Friday, September 25, 2026

ਸ੍ਰੀ ਲਕਸ਼ਮੀ ਨਾਰਾਇਣ ਮੰਦਿਰ `ਚ ਸੁਹਾਗਣਾਂ ਨੇ ਸੁਣੀ ਕਰਵਾ ਚੌਥ ਦੀ ਕਥਾ

ਅੰਮ੍ਰਿਤਸਰ, 27 ਅਕਤੂਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਸਥਾਨਕ ਸੁਲਤਾਨਵਿੰਡ ਇਲਾਕੇ `ਚ ਪੈਂਦੇ ਮੋਹਨ ਨਗਰ ਸਥਿਤ ਸ੍ਰੀ ਲਕਸ਼ਮੀ ਨਾਰਾਿੲਣ PPN2810201816ਮੰਦਿਰ ਵਿਖੇ ਕਰਵਾ ਚੌਥ ਦਾ ਤਿਓਹਾਰ ਰਵਾਇਤੀ ਜੋਸ਼ੋ-ਖਰੋਸ਼ ਤੇ ਉਤਸ਼ਾਹ ਨਾਲ ਮਨਾਇਆ ਗਿਆ।ਸਾਰਾ ਦਿਨ ਸੁਹਾਗਣਾਂ ਦਾ ਤਾਂਤਾ ਲੱਗਾ ਰਿਹਾ।ਸ਼ਾਮ ਹੁੰਦਿਆਂ ਹੀ ਵੱਡੀ ਗਿਣਤੀ `ਚ ਪੁੱਜੀਆਂ ਸੁਹਾਗਣਾਂ ਨੂੰ ਮੰਦਰ ਦੀ ਪੰਡਿਤਾਣੀ ਨੇ ਕਰਵਾ ਚੌਥ ਦੇ ਵਰਤ ਦੀ ਕਥਾ ਸੁਣਾਈ ਅਤੇ ਸੁਹਾਗਣਾਂ ਨੇ ਕਰਵਾ ਵੀ ਵਟਾਇਆ।ਇਥੇ ਪੁੱਜੀਆਂ ਸੁਹਾਗਣਾਂ ਨੇ ਸੁਹਾਗ ਦੀ ਤੰਦਰੁਸਤੀ ਅਤੇ ਲੰਮੀ ਉਮਰ ਦੀ ਕਾਮਨਾ ਕੀਤੀ ਅਤੇ ਮਾਤਾ ਜੀ ਦਾ ਅਸ਼ੀਰਵਾਦ ਲ਼ਿਆ।

Check Also

26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’

ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …

Leave a Reply