Friday, March 27, 2026

ਜਿਲ੍ਹਾ ਪੱਧਰੀ ਸਕੂਲ ਐਥਲੈਟਿਕ ਮੀਟ ਕਰਵਾਈ

PPN1110201807ਬਠਿੰਡਾ, 11 ਅਕਤੂਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਸਥਾਨਕ ਬਹੁਮੰਤਵੀ ਖੇਡ ਸਟੇਡੀਅਮ ਵਿਖੇ ਬਲਜੀਤ ਕੁਮਾਰ ਜਿਲ੍ਹਾ ਸਿੱਖਿਆ ਅਫਸਰ ਦੀ ਰਹਿਨੁਮਾਈ ਹੇਠ ਜਿਲ੍ਹਾ ਪੱਧਰੀ ਸਕੂਲ ਐਥਲੈਟਿਕ ਮੀਟ ਸਾਲ 2018-19 (14/17/19) ਲੜਕੇ/ ਲੜਕੀਆਂ ਦਾ ਉਦਘਾਟਨ ਗੁਰਪ੍ਰੀਤ ਸਿੰਘ ਜਿਲ੍ਹਾ ਸਹਾਇਕ ਖੇਡਾਂ ਨੇ ਕੀਤਾ।ਅੱਜ ਦੇ ਈਵੈਂਟ ਵਿੱਚ ਵੱਖ ਵੱਖ ਵਰਗਾਂ ਦੇ 500 ਦੇ ਕਰੀਬ ਅਥਲੀਟਾਂ ਨੇ ਭਾਗ ਲਿਆ।ਮੀਟ ਕਰਵਾਉਣ ਲਈ ਜਗਦੀਸ਼ ਕੁਮਾਰ, ਮਨਦੀਪ ਕੌਰ, ਕੁਲਬੀਰ ਸ਼ਿੰਘ, ਭਿੰਦਰਪਾਲ ਕੌਰ, ਸੁਖਜਿੰਦਰਪਾਲ ਸਿੰਘ, ਸੁਖਦੇਵ ਸਿੰਘ, ਸੁਖਪਾਲ ਸਿੰਘ, ਹਰਪ੍ਰੀਤ ਸਿੰਘ, ਮਨਦੀਪ ਸਿੰਘ, ਗੁਰਵਿਦਰਜੀਤ ਸਿੰਘ, ਹਰਭਗਵਾਨ ਦਾਸ, ਸੁਖਜਿੰਦਰ ਕੌਰ, ਰਮਨਪ੍ਰੀਤ ਸਿੰਘ ਸਰੀਰਿਕ ਸਿੱਖਿਆ ਅਧਿਆਪਕਾਂ ਨੇ ਭਾਗ ਲਿਆ।ਲਾਂਗਜੰਪ 19-ਲੜਕੀਆਂ ‘ਚ ਜੋਤੀ ਬਾਲਾ ਨੇ ਪਹਿਲਾ, ਕਿਰਨਜੋਤ ਕੌਰ ਨੇ ਦੂਜਾ ਸਥਾਨ ਅਤੇ ਗੀਤਾ ਰਾਣੀ ਨੇ ਤੀਜਾ ਸਥਾਨ, ਸ਼ਾਟਪਟ 17-ਲੜਕੀਆ ਰਮਨਪ੍ਰੀਤ ਕੌਰ ਨੇ ਪਹਿਲਾ, ਕੋਮਲਪੀਤ ਕੌਰ ਨੇ ਦੂਜਾ ਤੇ ਰਾਜਵਿੰਦਰ ਕੌਰ ਨੇ ਤੀਜਾ ਸਥਾਨ, ਲੰਬੀ ਛਾਲ 17-ਲੜਕੀਆਂ ‘ਚ ਰਿਤੂ ਨੇ ਪਹਿਲਾ, ਜਸਪੀੀਤ ਕੌਰ ਨੇ ਦੂਜਾ ਅਤੇ ਸੁਖਪ੍ਰੀਤ ਕੌਰ ਨੇ ਤੀਜਾ ਸਥਾਨ ਹਾਸਿਲ ਕੀਤਾ।ਇਸੇ ਤਰਾਂ ਹੀ 800 ਮੀਟਰ 17-ਲੜਕੇ  ‘ਚ ਗੁਰਪ੍ਰੀਤ ਰਾਮ ਨੇ ਪਹਿਲਾ, ਗਗਨਦੀਪ ਸਿੰਘ ਨੇ ਦੂਜਾ ਤੇ ਸੁਖਪ੍ਰੀਤ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ।   

Check Also

ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ

ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …

Leave a Reply