ਭੀਖੀ (ਮਾਨਸਾ), 29 ਸਤੰਬਰ (ਪੰਜਾਬ ਪੋਸਟ- ਕਮਲ ਜ਼ਿੰਦਲ) – ਦੀ ਮਾਨਸਾ ਸੈਂਟਰਲ ਕੋਆਪਰੇਟਿਵ ਬੈਂਕ ਲਿਮ: ਮਾਨਸਾ ਵੱਲੋਂ ਸਟਾਲ ਲਗਾ ਕੇ ਸਵੱਛ ਭਾਰਤ
ਮਿਸਨ ਤਹਿਤ ਪਲਾਸਟਿਕ ਬਣੇ ਲਿਫਾਫਿਆਂ ਦੀ ਥਾਂ ਤੇ ਮੱਕੀ ਅਤੇ ਆਲੂ ਦੇ ਸਟਾਰਚ ਤੋਂ ਬਣੇ ਵਾਇਓ ਡੀਗਰੇਡਏਬਲ ਲਿਫਾਫਿਆਂ ਦੀ ਵਰਤੋਂ ਪ੍ਰਤੀ ਜਾਗਰੂਕ ਕੀਤਾ ਗਿਆ।
ਬੈਂਕ ਦੇ ਮੈਨੇਜਿੰਗ ਡਾਇਰੈਕਟਰ ਹਰਵਿੰਦਰ ਸਿੰਘ ਢਿੱਲੋਂ ਅਤੇ ਜਿਲ੍ਹਾ ਮੈਨੇਜ਼ਰ ਵਿਸ਼ਾਲ ਗਰਗ ਵਲੋਂ ਲੋਕਾਂ ਨੂੰ ਸਵੱਛ ਭਾਰਮ ਮੁਹਿੰਮ ਬਾਰੇ ਜਾਣਕਾਰੀ ਦਿੱਤੀ ਗਈ।ਉਹਨਾਂ ਦੱਸਿਆ ਕਿ ਆਲਮੀ ਪੱੱਧਰ `ਤੇ ਪਲਾਸਟਿਕ ਦਾ ਕਚਰਾ ਅਤਿ ਗੰਭੀਰ ਬਣ ਚੁੱਕਾ ਹੈ, ਜੋ ਕਿ ਸਾਲਾਂਬੱਧੀ ਨਾ ਗਲਣ ਕਾਰਨ ਪਾਣੀ ਦੇ ਸਰੋਤਾਂ ਨੂੰ ਦੂਸ਼ਿਤ ਕਰ ਰਿਹਾ ਹੈ। ਇਸ ਦੇ ਮੁਕਾਬਲੇ ਸਟਾਰਚ ਦੇ ਬਣੇ ਲਿਫਾਫੇ ਜੋ ਕਿ ਮਿੱਟੀ ਅਤੇ ਪਾਣੀ ਵਿੱਚ ਜਲਦੀ ਗਲ ਜਾਂਦੇ ਹਨ ਦੀ ਵਰਤੋਂ ਕਰਨ ਨਾਲ ਕਾਫ਼ੀ ਹੱਦ ਤੱਕ ਇਸ ਸਮੱਸਿਆ ਨੂੰ ਨਿਜਿੱਠਿਆ ਜਾ ਸਕਦਾ ਹੈ। ਮਾਤਾ ਸੁੰਦਰੀ ਗਰਲਜ਼ ਕਾਲਜ ਦੇ ਪ੍ਰਿੰਸੀਪਲ ਡਾ. ਵਰਿੰਦਰ ਕੌਰ, ਡਾ. ਰੁਪਿੰਦਰ ਕੌਰ, ਡਾ. ਬੱਲਮ, ਸਹਿਕਾਰੀ ਵਿਭਾਗ ਦੇ ਅਧਿਕਾਰੀ, ਆਡਿਟਵਿੰਗ ਦੇ ਭੁਪੇਸ਼ ਗੋਇਲ ਅਤੇ ਪਨਕੋਫੈਡ ਦੇ ਈ.ਆਈ ਸਮਸ਼ੇਰ ਸਿੰਘ ਉਚੇਚੇ ਤੌਰ `ਤੇ ਸ਼ਾਮਲ ਹੋਏ।
ਸਟਾਲ ਉਪਰ ਹਾਜ਼ਰ ਮਾਤਾ ਸੁੰਦਰੀ ਯੂਨੀਵਰਸਿਟੀ ਗਰਲਜ਼ ਕਾਲਜ ਦੀਆਂ ਵਿਦਿਆਰਥਣਾਂ ਅਤੇ ਆਮ ਲੋਕਾਂ ਨੂੰ ਸਵੱਛ ਭਾਰਤ ਦੀ ਮੁਹਿੰਮ ਵਿੱਚ ਆਪਣਾ ਵੱਧ ਤੋਂ ਵੱੱਧ ਯੋਗਦਾਨ ਪਾਉਣ ਲਈ ਪ੍ਰੇਰਿਆ ਗਿਆ।
Check Also
ਐਨ.ਐਚ.ਆਰ.ਸੀ ਮੈਂਬਰ ਪ੍ਰਿਯੰਕ ਕਾਨੂੰਨਗੋ ਨੇ ਸ੍ਰੀ ਦਰਬਾਰ ਸਾਹਿਬ, ਸ੍ਰੀ ਦੁਰਗਿਆਣਾ ਮੰਦਰ ਅਤੇ ਸ੍ਰੀ ਵਾਲਮੀਕਿ ਤੀਰਥ ਮੱਥਾ ਟੇਕਿਆ
ਅੰਮ੍ਰਿਤਸਰ, 27 ਜੁਲਾਈ (ਸੁਖਬੀਰ ਸਿੰਘ) – ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ (ਐਨ.ਐਚ.ਆਰ.ਸੀ) ਨਵੀਂ ਦਿੱਲੀ ਦੇ ਮੈਂਬਰ …
Punjab Post Daily Online Newspaper & Print Media