇ ਦੇਸ਼ ਅਤੇ ਕੋਮ ਦੀ ਤਰੱਕੀ ਲਈ ਕੰਮ ਕਰਨਾ ਚਾਹੀਦਾ ਹੈ।ਉਨ੍ਹਾਂ ਮੁਸਲਿਮ ਭਾਈਚਾਰੇ ਨੂੰ ਨਸ਼ਾ ਅਤੇ ਹੋਰ ਸਮਾਜਿਕ ਬੁਰਾਇਆ ਵਿਰੁੱਧ ਆਵਾਜ਼ ਬੁਲੰਦ ਕਰਨ ਲਈ ਵੀ ਪ੍ਰੇਰਿਆ।ਇਸ ਅਵਸਰ `ਤੇ ਸਰਵਰ ਖਾਂ, ਡਾ. ਪਰਵੇਜ਼ ਮੋਤੀ, ਡਾ. ਸੁਲਤਾਨ, ਕੌਸਲਰ ਮੱਖਣ ਹਾਜੀ, ਨਾਮੀ ਖਾਂ, ਹਨੀਫ ਖਾਂ, ਬਹਾਦਰ ਖਾਂ, ਸਿਕੰਦਰ ਖਾਂ, ਹਸਨ ਦੀਨ ਸਮਾਓ, ਅਲੀ ਖਾਂ, ਫੇਜ਼ਦੀਨ ਖਾਂ, ਹਾਕਮ ਖਾਂ ਢੈਪਈ, ਜਗਸੀਰ ਖਾਂ ਹੀਰੋ, ਨਵਾਬ ਖਾਂ, ਸਰਾਜ ਖਾਂ, ਅਫਤਾਬ ਖਾਂ, ਅਰਸ਼ਦ ਖਾਂ, ਪਿਆਰਾ ਖਾਂ ਜੱਸੜ, ਸੱਤਪਾਲ ਖਾਂ, ਚਤੁਰ ਖਾਂ, ਕਾਕਾ ਖਾਂ, ਰਮਜਾਨ ਖਾਂ, ਵਸ਼ੀਰ ਮੁਹੰਮਦ, ਫਿਰੋਜ਼ ਖਾਂ ਆਦਿ ਨੇ ਇੱਕ ਦੂਸਰੇ ਨੂੰ ਈਦ-ਉਲ-ਜ਼ੁਹਾ ਦੀ ਮੁਬਾਰਕ ਦਿੱਤੀ।

Check Also

ਗੁਰੂ ਨਾਨਕ ਦੇਵ ਯੂਨੀਵਰਸਿਟੀ ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਲਈ ਵਚਨਬੱਧ – ਪ੍ਰੋ. ਕਰਮਜੀਤ ਸਿੰਘ

ਅੰਮ੍ਰਿਤਸਰ, 16 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …

Leave a Reply