ਜੰਡਿਆਲਾ ਗੁਰੂ, 11 ਅਕਤੂਬਰ (ਪੰਜਾਬ ਪੋਸਟ- ਹਰਿੰਦਰ ਪਾਲ ਸਿੰਘ) – ਸਥਾਨਕ ਗ੍ਰੇਸ ਪਬਲਿਕ ਸਕੂਲ ਦੇ ਸੋਨੂ ਕਾਰਤਿਕ ਨੇ ਪੰਜਾਬ ਸਟੇਟ ਕਮੇਟੀ ਚੈਪੀਅਨਸ਼ਿਪ ਵਿੱਚ ਗੋਲਡ ਮੈਡਲ ਜਿੱਤ ਕੇ ਆਪਣਾ ਤੇ ਆਪਣੇ ਸਕੂਲ ਦਾ ਨਾਮ ਰੋਸ਼ਨ ਕੀਤਾ ਹੈ।ਇਹ ਚੈਪੀਅਨਸ਼ਿਪ ਬੀਤੀ ਦਿਨ ਬਟਾਲਾ ਜ਼ਿਲਾ ਗੁਰਦੁਾਸਪੁਰ ਵਿਖੇ ਉਕੀਨਾਵਾਂ ਗੋਜਰਿਉ ਕਾਮਟੇਡੂ ਕਿਉਚੀਕਾਈ ਐਸੋਸੀਏਸ਼ਨ ਆਫ ਪੰਜਾਬ ਵਲੋਂ ਕਰਵਾਈ ਗਈ।ਉਸ ਵਿਚ ਪੰਜਾਬ ਦੇ ਤੀਕਰੀਬਨ 12 ਜਿਲਿਆਂ ਦੇ 300 ਦੇ ਕਰੀਬ ਖਿਡਾਰੀਆਂ ਨੇ ਭਾਗ ਲਿਆ।
ਗੇ੍ਸ ਪਬਲਿਕ ਸੀਨੀਅਰ ਸਕੈਡਰੀ ਸਕੂਲ ਦੇ ਖਿਡਾਰੀਆਂ ਨੇ ਮੱਲਾਂ ਮਾਰਦੇ ਹੋਏ 25 ਕਿਲੋ ਭਾਰ ਵਿੱਚ ਸੋਨੂੰ ਕਾਰਤਿਕ ਨੇ ਪਹਿਲਾ ਸਥਾਨ, 45 ਕਿਲੋ ਭਾਰ ਵਿੱਚ ਤੀਸਰਾ ਸਥਾਨ ਅਰਸ਼ਦੀਪ ਸਿੰਘ, 50 ਕਿਲੋ ਭਾਰ ਵਿੱਚ ਦੂਸਰਾ ਸਥਾਨ ਅਕਾਸ਼ਦੀਪ ਸਿੰਘ, 60 ਕਿਲੋ ਭਾਰ ਵਿੱਚ ਦੂਸਰਾ ਸਥਾਨ ਸ਼ਰਨਦੀਪ ਸਿੰਘ ਤੇ ਲੜਕੀਆਂ ਦੇ 45 ਕਿਲੋ ਭਾਰ ਵਿੱਚ ਦੂਸਰਾ ਸਥਾਨ ਅਮਾਨਤ ਕੌਰ ਨੇ ਹਾਸਲ ਕੀਤਾ ਹੈ।ਸਕਲ ਦੇ ਡਾਇਰੈਕਟਰ ਡਾ. ਜੇ.ਐਸ ਰੰਧਾਵਾ ਤੇ ਪ੍ਰਿੰਸੀਪਲ ਮੈਡਮ ਰਮਨਜੀਤ ਕੌਰ ਰੰਧਾਵਾ ਨੇ ਖਿਡਾਰੀਆਂ ਨੂੰ ਇਸ ਜਿੱਤ `ਤੇ ਵਧਾਈ ਦਿੱਤੀ, ਉਹਨਾਂ ਨੇ ਨਾਲ ਕੋਚ ਪਰਵਿੰਦਰ ਸਿੰਘ ਤੇ ਪ੍ਰਦੀਪ ਆਦਿ ਵੀ ਮੌਜੂਦ ਸਨ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media