ਸਮਰਾਲਾ, 18 ਅਕਤੂਬਰ:(ਪੰਜਾਬ ਪੋਸਟ- ਕੰਗ) – ਇੱਥੋਂ ਨੇੜਲੇ ਪਿੰਡ ਹੇਡੋਂ ਡੇਰਾ ਸ੍ਰੀ ਬਾਬਾ ਮਨੋਹਰ ਦਾਸ ਵਿਖੇ ਖੁੱਲਰ ਪਰਿਵਾਰ, ਯੰਗ ਗਨ ਗਰੁੱਪ ਜਪਾਨ,
ਸਮੂਹ ਨਗਰ ਨਿਵਾਸੀਆਂ ਅਤੇ ਐਨ.ਆਰ.ਆਈ ਵੀਰਾਂ ਦੇ ਸਹਿਯੋਗ ਨਾਲ ਸਵ: ਜੈਪਾਲ ਖੁੱਲਰ ਤੇ ਸਵ: ਸ੍ਰੀਮਤੀ ਸੁਨੀਤਾ ਖੁੱਲਰ ਦੀ ਯਾਦ ਨੂੰ ਸਮਰਪਿਤ 51ਵਾਂ ਵਿਸ਼ਾਲ ਕਬੱਡੀ ਕੱਪ ਅਤੇ ਵਿਸ਼ਾਲ ਦੰਗਲ ਕਰਵਾਇਆ ਗਿਆ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਰਾਮੇਸ਼ ਖੁੱਲਰ ਬੱਲੀ ਮੈਂਬਰ ਬਲਾਕ ਸੰਮਤੀ ਮੈਂਬਰ ਨੇ ਦੱਸਿਆ ਕਿ ਇਸ ਖੇਡ ਮੇਲੇ ਦੇ ਸਾਰੇ ਮੁਕਾਬਲੇ ਰੌਚਕ ਤੇ ਦਿਲਚਸਪ ਰਹੇ।ਉਨ੍ਹਾਂ ਵੱਖ-ਵੱਖ ਮੁਕਾਬਲਿਆਂ ਦੇ ਨਤੀਜਿਆਂ ਸਬੰਧੀ ਦੱਸਿਆ ਕਿ ਕਬੱਡੀ 57 ਕਿੱਲੋ ਵਿੱਚ ਹਰਿਆਣਾ ਨੇ ਪਹਿਲਾ ਸਥਾਨ ਅਤੇ ਛਾਜਲੀ ਦੀ ਟੀਮ ਨੇ ਦੂਜਾ ਸਥਾਨ ਹਾਸਲ ਕੀਤਾ।ਕਬੱਡੀ 66 ਕਿਲੋ ਵਿੱਚ ਹੇਡੋਂ ਨੇ ਪਹਿਲਾ ਸਥਾਨ ਅਤੇ ਤਕਰੇੜੀਆਂ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ।ਕਬੱਡੀ ਇੱਕ ਪਿੰਡ ਓਪਨ ਵਿੱਚ ਪਿੰਡ ਧਨੌਰੀ ਦੇ ਗੱਭਰੂਆਂ ਇੱਕ ਫਸਵੇਂ ਮੁਕਾਬਲੇ ਦੌਰਾਨ ਪਿੰਡ ਖਿੱਲਰੀਆਂ (ਦੋਆਬਾ) ਦੇ ਗੱਭਰੂਆਂ ਵਿਚਕਾਰ ਹੋਇਆ ਤੇ ਅਖੀਰ ਧਨੌਰੀ ਦੇ ਗੱਭਰੂਆਂ ਨੇ ਇਹ ਮੈਚ ਜਿੱਤਿਆ।ਜਿਸ ਦਾ ਦਰਸ਼ਕਾਂ ਨੇ ਖੂਬ ਅਨੰਦ ਮਾਣਿਆ।
ਲੜਕੀਆਂ ਦੀ ਕਬੱਡੀ ਵਿੱਚ ਹੇਡੋਂ ਦੀ ਟੀਮ ਨੇ ਸਮਰਾਲਾ ਦੀ ਟੀਮ ਨੂੰ ਬੜੇ ਹੀ ਦਿਲਚਸਪ ਮੁਕਾਬਲੇ ਦੌਰਾਨ ਹਰਾਇਆ।ਕਬੱਡੀ ਕੋਚ ਕੇ.ਐਸ ਨਿੰਨੀ ਨੂੰ ਹਰੀ ਪਾਲ ਹੇਡੋਂ ਵੱਲੋਂ ਸੋਨੇ ਦੀ ਮੁੰਦਰੀ ਨਾਲ ਵਿਸ਼ੇਸ਼ ਤੌਰ `ਤੇ ਸਨਮਾਨਿਤ ਕੀਤਾ ਗਿਆ।ਇਸੇ ਦੌਰਾਨ ਕਬੱਡੀ ਪ੍ਰਮੋਟਰ ਹਰੀ ਪਾਲ ਨੂੰ ਖੇਡ ਪ੍ਰਬੰਧਕਾਂ ਨੇ ਸੋਨੇ ਦੀ ਮੁੰਦਰੀ ਪਾ ਕੇ ਸਨਮਾਨਿਤ ਕੀਤਾ।
ਇਸ ਖੇਡ ਮੇਲੇ ਵਿੱਚ ਮੁੱਖ ਮਹਿਮਾਨ ਵਜੋਂ ਅਮਰੀਕ ਸਿੰਘ ਢਿੱਲੋਂ ਹਲਕਾ ਵਿਧਾਇਕ, ਕਸਤੂਰੀ ਲਾਲ ਮਿੰਟੂ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ, ਜਗਜੀਵਨ ਸਿੰਘ ਖੀਰਨੀਆਂ ਸਾਬਕਾ ਵਿਧਾਇਕ, ਲਾਲਾ ਮੰਗਤ ਰਾਏ ਪ੍ਰਧਾਨ ਨਗਰ ਕੌਂਸਲ, ਸੁਰਿੰਦਰ ਕੁੰਦਰਾ ਪ੍ਰਧਾਨ ਨਗਰ ਕੌਂਸਲ ਮਾਛੀਵਾੜਾ, ਕੁਲਦੀਪ ਰਾਏ ਖੁੱਲਰ, ਸਤਵੀਰ ਸਿੰਘ ਸੇਖੋਂ, ਹੁਸਨ ਲਾਲ ਮੈਂਬਰ ਬਲਾਕ ਸੰਮਤੀ ਮਾਛੀਵਾੜਾ, ਕ੍ਰਿਸ਼ਨ ਕਾਲੜਾ ਕਾਂਗਰਸੀ ਆਗੂ, ਕਰਨਬੀਰ ਸਿੰਘ ਢਿੱਲੋਂ ਆਦਿ ਨੇ ਸ਼ਿਰਕਤ ਕੀਤੀ।
ਇਸ ਖੇਡ ਮੇਲੇ ਦੀ ਕੁਮੈਂਟਰੀ ਓਮ ਕਡਿਆਣਾ ਨੇ ਆਪਣੇ ਲੱਛੇਦਾਰ ਬੋਲਾਂ ਨਾਲ ਕੀਤੀ ਅਤੇ ਦਰਸ਼ਕਾਂ ਦੇ ਮਨ ਮੋਹ ਲਏ। ਮੰਚ ਸੰਚਾਲਨ ਮੋਹਣ ਨੇ ਕੀਤਾ। ਮੇਲੇ ਵਿੱਚ ਰੈਫਰੀਆਂ ਦੀ ਭੂਮਿਕਾ ਰਾਮਾ ਫਤਹਿਗੜ੍ਹ ਨਿਊਆਂ, ਦਲਜੀਤ ਲੱਲ ਕਲਾਂ, ਗੇਜਾ ਕੋਟ ਗੰਗੂ ਰਾਏ ਨੇ ਨਿਭਾਈ।ਮੇਲੇ ਨੂੰ ਸਫਲਤਾ ਪੂਰਵਕ ਨੇਪਰੇ ਚਾੜਨ ਵਿੱਚ ਰਾਮੇਸ਼ ਖੁੱਲਰ ਬੱਲੀ, ਹਰੀ ਪਾਲ, ਮੋਹਣ ਰਾਣਾ, ਜੀਵਨ ਰਾਣਾ, ਨੰਬਰਦਾਰ ਨਰੋਤਮ ਸਿੰਘ ਬੱਬੀ, ਗਗਨ ਰਾਣਾ, ਜਸਦੀਪ ਕਾਹਲੋਂ, ਕੁਲਦੀਪ ਰਾਏ ਖੁੱਲਰ, ਕੈਪਟਨ ਤੇਜਪਾਲ ਸਿੰਘ, ਰੌਤਾਸ਼ ਰਾਣਾ, ਟੋਨੀ ਚੌਧਰੀ, ਜਰਨੈਲ ਸਿੰਘ, ਅਵਤਾਰ ਸਿੰਘ, ਕਿਸ਼ੋਰ ਰਾਣਾ, ਸੁਖਵੀਰ ਸਿੰਘ ਸੁੱਖਾ, ਪ੍ਰਤਾਪ ਚੌਹਾਨ, ਬਿੰਦਰ ਠੇਕੇਦਾਰ, ਬਲਜੀਤ ਕੈਸ਼ੀਅਰ, ਰਾਜਵੀਰ ਰਾਣਾ, ਕਰਨਪਾਲ ਰਾਣਾ, ਓਮੇਸ਼ ਰਾਣਾ ਨੇ ਦਿਨ ਰਾਤ ਇੱਕ ਕਰ ਦਿੱਤੀ।
Check Also
ਡਿਪਟੀ ਕਮਿਸ਼ਨਰ ਵੱਲੋਂ ਰਾਵੀ ਦਰਿਆ ਅਤੇ ਸੱਕੀ ਨਾਲੇ ਨਾਲ ਲੱਗਦੇ ਖੇਤਰਾਂ ਦਾ ਦੌਰਾ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਅੰਮ੍ਰਿਤਸਰ ਞਦਲਵਿੰਦਰਜੀਤ ਸਿੰਘ ਨੇ ਅੱਜ ਪ੍ਰਸ਼ਾਸਨਿਕ ਅਧਿਕਾਰੀਆਂ, …
Punjab Post Daily Online Newspaper & Print Media