Monday, May 4, 2026

ਨੀਲਮ ਗਰਗ ਨੇ ਜਿੱਤਿਆ ਮਿਸਜ਼ ਕਰਵਾ ਚੌਥ ਕੁਵੀਨ ਦਾ ਖਿਤਾਬ

ਧੂਰੀ, 27 ਅਕਤੂਬਰ (ਪੰਜਾਬ ਪੋਸਟ- ਪ੍ਰਵੀਨ ਗਰਗ) – ਅਗਰਵਾਲ ਵੁਮੈਨ ਸਭਾ ਧੂਰੀ ਦੀਆਂ ਸੁਹਾਗਣਾਂ ਤੇ ਮੁਟਿਆਰਾਂ ਵੱਲੋਂ ਕਰਵਾ ਚੌਥ ਦਾ ਤਿਉਹਾਰ ਸਥਾਨਕ PPN2810201815ਅੰਬੇਦਕਰ ਚੌਕ ਨੇੜੇ ਮਿਸਜ਼ ਨੀਲਮ ਲਹਿਰੀ ਦੇ ਘਰ ਵਿਖੇ ਪੂਜਾ ਜਿੰਦਲ ਦੀ ਅਗਵਾਈ ਵਿੱਚ ਪੂਰੇ ਉਤਸ਼ਾਹ ਨਾਲ ਮਨਾਇਆ ਗਿਆ।ਸੁਹਾਗਣਾਂ ਨੇ ਇਸ ਮੌਕੇ ਕਰਵਾਏ ਪ੍ਰੋਗਰਾਮ ਦੌਰਾਨ ਜਿਥੇ ਗਿੱਧਾ-ਭੰਗੜਾ ਪਾ ਕੇ ਜਸ਼ਨ ਮਨਾਏ, ਉਥੇ ਹੀ ਵੱਖ-ਵੱਖ ਤਰਾਂ੍ਹ ਦੀਆਂ ਗੇਮਾਂ ਵਿੱਚ ਭਾਗ ਲੈ ਕੇ ਆਪਣਾ ਮਨੋਰੰਜਨ ਵੀ ਕੀਤਾ।ਕਰਵਾ ਚੌਥ ਦੀ ਕਹਾਣੀ ਸੁਣਨ ਉਪਰੰਤ ਵੱਖ-ਵੱਖ ਮੁਕਾਬਲਿਆਂ ਵਿਚ ਮਿਸਜ਼ ਨੀਲਮ ਗਰਗ ਨੇ ਮਿਸਜ਼ ਕਰਵਾ ਚੌਥ ਕੁਵੀਨ ਦਾ ਖਿਤਾਬ ਜਿੱਤਿਆ।ਅਗਰਵਾਲ ਵੂਮੈਨ ਸਭਾ ਦੀਆਂ ਸੁਹਾਗਣਾਂ ਨੇ ਨੀਲਮ ਗਰਗ ਨੂੰ ਮਿਸਜ਼ ਕਰਵਾ ਚੌਥ ਕੁਵੀਨ ਚੁਣੇ ਜਾਣ `ਤੇ ਵਧਾਈ ਦਿੱਤੀ।ਇਸ ਮੌਕੇ ਰੀਟਾ, ਮਧੂ, ਪੂਜਾ, ਰਾਖੀ, ਰਜਨੀ, ਨੀਤੀ, ਪ੍ਰਿਆ, ਭਾਵਨਾ, ਨਿਧੀ ਅਤੇ ਗੀਤਾ ਆਦਿ ਸੁਹਾਗਣ ਮੁਟਿਆਰਾਂ ਹਾਜ਼ਰ ਸਨ।

Check Also

ਕਮਿਸ਼ਨਰ ਸ਼ੇਰਗਿਲ ਵੱਲੋਂ ਜਨਗਣਨਾ 2027 ਲਈ ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ

ਅੰਮ੍ਰਿਤਸਰ, 3 ਮਈ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿਲ ਨੇ …

Leave a Reply