Friday, March 13, 2026

ਪ੍ਰਧਾਨ ਮੰਤਰੀ ਨੇ ਮਦਨ ਲਾਲ ਖੁਰਾਣਾ ਦੇ ਅਕਾਲ ਚਲਾਣੇ ’ਤੇ ਪ੍ਰਗਟਾਇਆ ਅਫਸੋਸ

ਦਿੱਲੀ, 28 ਅਕਤੂਬਰ (ਪੰਜਾਬ ਪੋਸਟ ਬਿਊਰੋ) – ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਮਦਨ ਲਾਲ ਖੁਰਾਣਾ ਦੇ ਅਕਾਲ ਚਲਾਣੇ `ਤੇ Modi1ਅਫਸੋਸ ਪ੍ਰਗਟਾਇਆ ਹੈ।ਪ੍ਰਧਾਨ ਮੰਤਰੀ ਨੇ ਕਿਹਾ,“ਸ਼੍ਰੀ ਮਦਨ ਲਾਲ ਖੁਰਾਣਾ ਜੀ ਦੇ ਅਕਾਲ ਚਲਾਣੇ ਤੋਂ ਦੁਖੀ ਹਾਂ।ਉਨ੍ਹਾਂ ਨੇ ਦਿੱਲੀ ਦੀ ਪ੍ਰਗਤੀ, ਵਿਸ਼ੇਸ਼ ਕਰਕੇ ਬਿਹਤਰ ਬੁਨਿਆਦੀ ਢਾਂਚਾ ਸੁਨਿਸ਼ਚਿਤ ਕਰਨ ਲਈ ਅਣਥੱਕ ਕੰਮ ਕੀਤਾ।ਉਨ੍ਹਾਂ ਨੇ ਦਿੱਲੀ ਸਰਕਾਰ ਅਤੇ ਕੇਂਦਰ ਦੋਹਾਂ ਵਿੱਚ ਆਪਣੇ ਆਪ ਨੂੰ ਮਿਹਨਤੀ ਅਤੇ ਲੋਕ-ਪੱਖੀ ਪ੍ਰਸ਼ਾਸਕ ਵਜੋਂ ਪ੍ਰਤਿਸ਼ਠਿਤ ਕੀਤਾ।
ਸ਼੍ਰੀ ਮਦਨ ਲਾਲ ਖੁਰਾਣਾ ਨੂੰ ਹਮੇਸ਼ਾ ਉਸ ਤੌਰ-ਤਰੀਕੇ ਲਈ ਯਾਦ ਰੱਖਿਆ ਜਾਵੇਗਾ ਕਿ ਕਿਵੇਂ ਉਨ੍ਹਾਂ ਨੇ ਦਿੱਲੀ ਵਿੱਚ ਭਾਜਪਾ ਨੂੰ ਮਜ਼ਬੂਤ ਕੀਤਾ।ਉਸ ਨੇ ਦਿੱਲੀ ਵਿੱਚ ਬਟਵਾਰੇ-ਉਪਰੰਤ ਸ਼ਰਨਾਰਥੀਆਂ ਦੀ ਸੇਵਾ ਲਈ ਦ੍ਰਿੜ ਕੋਸ਼ਿਸ਼ਾਂ ਕੀਤੀਆਂ।ਮੇਰੇ ਵਿਚਾਰ ਅਤੇ ਇਕਮੁੱਠਤਾ ਉਨ੍ਹਾਂ ਦੇ ਪਰਿਵਾਰ ਅਤੇ ਸਮਰਥਕਾਂ ਨਾਲ ਹਨ।”
 

Check Also

ਖਾਲਸਾ ਕਾਲਜ ਵਿਖੇ ‘ਟੌਪਰਾਂ ਦਾ ਅਸਲ ਰਾਜ਼’ ਵਿਸ਼ੇ ’ਤੇ ਸੈਮੀਨਾਰ

ਅੰਮ੍ਰਿਤਸਰ, 13 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਣਜ ਅਤੇ ਵਪਾਰ ਪ੍ਰਸ਼ਾਸਨ ਵਿਭਾਗ ਵੱਲੋਂ …

Leave a Reply