ਅੰਮ੍ਰਿਤਸਰ, 15 ਸਤੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਾਜ ਵਿਖੇ ‘ਇੰਟਰਵਿਊ ਟੈਕਨੀਕਸ ਅਤੇ ਰਜਿਊਮ ਰਾਇਟਿੰਗ’ ’ਤੇ ਟ੍ਰੇਨਿੰਗ
ਅਤੇ ਪਲੇਸਮੈਂਟ ਸੈਲ ਵੱਲੋਂ ਇਕ ਰੋਜਾ ਸੈਮੀਨਾਰ ਕਰਵਾਇਆ ਗਿਆ।ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਦੇ ਸਹਿਯੋਗ ਨਾਲ ਆਯੋਜਿਤ ਇਸ ਸੈਮੀਨਾਰ ਨੂੰ ਅਲੋਕ ਕੁਮਾਰ ਜੋ ਕਿ ਇਕ ਕੋਰਪੋਰੇਟ ਟ੍ਰੇਨਰ ਅਤੇ ਆਈ. ਏ.ਐਸ ਕੋਚ (ਨਵੀਂ ਦਿੱਲੀ) ਹਨ ਨੇ ਪੇਸ਼ ਕੀਤਾ।ਸੈਮੀਨਾਰ ਦਾ ਮੰਤਵ ਵਿਦਿਆਰਥੀਆਂ ਨੂੰ ਅਗਾਂਹ ਆਉਣ ਵਾਲੀਆਂ ਇੰਟਰਵਿਊ ਲਈ ਤਿਆਰ ਕਰਵਾਉਣਾ ਅਤੇ ਬਾਇਉਡਾਟਾ ਲਿਖਣਾ ਸਿਖਾਉਣਾ ਸੀ।
ਅਲੋਕ ਕੁਮਾਰ ਨੇ ਵੱਖ-ਵੱਖ ਮਲਟੀਨੈਸ਼ਨਲ ਅਤੇ ਨੈਸ਼ਨਲ ਕੰਪਨੀਆਂ ’ਚ ਕਈ ਜਰੂਰਤਾਂ ਅਤੇ ਉਨ੍ਹਾਂ ’ਚ ਪੇਸ਼ ਹੋਣ ਲਈ ਇਕ ਹੋਣਹਾਰ ਵਿਦਿਆਰਥੀ ’ਚ ਕੀ-ਕੀ ਪੱਖ ਹੋਣੇ ਚਾਹੀਦੇ ਹਨ ’ਤੇ ਚਾਨਣਾ ਪਾਇਆ।ਉਨ੍ਹਾਂ ਨੇ ਵਿਦਿਆਰਥੀਆਂ ਨੂੰ ਇਕ ਪ੍ਰੇਰਣਾਸ੍ਰੋਤ ਦੀ ਤਰ੍ਹਾਂ ਪ੍ਰੇਰਨਾ ਦਿੰਦਿਆਂ ਕਿਹਾ ਕਿ ਆਉਣ ਵਾਲੀ ਜ਼ਿੰਦਗੀ ’ਚ ਹਰ ਮੁਸ਼ਕਿਲ ਦਾ ਡੱਟ ਕੇ ਸਾਹਮਣਾ ਕਿਸ ਤਰ੍ਹਾਂ ਕੀਤਾ ਜਾਣਾ ਚਾਹੀਦਾ ਹੈ।ਵਿਦਿਆਰਥੀਆਂ ਨੇ ਵੀ ਇਸ ਸੈਮੀਨਾਰ ਤੋਂ ਕਈ ਗੁਰ ਸਿੱਖੇ ਅਤੇ ਆਏ ਹੋਏ ਮਹਿਮਾਨ ਦੀ ਸ਼ਲਾਘਾ ਕੀਤੀ।
ਪ੍ਰੋ. ਹਰਭਜਨ ਸਿੰਘ ਰੰਧਾਵਾ ਡਾਇਰੈਕਟਰ ਟ੍ਰੇਨਿੰਗ ਅਤੇ ਪਲੇਸਮੈਂਟ ਸੈਲ ਨੇ ਆਏ ਹੋਏ ਮਹਿਮਾਨ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਸਮੇਂ ਦੀ ਮੁੱਖ ਜਰੂਰਤ ਨੂੰ ਸਾਹਮਣੇ ਰੱਖਦਿਆਂ ਹੋਇਆਂ ਵਿਦਿਆਰਥੀਆਂ ਲਈ ਇਹੋ ਜਿਹੇ ਸੈਮੀਨਾਰ ਭਵਿੱਖ ’ਚ ਹੋਰ ਵੀ ਕਰਵਾਏ ਜਾਣਗੇ।ਇਸ ਸੈਮੀਨਾਰ ਨੂੰ ਕਰਵਾਉਣ ਲਈ ਪ੍ਰੋ. ਸੁਖਪੁਨੀਤ ਕੌਰ ਅਤੇ ਪ੍ਰੋ. ਰਵੀ ਪਟਨੀ ਨੇ ਮੁੱਖ ਭੂਮਿਕਾ ਨਿਭਾਈ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media