Monday, October 26, 2026

ਖ਼ਾਲਸਾ ਕਾਲਜ ਵਿਖੇ ਇੰਟਰਵਿਊ ਟੈਕਨੀਕਸ ਅਤੇ ਰਜ਼ਿਊਮ ਰਾਇਟਿੰਗ’ ਵਿਸ਼ੇ ’ਤੇ ਸੈਮੀਨਾਰ

ਅੰਮ੍ਰਿਤਸਰ, 15 ਸਤੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਾਜ ਵਿਖੇ ‘ਇੰਟਰਵਿਊ ਟੈਕਨੀਕਸ ਅਤੇ ਰਜਿਊਮ ਰਾਇਟਿੰਗ’ ’ਤੇ ਟ੍ਰੇਨਿੰਗ PPN1509201807ਅਤੇ ਪਲੇਸਮੈਂਟ ਸੈਲ ਵੱਲੋਂ ਇਕ ਰੋਜਾ ਸੈਮੀਨਾਰ ਕਰਵਾਇਆ ਗਿਆ।ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਦੇ ਸਹਿਯੋਗ ਨਾਲ ਆਯੋਜਿਤ ਇਸ ਸੈਮੀਨਾਰ ਨੂੰ ਅਲੋਕ ਕੁਮਾਰ ਜੋ ਕਿ ਇਕ ਕੋਰਪੋਰੇਟ ਟ੍ਰੇਨਰ ਅਤੇ ਆਈ. ਏ.ਐਸ ਕੋਚ (ਨਵੀਂ ਦਿੱਲੀ) ਹਨ ਨੇ ਪੇਸ਼ ਕੀਤਾ।ਸੈਮੀਨਾਰ ਦਾ ਮੰਤਵ ਵਿਦਿਆਰਥੀਆਂ ਨੂੰ ਅਗਾਂਹ ਆਉਣ ਵਾਲੀਆਂ ਇੰਟਰਵਿਊ ਲਈ ਤਿਆਰ ਕਰਵਾਉਣਾ ਅਤੇ ਬਾਇਉਡਾਟਾ ਲਿਖਣਾ ਸਿਖਾਉਣਾ ਸੀ।
    ਅਲੋਕ ਕੁਮਾਰ ਨੇ ਵੱਖ-ਵੱਖ ਮਲਟੀਨੈਸ਼ਨਲ ਅਤੇ ਨੈਸ਼ਨਲ ਕੰਪਨੀਆਂ ’ਚ ਕਈ ਜਰੂਰਤਾਂ ਅਤੇ ਉਨ੍ਹਾਂ ’ਚ ਪੇਸ਼ ਹੋਣ ਲਈ ਇਕ ਹੋਣਹਾਰ ਵਿਦਿਆਰਥੀ ’ਚ ਕੀ-ਕੀ ਪੱਖ ਹੋਣੇ ਚਾਹੀਦੇ ਹਨ ’ਤੇ ਚਾਨਣਾ ਪਾਇਆ।ਉਨ੍ਹਾਂ ਨੇ ਵਿਦਿਆਰਥੀਆਂ ਨੂੰ ਇਕ ਪ੍ਰੇਰਣਾਸ੍ਰੋਤ ਦੀ ਤਰ੍ਹਾਂ ਪ੍ਰੇਰਨਾ ਦਿੰਦਿਆਂ ਕਿਹਾ ਕਿ ਆਉਣ ਵਾਲੀ ਜ਼ਿੰਦਗੀ ’ਚ ਹਰ ਮੁਸ਼ਕਿਲ ਦਾ ਡੱਟ ਕੇ ਸਾਹਮਣਾ ਕਿਸ ਤਰ੍ਹਾਂ ਕੀਤਾ ਜਾਣਾ ਚਾਹੀਦਾ ਹੈ।ਵਿਦਿਆਰਥੀਆਂ ਨੇ ਵੀ ਇਸ ਸੈਮੀਨਾਰ ਤੋਂ ਕਈ ਗੁਰ ਸਿੱਖੇ ਅਤੇ ਆਏ ਹੋਏ ਮਹਿਮਾਨ ਦੀ ਸ਼ਲਾਘਾ ਕੀਤੀ।
    ਪ੍ਰੋ. ਹਰਭਜਨ ਸਿੰਘ ਰੰਧਾਵਾ ਡਾਇਰੈਕਟਰ ਟ੍ਰੇਨਿੰਗ ਅਤੇ ਪਲੇਸਮੈਂਟ ਸੈਲ ਨੇ ਆਏ ਹੋਏ ਮਹਿਮਾਨ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਸਮੇਂ ਦੀ ਮੁੱਖ ਜਰੂਰਤ ਨੂੰ ਸਾਹਮਣੇ ਰੱਖਦਿਆਂ ਹੋਇਆਂ ਵਿਦਿਆਰਥੀਆਂ ਲਈ ਇਹੋ ਜਿਹੇ ਸੈਮੀਨਾਰ ਭਵਿੱਖ ’ਚ ਹੋਰ ਵੀ ਕਰਵਾਏ ਜਾਣਗੇ।ਇਸ ਸੈਮੀਨਾਰ ਨੂੰ ਕਰਵਾਉਣ ਲਈ ਪ੍ਰੋ. ਸੁਖਪੁਨੀਤ ਕੌਰ ਅਤੇ ਪ੍ਰੋ. ਰਵੀ ਪਟਨੀ ਨੇ ਮੁੱਖ ਭੂਮਿਕਾ ਨਿਭਾਈ। 

Check Also

ਅਸੀਂ ਮਹਾਰਿਸ਼ੀ ਭਗਵਾਨ ਵਾਲਮੀਕਿ ਤੀਰਥ ਸਥਲ ਨੂੰ ਵਿਸ਼ਵ ਪੱਧਰੀ ਸੈਰ-ਸਪਾਟਾ ਸਥਾਨ ਵਜੋਂ ਵਿਕਸਤ ਕਰ ਰਹੇ ਹਾਂ – ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਪ੍ਰਗਟ ਦਿਵਸ ਮੌਕੇ ਅੰਮ੍ਰਿਤਸਰ ਵਿੱਚ ਸੂਬਾ ਪੱਧਰੀ ਸਮਾਗਮ ‘ਚ ਮੁੱਖ ਮੰਤਰੀ ਮਾਨ ਨੇ ਕੀਤੀ ਸ਼ਿਰਕਤ …

Leave a Reply