Sunday, October 11, 2026

ਮੱਕੀ ਤੇ ਆਲੂ ਤੋਂ ਬਣੇ ਵਾਇਓ ਡੀਗਰੇਡਏਬਲ ਲਿਫਾਫਿਆਂ ਦੀ ਵਰਤੋਂ ਲਈ ਕੀਤਾ ਜਾਗਰੂਕ

ਭੀਖੀ (ਮਾਨਸਾ), 29 ਸਤੰਬਰ (ਪੰਜਾਬ ਪੋਸਟ- ਕਮਲ ਜ਼ਿੰਦਲ) – ਦੀ ਮਾਨਸਾ ਸੈਂਟਰਲ ਕੋਆਪਰੇਟਿਵ ਬੈਂਕ ਲਿਮ: ਮਾਨਸਾ ਵੱਲੋਂ ਸਟਾਲ ਲਗਾ ਕੇ ਸਵੱਛ ਭਾਰਤ PPN2909201805ਮਿਸਨ ਤਹਿਤ ਪਲਾਸਟਿਕ ਬਣੇ ਲਿਫਾਫਿਆਂ ਦੀ ਥਾਂ ਤੇ ਮੱਕੀ ਅਤੇ ਆਲੂ ਦੇ ਸਟਾਰਚ ਤੋਂ ਬਣੇ ਵਾਇਓ ਡੀਗਰੇਡਏਬਲ ਲਿਫਾਫਿਆਂ ਦੀ  ਵਰਤੋਂ ਪ੍ਰਤੀ ਜਾਗਰੂਕ ਕੀਤਾ ਗਿਆ।
ਬੈਂਕ ਦੇ ਮੈਨੇਜਿੰਗ ਡਾਇਰੈਕਟਰ ਹਰਵਿੰਦਰ ਸਿੰਘ ਢਿੱਲੋਂ ਅਤੇ ਜਿਲ੍ਹਾ ਮੈਨੇਜ਼ਰ ਵਿਸ਼ਾਲ ਗਰਗ ਵਲੋਂ ਲੋਕਾਂ ਨੂੰ ਸਵੱਛ ਭਾਰਮ ਮੁਹਿੰਮ ਬਾਰੇ ਜਾਣਕਾਰੀ ਦਿੱਤੀ ਗਈ।ਉਹਨਾਂ ਦੱਸਿਆ ਕਿ ਆਲਮੀ ਪੱੱਧਰ `ਤੇ ਪਲਾਸਟਿਕ ਦਾ ਕਚਰਾ ਅਤਿ ਗੰਭੀਰ ਬਣ ਚੁੱਕਾ ਹੈ, ਜੋ ਕਿ ਸਾਲਾਂਬੱਧੀ ਨਾ ਗਲਣ ਕਾਰਨ ਪਾਣੀ ਦੇ ਸਰੋਤਾਂ ਨੂੰ ਦੂਸ਼ਿਤ ਕਰ ਰਿਹਾ ਹੈ। ਇਸ ਦੇ ਮੁਕਾਬਲੇ ਸਟਾਰਚ ਦੇ ਬਣੇ ਲਿਫਾਫੇ ਜੋ ਕਿ ਮਿੱਟੀ ਅਤੇ ਪਾਣੀ ਵਿੱਚ ਜਲਦੀ ਗਲ ਜਾਂਦੇ ਹਨ ਦੀ ਵਰਤੋਂ ਕਰਨ ਨਾਲ ਕਾਫ਼ੀ ਹੱਦ ਤੱਕ ਇਸ ਸਮੱਸਿਆ ਨੂੰ ਨਿਜਿੱਠਿਆ ਜਾ ਸਕਦਾ ਹੈ। ਮਾਤਾ ਸੁੰਦਰੀ ਗਰਲਜ਼ ਕਾਲਜ ਦੇ ਪ੍ਰਿੰਸੀਪਲ ਡਾ. ਵਰਿੰਦਰ ਕੌਰ, ਡਾ. ਰੁਪਿੰਦਰ ਕੌਰ, ਡਾ. ਬੱਲਮ, ਸਹਿਕਾਰੀ ਵਿਭਾਗ ਦੇ ਅਧਿਕਾਰੀ, ਆਡਿਟਵਿੰਗ ਦੇ ਭੁਪੇਸ਼ ਗੋਇਲ ਅਤੇ ਪਨਕੋਫੈਡ ਦੇ ਈ.ਆਈ ਸਮਸ਼ੇਰ ਸਿੰਘ ਉਚੇਚੇ ਤੌਰ `ਤੇ ਸ਼ਾਮਲ ਹੋਏ।
        ਸਟਾਲ ਉਪਰ ਹਾਜ਼ਰ ਮਾਤਾ ਸੁੰਦਰੀ ਯੂਨੀਵਰਸਿਟੀ ਗਰਲਜ਼ ਕਾਲਜ ਦੀਆਂ ਵਿਦਿਆਰਥਣਾਂ ਅਤੇ ਆਮ ਲੋਕਾਂ ਨੂੰ ਸਵੱਛ ਭਾਰਤ ਦੀ ਮੁਹਿੰਮ ਵਿੱਚ ਆਪਣਾ ਵੱਧ ਤੋਂ ਵੱੱਧ ਯੋਗਦਾਨ ਪਾਉਣ ਲਈ ਪ੍ਰੇਰਿਆ ਗਿਆ।

Check Also

`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ

ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …

Leave a Reply