Sunday, June 14, 2026

ਫੁੱਟਬਾਲ ਦੇ ਮੁਕਾਬਲਿਆਂ `ਚ ਕੱਲੋਂ ਅਕੈਡਮੀ ਲੜਕੇ ਤੇ ਰੱਸੀ ਟੱਪਣ `ਚ ਉਭਾ ਬੁਰਜ ਦੀਆਂ ਕੁੜੀਆਂ ਮੋਹਰੀ

ਭੀਖੀ (ਮਾਨਸਾ), 29 ਸਤੰਬਰ (ਪੰਜਾਬ ਪੋਸਟ- ਕਮਲ ਜ਼ਿੰਦਲ) – ਬਲਾਕ ਪੱਧਰੀ ਪ੍ਰਾਇਮਰੀ ਖੇਡਾਂ ਹੋਲੀ ਹਾਰਟ ਹਾਈ ਸਕੂਲ ਮਾਨਸਾ ਖੁਰਦ ਵਿਖੇ ਸਾਨੋ ਸੌਕਤ PPN2909201806ਨਾਲ ਸ਼ੁਰੂ ਹੋਈਆਂ।ਜਿਸ ਦਾ ਉਦਘਾਟਨ ਉਪ ਜਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ ਸਿੱਖਿਆ) ਰਾਮਜੀਤ ਸਿੰਘ ਨੇ ਕੀਤਾ ਅਤੇ ਸਮਾਗਮ ਦੇ ਮੁੱਖ ਮਹਿਮਾਨ ਵਜੋਂ ਪ੍ਰਦੀਪ ਕੁਮਾਰ ਸਿੰਗਲਾ ਐਡਵੋਕੇਟ ਅਤੇ ਪ੍ਰਧਾਨਗੀ ਬਲਾਕ ਸਿੱਖਿਆ ਅਫ਼ਸਰ ਸਤਵਿੰਦਰ ਕੌਰ, ਹੁਕਮ ਚੰਦ ਡਾਇਰੈਕਟਰ, ਰਾਮ ਚੰਦ ਚੋਰਾਹਾ ਨੇ ਕੀਤੀ।ਉਹਨਾਂ ਨੰਨ੍ਹੇ ਖਿਡਾਰੀਆਂ ਦੀ ਹੌਸਲਾ ਅਫਜਾਈ ਕਰਦਿਆਂ ਉਹਨਾਂ ਨੂੰ ਖੇਡ ਭਾਵਨਾ ਨਾਲ ਖੇਡਣ ਦਾ ਸੱਦਾ ਦਿੱਤਾ।
       ਅੱਜ ਦੇ ਲੜਕੀਆਂ ਦੇ ਮਕਾਬਲੇ ਤਹਿਤ ਕਬੱਡੀ ਵਿੱਚ ਜੋਗਾ ਸੈਂਟਰ ਮੋਹਰੀ ਰਿਹਾ, ਭਾਈਦੇਸਾ ਦੂਜੇ ਨੰਬਰ ਅਤੇ ਉੱਭਾ ਬੁਰਜ ਢਿੱਲਵਾਂ ਤੀਸਰੇ ਸਥਾਨ `ਤੇ ਰਿਹਾ। ਬੈਡਮਿੰਟਨ ਦੇ ਮੁਕਾਬਲੇ ਵਿੱਚ ਖਿਆਲਾ ਸੈਂਟਰ ਮੋਹਰੀ ਰਿਹਾ, ਰੱਸੀ ਟੱਪਣ ਦੇ ਮੁਕਾਬਲੇ ਵਿੱਚ ਉੱਭਾ ਬੁਰਜ ਢਿੱਲਵਾਂ ਪਹਿਲੇ ਨੰਬਰ ਅਤੇ ਖਿਆਲਾ ਕਲਾਂ ਦੂਜੇ ਨੰਬਰ `ਤੇ ਰਿਹਾ, ਸਤਰੰਜ਼ ਦੇ ਮੁਕਾਬਲੇ ਵਿੱਚ ਵੀ ਖਿਆਲਾ ਸੈਂਟਰ ਮੋਹਰੀ ਰਿਹਾ। ਕਰਾਟੇ ਦੇ 18 ਕਿਲੋ ਦੇ ਮੁਕਾਬਲੇ ਵਿੱਚ ਜੋਗਾ ਸੈਂਟਰ ਦੀ  ਨਵਜੋਤ ਕੌਰ ਮੋਹਰੀ ਰਹੀ। 21 ਕਿਲੋ ਵਿੱਚ ਇਸੇ ਸੈਂਟਰ ਦੀਆਂ ਵੀਰਪ੍ਰੀਤ ਕੌਰ ਪਹਿਲੇ, ਕਿਰਨਜੀਤ ਕੌਰ ਦੂਸਰੇ, 24 ਕਿਲੋ ਵਿੱਚ ਰਵਨੀਤ ਕੌਰ ਪਹਿਲੇ, ਅਮਨਪ੍ਰੀਤ ਕੌਰ ਦੂਜੇ, 27 ਕਿਲੋ ਭਾਰ ਵਿੱਚ ਵੀਰਪਾਲ ਕੌਰ ਪਹਿਲੇ, ਨਵਜੋਤ ਕੌਰ ਦੂਜੇ, 30 ਕਿਲੋ ਵਿੱਚ ਤਰੁਨਪ੍ਰੀਤ ਕੌਰ ਪਹਿਲੇ ਸਥਾਨ ਤੇ ਰਹੀ।  200, 100 ਮੀਟਰ ਦੌੜ ਵਿੱਚ ਜਗਸੀਰ ਸਿੰਘ ਉਭਾ ਬੁਰਜ ਢਿੱਲਵਾਂ ਪਹਿਲੇ ਸਥਾਨ ਤੇ ਰਿਹਾ।400 ਮੀਟਰ ਦੌੜ ਵਿੱਚ ਹਰਜਿੰਦਰ ਸਿੰਘ ਮੂਸਾ ਸੈਂਟਰ ਪਹਿਲੇ, ਲਖਵਿੰਦਰ ਸਿੰਘ ਖਿਆਲਾ ਸੈਂਟਰ ਦੂਸਰੇ ਸਥਾਨ `ਤੇ ਰਹੇ, ਗੋਲੇ ਵਿੱਚ ਮੇਜਰ ਸਿੰਘ ਜੋਗਾ ਸੈਂਟਰ ਪਹਿਲੇ ਅਤੇ ਖੁਸ਼ਦੀਪ ਸਿੰਘ ਉੱਭਾ ਬੁਰਜ ਢਿੱਲਵਾਂ ਦੂਜੇ ਨੰਬਰ ਤੇ ਰਿਹਾ। ਲੰਬੀ ਛਾਲ ਵਿੱਚ ਸਿਮਰਨਜੋਤ ਜੋਗਾ ਰਮਨਦੀਪ ਉੱਭਾ ਬੁਰਜ ਢਿੱਲਵਾਂ ਪਹਿਲੇ ਅਤੇ ਹਰਦੀਪ ਮੂਸਾ ਦੂਜੇ ਨੰਬਰ ਤੇ ਰਿਹਾ। ਸਿੰਗਲ ਸਟਾਰ ਵਿਖੇ ਹੋਏ ਫੁੱਟਬਾਲ ਮੁਕਾਬਲਿਆਂ ਦੌਰਾਨ ਭਾਈਦੇਸਾ ਸੈਂਟਰ ਵੱਲੋਂ ਕੱਲ੍ਹੋ ਅਕੈਡਮੀ ਦੀ ਖੇਡ ਰਹੀ ਮੁੰਡਿਆਂ ਦੀ ਫੁਟਬਾਲ ਦੀ ਟੀਮ ਪਹਿਲੇ ਅਤੇ ਨੰਗਲ ਸੈਂਟਰ ਦੀ ਟੀਮ ਦੂਸਰੇ ਸਥਾਨ ਤੇ ਰਹੀ, ਕੁੜੀਆਂ ਦੇ ਇਸ ਮੁਕਾਬਲੇ ਵਿੱਚ ਸਿੰਗਲ ਸਟਾਰ ਸਕੂਲ ਦੀ ਟੀਮ ਪਹਿਲੇ ਅਤੇ ਉੱਭਾ ਬੁਰਜ ਢਿੱਲਵਾਂ ਦੀ ਟੀਮ ਦੂਜੇ ਸਥਾਨ `ਤੇ ਰਹੀ।
        ਇਸ ਮੌਕੇ ਜਿਲ੍ਹਾ ਖੇਡ ਅਫ਼ਸਰ ਬਲਦਰਸ਼ਨ ਸਿੰਘ, ਬਲਾਕ ਖੇਡ ਅਫ਼ਸਰ ਸੁਖਚੈਨ ਸਿੰਘ, ਪ੍ਰਭੂ ਸਿੰਘ, ਜਗਮੋਹਨ ਸਿੰਘ ਜੋਗਾ, ਬਲਤੇਜ ਸਿੰਘ ਢਿਲੋਂ, ਗੁਰਮੇਲ ਕੌਰ ਜੋਗਾ, ਅਮੋਲਕ ਡੇਲੂਆਣਾ, ਬਲਵੀਰ ਕੌਰ, ਨੀਤਿਨ ਸੋਢੀ, ਹਰਦੀਪ ਸਿੱਧੂ, ਪਰਵਿੰਦਰ ਸਿੰਘ, ਬੇਅੰਤ ਸਿੰਘ, ਜਗਤਾਰ ਔਲਖ, ਇਕਬਾਲ ਸਿੰਘ ਉੱਭਾ, ਬਲਜਿੰਦਰ ਸਿੰਘ ਖਿਆਲਾ, ਹਰਦੇਵ ਸਿੰਘ ਹਾਜ਼ਰ ਸਨ।

Check Also

ਗੁਰਦੁਆਰਾ ਸ਼ਹੀਦ ਬਾਬਾ ਗੁਰਬਖਸ਼ ਸਿੰਘ ਵਿਖੇ ਬੇਅਦਬੀ ਕਰਨ ਦੀ ਕੋਸ਼ਿਸ਼ ਦਾ ਐਡਵੋਕੇਟ ਧਾਮੀ ਨੇ ਲਿਆ ਸਖ਼ਤ ਨੋਟਿਸ

ਅੰਮ੍ਰਿਤਸਰ, 11 ਜਨ (ਜਗਦੀਪ ਸਿੰਘ) – ਸੱਚਖੰਡ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਅੰਦਰ ਸਥਿਤ ਗੁਰਦੁਆਰਾ ਸ਼ਹੀਦ …

Leave a Reply